ਸਿੱਧੂ ਲਿਆਏ ਕੈਪਟਨ ਲਈ ਪਾਕਿਸਤਾਨੀ 'ਤਿੱਤਰ' !
ਚੰਡੀਗੜ੍ਹ, 30 ਨਵੰਬਰ 2018 - ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਪਾਕਿਸਤਾਨੋਂ ਇੱਕ ਅਨਮੋਲ ਤੋਹਫਾ ਲੈ ਕੇ ਆਏ ਹਨ। ਇਹ ਤੋਹਫਾ ਹੈ, ਤਿੱਤਰ। ਭਾਵੇਂ ਇਹ ਜਿਉਂਦਾ ਜੀਵ ਨਹੀਂ ਹੈ, ਬਲਕਿ ਇਕ ਤਿੱਤਰ ਦਾ ਹੂਬਹੂ ਨਿੱਕੇ ਅਕਾਰ ਦਾ ਬੁੱਤ ਬਣਿਆ ਹੋਇਆ ਹੈ।
ਸਿੱਧੂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਕੈਬਿਨੇਟ ਮੀਟਿੰਗ ਦੌਰਾਨ ਕੈਪਟਨ ਦੇ ਕੋਲ ਬੈਠਦੇ ਹਨ, ਤਾਂ ਉਹਨਾਂ ਦੇ ਫੋਨ ਦੀ ਬੈੱਲ 'ਚੋਂ ਤਿੱਤਰ ਦੀ ਅਵਾਜ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ, ਕਿਉਂਕਿ ਕੈਪਟਨ ਸਾਬ੍ਹ ਖਾਨਦਾਨੀ ਮਹਾਰਾਜੇ ਹਨ, ਤੇ ਉਹਨਾਂ ਨੂੰ ਇਹ ਤੋਹਫਾ ਖਾਸ ਕਰ ਪਸੰਦ ਆਵੇਗਾ।
ਸਿੱਧੂ ਨੇ ਕਿਹਾ ਕਿ ਇਹ ਤੋਹਫਾ ਉਨ੍ਹਾਂ ਨੂੰ ਪਾਕਿਸਤਾਨ ਦੇ ਪੱਤਰਕਾਰ ਇਮਰਾਨ ਖਾਨ ਨੇ ਭੇਟ ਕੀਤਾ ਸੀ ਤੇ ਉਹਨਾਂ ਨੇ ਇਹ ਤੋਹਫਾ ਕੈਪਟਨ ਸਾਬ੍ਹ ਲਈ ਵਿਸ਼ੇਸ਼ ਤੌਰ 'ਤੇ ਅਲੱਗ ਰੱਖਿਆ ਹੈ। ਸਿੱਧੂ ਅੱਜ ਕਾਂਗਰਸ ਦੇ ਚੋਣ ਪ੍ਰਚਾਰ ਲਈ ਤੇਲੰਗਨਾ ਜਾ ਰਹੇ ਨੇ ਤੇ ਜਿਸ ਕਾਰਨ ਉਹਨਾਂ ਕਿਹਾ ਕਿ ਉਹਨਾਂ ਦੀ ਮੈਡਮ ਨਵਜੋਤ ਕੌਰ ਸਿੱਧੂ ਕੈਪਟਨ ਸਾਬ੍ਹ ਨੂੰ ਇਹ ਤੋਹਫਾ ਭੇਟ ਕਰ ਕੇ ਆਉਣਗੇ।