ਚੰਡੀਗੜ੍ਹ, 19 ਜਨਵਰੀ 2019 - ਇਨੈਲੋ ਵਿਧਾਇਕ ਦਲ ਦੇ ਉਪ ਨੇਤਾ ਅਤੇ ਪਿਹੋਵਾ ਦੇ ਵਿਧਾਇਕ ਜਸਵਿੰਦਰ ਸਿੰਘ ਸੰਧੂ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਪੀ.ਜੀ.ਆਈ. 'ਚ ਆਖ਼ਰੀ ਸਾਹ ਲਿਆ। ਸੰਧੂ ਦਾ ਕੱਲ੍ਹ ਐਤਵਾਰ 12 ਵਜੇ ਪਿੰਡ ਗੁਮਥਲਾ ਗਢੁ 'ਚ ਸਸਕਾਰ ਕੀਤਾ ਜਾਵੇਗਾ। ਸੰਧੂ ਪਿਛਲੇ ਕੁਝ ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ।
ਇਨੈਲੋ ਦੇ ਸੂਬਾ ਪ੍ਰਧਾਨ ਨੇ ਉਨ੍ਹਾਂ ਦੀ ਮੌਤ ’ਤੇ ਅਫ਼ਸੋਸ ਜ਼ਾਹਰ ਕੀਤਾ ਹੈ। 63 ਸਾਲਾ ਵਿਧਾਇਕ ਸੰਧੂ ਚਾਰ ਵਾਰ (1991, 1996, 2000 ਤੇ 2014) ਵਿਧਾਨ ਸਭਾ ਤੋਂ ਵਿਧਾਇਕ ਚੁਣੇ ਗਏ ਸਨ। ਉਹ ਖੇਤੀਬਾੜੀ ਮੰਤਰੀ ਵੀ ਰਹਿ ਚੁੱਕੇ ਸਨ।