ਚੰਡੀਗੜ੍ਹ 13ਦਸੰਬਰ 2018- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸਮਾਂ ਸੀਮਾਂ ਘਟਾਉਣ ਦੀ ਸਰਕਾਰ ਵੱਲੋਂ ਤਜਵੀਜ਼ ਰੱਖੀ ਗਈ ਹੈ। ਬਿਜਨੈੱਸ ਸਲਾਹਕਾਰ ਕਮੇਟੀ 'ਚ ਪ੍ਰਪੋਜ਼ਲ ਬਣੀ ਕਿ ਇਸ ਸਰਦ ਰੁੱਤ ਇਜਲਾਸ ਦੀ ਸਮਾਂ ਸੀਮਾ ਘਟਾ ਦਿੱਤੀ ਜਾਵੇ, ਜਿਸ ਦਾ ਵਿਰੋਧੀ ਪਾਰਟੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਪਹਿਲਾਂ ਹੀ ਸਰਦ ਰੁੱਤ ਇਜਲਾਸ ਨੂੰ ਵਧਾਉਣ ਦੀ ਮੰਗ ਕਰ ਰਹੇ ਸਨ।
ਪਹਿਲਾਂ ਸਰਦ ਰੁੱਤ ਇਜਲਾਸ 15ਦਸੰਬਰ ਤੱਕ ਚੱਲਣਾ ਸੀ ਤੇ ਅੱਜ ਵੀਰਵਾਰ ਦੀ ਇੱਕ ਸਿਟਿੰਗ, ਜਿਸ 'ਚ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਅਤੇ ਸਦਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ। ਦੂਜੀ ਸਿਟਿੰਗ ਕੱਲ੍ਹ ਸਵੇਰ ਦੀ ਅਤੇ ਸ਼ਾਮ ਦੀ ਰੱਖੀ ਗਈ ਸੀ ਤੇ ਤੀਸਰੀ ਸਿਟਿੰਗ ਸ਼ਨੀਵਾਰ ਨੂੰ ਰੱਖੀ ਗਈ ਸੀ। ਸਰਦ ਰੁੱਤ ਇਜਲਾਸ ਦੀ ਕਾਰਵਾਈ ਦੇ ਵੇਰਵੇ ਹੇਠ ਦੇਖੋ :-