ਚੰਡੀਗੜ੍ਹ, 19 ਜਨਵਰੀ 2019 - ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਅੱਜ ਪਾਰਟੀ 'ਚ ਨਵੀਆਂ ਨਿਯੁਕਤੀਆਂ ਦੀ ਸੂਚੀ ਜਾਰੀ ਕੀਤੀ। ਉਹਨਾਂ ਨੇ ਦਾਅਵਾ ਕੀਤਾ ਕਿ ਇਹਨਾਂ ਨਿਯੁਕਤੀਆਂ ਨਾਲ ਪੰਜਾਬੀ ਏਕਤਾ ਪਾਰਟੀ ਦੀ ਸੈਕੂਲਰ ਛਵੀ ਨੂੰ ਹੋਰ ਮਜਬੂਤੀ ਮਿਲੇਗੀ। ਖਹਿਰਾ ਨੇ ਕਿਹਾ ਕਿ ਨਵੀਆਂ ਨਿਯੁਕਤੀਆਂ ਕਰਦੇ ਸਮੇਂ ਉਹਨਾਂ ਦੀ ਸੋਚ ਹੈ ਕਿ ਤਜਰਬੇਕਾਰਾਂ ਦੇ ਨਾਲ ਨਾਲ ਨੋਜਵਾਨ ਚਿਹਰਿਆਂ ਨੂੰ ਵੀ ਅੱਗੇ ਲਿਆਂਦਾ ਜਾਵੇ। ਇਸ ਉਦੇਸ਼ ਦੇ ਨਾਲ ਹੇਠ ਲਿਖੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ:
1. ਮਾਸਟਰ ਬਲਦੇਵ ਸਿੰਘ ਐਮ.ਐਲ.ਏ ਜੈਤੋ – Vice President
2. ਦੀਪਕ ਬੰਸਲ – General Secretary (Organisation)
3. ਨਵਜੋਤ ਕੋਰ ਲੰਬੀ – President Student Wing
ਹੇਠ ਦੱਸੇ ਨਾਮ ਸੁਖਪਾਲ ਸਿੰਘ ਖਹਿਰਾ ਦੀ ਸਿਆਸੀ ਸਕੱਤਰ ਵਜੋਂ ਮਦਦ ਕਰਨਗੇ :
1. ਸਨਕਦੀਪ ਸਿੰਘ ਸੰਧੂ ਫਰੀਦਕੋਟ
2. ਦਲਵਿੰਦਰ ਸਿੰਘ ਧੰਜੂ ਪਟਿਆਲ਼ਾ
3. ਸੁਖਮਣ ਬੱਲ ਅੰਮ੍ਰਿਤਸਰ
ਮਨੀਸ਼ ਕੁਮਾਰ ਭੁਲੱਥ, ਕਪੂਰਥਲਾ ਨੂੰ Office Secretary ਨਿਯੁਕਤ ਕੀਤਾ ਗਿਆ ਹੈ।
ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਅੱਗੇ ਆਉਣ ਅਤੇ ਪੰਜਾਬੀ ਏਕਤਾ ਪਾਰਟੀ ਦੀ ਸਾਫ ਸੁਥਰੀ, ਜਵਾਬਦੇਹ ਅਤੇ ਪਾਰਦਰਸ਼ੀ ਸਿਆਸਤ ਦੀ ਵਿਚਾਰਧਾਰਾ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਪੀ.ਈ.ਪੀ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਇਸ ਉਦੇਸ਼ ਲਈ ਉਹ ਨੋਜਵਾਨਾਂ, ਅੋਰਤਾਂ, ਪੜੇ ਲਿਖੇ ਸਹੀ ਸੋਚ ਦੇ ਮਾਲਿਕ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਨੂੰ ਭ੍ਰਿਸ਼ਟ ਰਵਾਇਤੀ ਪਾਰਟੀਆਂ ਦੇ ਚੁੰਗਲ ਵਿੱਚੋਂ ਅਜਾਦ ਕਰਾਉਣ ਲਈ ਕੀਤੇ ਜਾ ਰਹੇ ਸਾਡੇ ਸੰਘਰਸ਼ ਵਿੱਚ ਸਾਡਾ ਸਾਥ ਦਿਉੁ।