ਬਲਜੀਤ ਬੱਲੀ
ਚੰਡੀਗੜ੍ਹ , 19 ਜਨਵਰੀ , 2018 : ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਰਾਜ ਦੇ ਨਵੇਂ ਡੀ ਜੀ ਪੀ ਦੀ ਚੋਣ ਲਈ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਯੂ ਪੀ ਐਸ ਸੀ ਨੂੰ ਭੇਜਣ ਲਈ ਪੈਨਲ ਤਿਆਰ ਕਰ ਲਿਆ ਹੈ . ਯੂ ਪੀ ਐਸ ਸੀ ਵੱਲੋਂ ਤਹਿ ਕੀਤੇ ਮਾਪ ਦੰਡਾਂ ਅਨੁਸਾਰ ਤਿੰਨ ਵੱਖ ਵੱਖ ਪੈਨਲ ਤਿਆਰ ਕੀਤੇ ਗਏ ਹਨ .ਇਹ ਉਮੀਦ ਹੈ ਕਿ ਸੋਮਵਾਰ ਤੱਕ ਸਰਕਾਰ ਵੱਲੋਂ ਇਹ ਪੈਨਲ ਯੂ ਪੀ ਐਸ ਸੀ ਨੂੰ ਭੇਜ ਦਿੱਤਾ ਜਾਵੇਗਾ .ਬਾਬੂਸ਼ਾਹੀ ਡਾਟ ਕਾਮ ਦੀ ਭਰੋਸੇਯੋਗ ਸੂਚਨਾ ਅਨੁਸਾਰ ਪੈਨਲ ਡਾ ਫ਼ੈਸਲਾ ਅੱਜ ਸ਼ਾਮੀਂ ਮੁੱਖ ਮੰਤਰੀ ਵੱਲੋਂ ਬੁਲਾਈ ਉੱਚ ਪੱਧਰੀ ਮੀਟਿੰਗ ਵਿਚ ਕੀਤਾ ਗਿਆ ਜਿਸ ਵਿਚ ਚੀਫ਼ ਪ੍ਰਿੰਸੀਪਲ ਸਕੱਤਰ ਸਕੱਤਰਾਂ ਕੁਮਾਰ ਅਤੇ ਐਡੀਸ਼ਨਲ ਚੀਫ਼ ਸੈਕਟਰੀ ਹੋਮ ਐਨ ਐਸ ਕਲਸੀ ਵੀ ਸ਼ਾਮਲ ਸਨ।
ਇੱਕ ਵਿੱਚ ਉਹ ਆਈ ਪੀ ਐਸ ਅਫ਼ਸਰ ਹਨ ਜਿਨ੍ਹਾਂ ਨੇ ਆਪਣੀ ਸੇਵਾ ਦੇ 30 ਸਾਲ ਪੂਰੇ ਕਰ ਲਏ ਹਨ ਜਿਨ੍ਹਾਂ ਦੀ ਗਿਣਤੀ 13 ਬਣਦੀ ਹੈ .
ਦੂਜਾ ਪੈਨਲ ਉਨ੍ਹਾਂ ਅਫ਼ਸਰਾਂ ਦਾ ਹੈ ਜਿਨ੍ਹਾਂ ਦਾ ਸੇਵਾ ਕਾਲ 2 ਸਾਲ ਤੋਂ ਘਟ ਬਚਿਆ ਹੈ ਭਾਵ 2 ਸਾਲ ਤੋਂ ਪਹਿਲਾਂ ਜਿਨ੍ਹਾਂ ਦੀ ਰਿਟਾਇਰਮੈਂਟ ਹੋ ਜਾਣੀ ਹੈ .
ਤੀਜਾ ਪੈਨਲ ਉਹ ਹੈ ਜਿਨ੍ਹਾਂ ਦੀ ਸੇਵਾ ਵੀ 30 ਸਾਲ ਹੈ ਅਤੇ ਉਨ੍ਹਾਂ ਦੀ ਰਿਟਾਇਰਮੈਂਟ ਵੀ 2 ਸਾਲ ਤੋਂ ਬਾਅਦ ਹੋਣੀ ਹੈ .
ਇਸ ਵਿਚ 5 ਡੀ ਜੀ ਪੀ ਰੈਂਕ ਦੇ ਅਫ਼ਸਰ ਹਨ ਅਤੇ 3 ਏ.ਡੀ ਜੀ ਪੀ ਰੈਂਕ ਦੇ ਹਨ .
ਉਕਤ ਮਾਪਦੰਡਾਂ ਦੇ ਘੇਰੇ ਵਿਚ ਆਉਣ ਵਾਲੇ ਪੰਜਾਬ ਦੇ ਹੇਠ ਲਿਖੇ ਆਈ ਪੀ ਐਸ ਅਫ਼ਸਰਾਂ ਦੀ ਸੂਚੀ ਇਸ ਪ੍ਰਕਾਰ ਹੈ :
(ਇਨ੍ਹਾਂ ਵਿਚੋਂ ਸਾਮੰਤ ਗੋਇਲ ਕੇਂਦਰ ਵਿਚ ਡੈਪੂਟੇਸ਼ਨ ਤੇ ਹਨ )