ਨਵੀਂ ਦਿੱਲੀ 13 ਦਸੰਬਰ 2018- ਸ੍ਰ. ਗੁਰਮੀਤ ਸਿੰਘ ਸ਼ੰਟੀ, ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਨੂੰ ਆਪਣੇ ਜਾਰੀ ਕੀਤੇ ਬਿਆਨ ਵਿਚ ਦੱਸਦੇ ਹੋਏ ਕਿਹਾ ਕਿ ਅੱਜ ਪਟਿਆਲਾ ਹਾਊਸ ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ-ਨਾਲ ਭ੍ਰਿਸ਼ਟਾਚਾਰ ਵਿਚ ਲਿਪਤ ਉਨ੍ਹਾਂ ਦੇ ਨਾਲ ਅਮਰਜੀਤ ਸਿੰਘ ਪੱਪੂ ਮੌਜੂਦਾ ਜੁਇੰਟ ਸਕੱਤਰ ਅਤੇ ਹਰਜੀਤ ਸਿੰਘ ਜਨਰਲ ਮੈਨੇਜਰ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਦੇ ਦਿੱਤੇ। ਸ਼ੰਟੀ ਨੇ ਕਿਹਾ ਕਿ ਝੂਠੇ ਆਰੋਪਾਂ ਵਿਚ ਅਦਾਲਤ ਨੇ ਡੀ.ਸੀ.ਪੀ. ਨੂੰ ਕਿਹਾ ਕਿ ਜਲਦ ਤੋਂ ਜਲਦ ਇਸਦੀ ਐਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਕੇਸ ਦੀ ਜਾਂਚ ਕਰਕੇ ਕੰਪਲਾਈਸ ਰਿਪੋਰਟ ਜਮ੍ਹਾਂ ਕਰਵਾਈ ਜਾਵੇ।
ਸ਼ੰਟੀ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ ਬਹੁਤ ਸਾਰੇ ਗੰਭੀਰ ਆਰੋਪ ਲੱਗੇ ਹਨ ਜਿਵੇਂ ਕਿ ਦਿੱਲੀ ਕਮੇਟੀ ਵਿਚ 82000 ਕਿਤਾਬਾਂ ਦੀ ਛਪਾਈ ਦਿਖਾ ਕੇ ਝੂਠੇ ਬਿਲ ਬਣਾਏ ਗਏ ਅਤੇ ਇਸ ਦੇ ਨਕਲੀ ਬਿਲ ਕਮੇਟੀ ਤੋਂ ਪਾਸ ਕਰਵਾਏ ਗਏ, ਗੁਰਦੁਆਰਾ ਕਮੇਟੀ ਤੋਂ 51 ਲੱਖ ਰੁਪਏ ਬੈਂਕ ਜਮ੍ਹਾਂ ਕਰਵਾਉਣ ਦੇ ਨਾਮ 'ਤੇ ਕੱਢੇ ਜੋ ਕਿ ਅੱਜ ਤੱਕ ਬੈਂਕ ਵਿਚ ਜਮ੍ਹਾਂ ਨਹੀਂ ਹੋਏ ਅਤੇ ਜੀ.ਕੇ. ਨੇ ਆਪਣੇ ਧੀ-ਜਵਾਈ ਦੀ ਬੰਦ ਪਈ ਕੰਪਨੀ ਦੇ ਲੱਖਾਂ ਰੁਪਏ ਦੇ ਨਕਲੀ ਬਿਲ ਬਣਵਾਏ ਜਿਸਦੇ ਕੰਮ ਦੀ ਸਪਲਾਈ ਅੱਜ ਤੱਕ ਕਮੇਟੀ ਵਿਚ ਨਹੀਂ ਹੋਈ।
ਸ਼ੰਟੀ ਨੇ ਕਿਹਾ ਕਿ ਮੈਂ ਗੁਰਦੁਆਰਾ ਇਲੈਕਸ਼ਨ ਡਾਇਰੈਕਟਰ ਨੂੰ ਲਿਖਤ ਵਿਚ ਸ਼ਿਕਾਇਤ ਅਤੇ ਐਫ.ਆਈ.ਆਰ. ਦੀ ਕਾਪੀ ਲੈਕੇ ਜਾਵਾਂਗਾ ਕਿ ਇਸਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਦੀ ਮੰਗ ਕਰਾਂਗਾ।