ਚੰਡੀਗੜ੍ਹ, 15 ਦਸੰਬਰ 2018 - ਵਿਧਾਨ ਸਭਾ ਕਮੇਟੀ ਨੇ ਸੁਖਬੀਰ ਬਾਦਲ ਨੂੰ ਮੁਤਵਾਜ਼ੀ ਜਥੇਦਾਰ ਦਾਦੂਵਾਲ ਤੇ ਕੈਪਟਨ ਅਮਰਿੰਦਰ ਦੀ ਗੁਪਤ ਮੀਟਿੰਗ ਸਬੰਧੀ ਕੀਤੀ ਬਿਆਨਬਾਜ਼ੀ ਵਿਰੁੱਧ ਦੋਸ਼ੀ ਠਹਿਰਾਇਆ ਹੈ। ਸੁਖਬੀਰ ਬਾਦਲ ਨੇ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ 'ਤੇ ਬੋਲਦਿਆਂ ਦਾਦੂਵਾਲ ਤੇ ਸੀ.ਐਮ 'ਤੇ ਗੁਪਤ ਮੀਟਿੰਗ ਦੇ ਦੋਸ਼ ਲਾਏ ਸਨ ਤੇ ਮੋਬਾਈਲ ਟਾਵਰ ਦੀ ਲੋਕੇਸ਼ਨ ਦੇ ਦੋਸ਼ ਲਾਏ ਸਨ। ਸੁਖਬੀਰ ਦੇ ਇਹਨਾਂ ਇਲਜ਼ਾਮਾਂ 'ਤੇ ਪ੍ਰਿਵਿਲਿਜ਼ ਕਮੇਟੀ ਬਿਠਾਈ ਗਈ ਸੀ ਜਿਸਨੇ ਇਸ ਮਾਮਲੇ ਦੀ ਪੈਰਵਾਈ ਕੀਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਗੁੰਰਾਹਕਰਨ ਬਿਆਨ ਦਿੱਤੇ ਹਨ।
ਕਮੇਟੀ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਇਲਜ਼ਾਮ ਝੂਠੇ ਹਨ। ਗੁੰਮਰਾਹਕਰਨ ਮਾਮਲੇ 'ਚ ਸੁਖਬੀਰ ਬਾਦਲ ਨੂੰ ਕਮੇਟੀ ਨੇ ਦੋਸ਼ੀ ਵੀ ਠਹਿਰਾਇਆ ਹੈ। ਸੁਖਬੀਰ ਨੇ ਕਿਹਾ ਸੀ ਕਿ ਕੈਪਟਨ ਚੰਨਣ ਸਿੰਘ ਸਿੱਧੂ ਦੇ ਫਾਰਮ ਹਾਊਸ 'ਤੇ ਦਾਦੂਵਾਲ ਤੇ ਕੈਪਟਨ ਦੀ ਮੁਲਾਕਾਤ ਹੋਈ ਸੀ। ਜਿਸ 'ਤੇ ਸਦਨ 'ਚ ਵੀ ਕਾਫੀ ਬਹਿਸ ਹੋਈ ਸੀ।
ਵਿਧਾਨ ਸਭਾ ਕਮੇਟੀ ਦੀ ਰਿਪੋਰਟ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://drive.google.com/open?id=1bIOix7qwuY9JiboFzelsUiP4Hd7paTSd