ਜਗਦੀਸ਼ ਥਿੰਦ
ਅਬੋਹਰ 17 ਜਨਵਰੀ
ਬਾਗਬਾਨੀ ਵਿਭਾਗ ਵੱਲੋਂ ਰਾਜ ਪੱਧਰੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ 22 ਤੇ 23 ਜਨਵਰੀ ਨੂੰ ਅਬੋਹਰ ਵਿਖੇ ਕਰਵਾਈ ਜਾ ਰਹੀ ਹੈ। ਇਥੋ ਦੀ ਨਵੀਂ ਦਾਣਾ ਮੰਡੀ, ਵਿਖੇ ਹੋਣ ਵਾਲੇ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੌ. ਸੁਨੀਲ ਜਾਖੜ ਸਿਰਕਤ ਕਰਣਗੇ। ਇਹ ਜਾਣਕਾਰੀ ਮੁਖ ਕਾਰਜਕਾਰੀ ਅਫਸਰ ਸਿਟਰਸ ਅਸਟੇਟ ਅਬੋਹਰ ਸ. ਜਸਪਾਲ ਸਿੰਘ ਭੱਟੀ ਵੱਲੋਂ ਦਿੱਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ. ਭੱਟੀ ਨੇ ਦੱਸਿਆ ਕਿ ਰਾਜ ਪੱਧਰ ਦੀ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਮੌਕੇ ਸ੍ਰੀ ਵਿਸ਼ਵਜੀਤ ਖੰਨਾ ਵਧੀਕ ਮੁਖ ਸਕੱਤਰ(ਵਿਕਾਸ) ਇਸ ਸਮਾਰੋਹ ਦੀ ਪ੍ਰਧਾਨਗੀ ਕਰਣਗੇ ਜਦਕਿ ਸ੍ਰੀ ਵਿਜੈ ਨਾਮਦੇਓ ਰਾਓ ਯਾਦੇ ਸਕੱਤਰ ਬਾਗਬਾਨੀ ਵਿਭਾਗ ਅਤੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸਮੂਲੀਅਤ ਕਰਣਗੇ।
ਇਸ ਸਮਾਰੋਹ ਮੌਕੇ ਵੱਖ-ਵੱਖ ਬਾਗਬਾਨੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਨਿੰਬੂ ਜਾਤੀ ਦੇ ਫਲਾਂ ਸਬੰਧੀ ਵਢਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।