ਐੱਸ.ਏ.ਐੱਸ. ਨਗਰ 19 ਜਨਵਰੀ 2019 - ਪੰਜਾਬ ਦੇ ਬੱਚਿਆਂ ਨੇ ਪੰਜਾਬੀ ਭਾਸ਼ਾ 'ਚ ਭਾਰਤ ਦੇ ਬਾਕੀ ਸੂਬਿਆਂ ਦੀ ਸਮੁੱਚੀ ਰਿਪੋਰਟ ਤੋਂ ਵਧੀਆ ਪ੍ਰਦਰਸ਼ਨਕੀਤਾ ਹੈ| ਇਸ ਨੂੰ ਨਸ਼ਰ ਕਰਨ ਲਈ ਸਿੱਖਿਆ ਦੇ ਖੇਤਰ 'ਚ ਵਿਸ਼ਲੇਸ਼ਣ ਕਰਦੀ ਰਿਪੋਰਟ ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ (ਅਸਰ) – 2018 'ਚ ਲੱਗਭਗ 3.55 ਲੱਖ ਬੱਚਿਆਂ ਦੇ ਘਰੋਂ-ਘਰੀਂ ਕੀਤੇ ਸਰਵੇਖਣ ਕੀਤਾ ਗਿਆ ਜਿਸ ਨੂੰ ਪਿਛਲੇ ਦਿਨੀ ਦਿੱਲੀ ਵਿਖੇ ਜਾਰੀ ਕੀਤਾ ਗਿਆ| ਜਿੱਥੇਭਾਰਤ ਦੇ 596 ਜ਼ਿਲ੍ਹਿਆਂ 'ਚ ਇਹ ਸਰਵੇਖਣ ਕੀਤਾ ਗਿਆ ਉੱਥੇ ਇਸ 'ਚ ਪੰਜਾਬ ਦੇ 20 ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ ਤੇ 1200 ਦੇ ਕਰੀਬਵਲੰਟੀਅਰਾਂ ਨੇ ਇਹ ਸਰਵੇਖਣ 'ਪ੍ਰਥਮ' ਗੈਰ ਸਰਕਾਰੀ ਸੰਸਥਾ ਵੱਲੋਂ ਕਰਕੇ ਰਿਪੋਰਟ ਤਿਆਰ ਕੀਤੀ ਗਈ|
ਪੰਜਾਬ ਦੇ 3 ਤੋਂ 16 ਸਾਲ ਦੇ 13 ਹਜ਼ਾਰ ਦੇ ਕਰੀਬ ਬੱਚਿਆਂ ਨੂੰ ਪੰਜਾਬੀ ਪੜ੍ਹਣ ਦਾ ਜਾਂਚ ਪੱਤਰ ਦੇ ਕੇ ਜਾਂਚ ਕੀਤੀ ਗਈ| ਇਸ ਜਾਂਚ ਪੱਤਰ 'ਚ ਅੱਖਰਪਹਿਚਾਣ (ਪੈਂਤੀ ਅੱਖਰੀ), ਦੋ ਅੱਖਰੀ ਸ਼ਬਦ ਮਾਤਰਾਵਾਂ ਵਾਲੇ, ਚਾਰ ਵਾਕਾਂ ਦਾ ਸਾਧਾਰਨ ਪੈਰ੍ਹਾ ਤੇ ਸਾਧਾਰਨ ਕਹਾਣੀ (ਦੂਜੀ ਜਮਾਤ ਦੇ ਪੱਧਰ ਵਾਲੀ)ਪੜ੍ਹਣ ਨੂੰ ਦਿੱਤੀ ਗਈ| ਇਸ ਸਰਵੇ ਅਨੁਸਾਰ ਪੰਜਾਬ ਨੇ ਤੀਜੀ, ਪੰਜਵੀ ਤੇ ਅੱਠਵੀਂ ਜਮਾਤ ਦੇ ਸਮੂਹ ਅੰਕੜੇ 'ਚ ਕੁੱਲ ਭਾਰਤ ਨਾਲੋਂ ਵੱਧ ਮੱਲ੍ਹਾਂ ਮਾਰੀਆਂਹਨ|
ਅਸਰ 2018 ਦੀ ਰਿਪੋਰਟ ਅਨੁਸਾਰ ਤੀਜੀ ਜਮਾਤ 'ਚ ਪੰਜਾਬ ਦਾ ਇਹ ਅੰਕੜਾ 39.4 ਫੀਸਦੀ ਰਿਹਾ ਜਦਕਿ ਭਾਰਤ ਦਾ ਤੀਜੀ ਜਮਾਤ ਦਾ ਭਾਸ਼ਾ ਨੂੰਪੜ੍ਹਣ ਦਾ ਅੰਕੜਾ 27.2 ਫੀਸਦੀ ਸਾਹਮਣੇ ਆਇਆ| ਪੰਜਵੀਂ ਜਮਾਤ 'ਚ ਪੰਜਾਬ ਦਾ ਅੰਕੜਾ ਭਾਰਤ ਦੇ ਅੰਕੜੇ ਤੋਂ 20.7 ਫੀਸਦੀ ਵੱਧ ਰਿਹਾ ਜਿਸ 'ਚਪੰਜਾਬ ਦਾ 71.6 ਅਤੇ ਭਾਰਤ ਦਾ 50.3 ਫੀਸਦੀ ਰਿਹਾ| ਅੱਠਵੀਂ ਜਮਾਤ 'ਚ ਭਾਰਤ 'ਚ ਭਾਸ਼ਾ ਨੂੰ ਪੜ੍ਹਣ ਵਲੇ ਬੱਚਿਆਂ ਦੀ ਗਿਣਤੀ 728 ਫੀਸਦੀਰਹੀ ਜਦਕਿ ਪੰਜਾਬ ਦੇ ਬੱਚੇ 12.3 ਫੀਸਦੀ ਵੱਧ ਭਾਵ 85.1 ਫੀਸਦੀ ਰਹੀ|
ਅਸਰ ਦੀ ਰਿਪੋਰਟ 'ਚ ਇਹ ਸਾਹਮਣੇ ਆਇਆ ਕਿ ਤੀਜੀ ਤੇ ਪੰਜਵੀਂ ਦੇ ਬੱਚਿਆਂ ਦਾ ਵੀ ਪੜ੍ਹਣ ਦਾ ਪੱਧਰ ਵਧ ਰਿਹਾ ਹੈ|ਤੀਜੀ ਜਮਾਤ ਦੇ ਬੱਚੇ ਜੋ ਕਿ2016 'ਚ 30.6 ਫੀਸਦੀ ਸੀ ਅਤੇ 2018 'ਚ ਇਹ 5.8 ਫੀਸਦੀ ਵਧ ਕੇ 36.4 ਫੀਸਦੀ ਹੋਇਆ ਹੈ| ਇਸੇ ਤਰ੍ਹਾਂ ਪੰਜਵੀਂ ਦੇ ਜਿਹੜੇ ਬੱਚੇ ਦੂਜੀ ਦੀਕਹਾਣੀ ਪੜ੍ਹ ਸਕਦੇ ਹਨ ਉਹਨਾਂ ਦੀ ਸਥਿਤੀ 2016 'ਚ 68 ਫੀਸਦੀ ਸੀ ਜਦਕਿ 2018 'ਚ ਇਹ 4.7 ਫੀਸਦੀ ਵਧ ਕੇ 68.7 ਫੀਸਦੀ ਹੋ ਗਈ ਹੈ|ਦੇਖਣ 'ਚ ਆ ਰਿਹਾ ਹੈ ਕਿ ਪੰਜਾਬੀ ਪੜ੍ਹਣ 'ਚ ਬੱਚਿਆਂ ਦਾ ਪੱਧਰ ਉੱਪਰ ਨੂੰ ਹੀ ਜਾ ਰਿਹਾ ਹੈ ਭਾਵੇਂ ਉਹ ਤੀਜੀ ਜਮਾਤ ਹੈ ਜਾਂ ਪੰਜਵੀਂ|