ਸ਼ਹਿਰੀ ਜਾਇਦਾਦਾਂ ਬਾਰੇ ਤਜਵੀਜ਼ ਕੀਤੀ OTS ਸਕੀਮ ਫਿਰ ਲਟਕੀ, 14 ਨਵੰਬਰ ਦੀ ਕੈਬਿਨੇਟ ਮੀਟਿੰਗ ਹੋਈ ਮੁਲਤਵੀ
ਚੰਡੀਗੜ੍ਹ, 12 ਨਵੰਬਰ 2018 - ਲੋਕਲ ਬਾਡੀਜ਼ ਅਧੀਨ ਆਉਂਦਿਆਂ ਜਾਇਦਾਦਾਂ ਨੂੰ ਰੈਗੁਲਰਾਈਜ਼ ਕਰਨ ਸਬੰਧੀ ਤਜਵੀਜ਼ ਕੀਤੀ ਵਨ ਟਾਈਮ ਸੈਟਲਮੈਂਟ ਸਕੀਮ ਸਬੰਧੀ ਆਉਣ ਵਾਲੀ 14 ਨਵੰਬਰ ਦੀ ਕੈਬਿਨੇਟ ਬੈਠਕ 'ਚ ਫੈਸਲਾ ਲਿਆ ਜਾਣਾ ਸੀ। ਪਰ ਹੁਣ 14 ਨਵੰਬਰ ਨੂੰ ਹੋਣ ਵਾਲੀ ਕੈਬਿਨੇਟ ਮੀਟਿੰਗ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਮੀਟਿੰਗ ਕਦ ਹੋਵੇਗੀ, ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ। ਸ਼ਹਿਰੀ ਜਾਇਦਾਦਾਂ ਬਾਰੇ ਤਜਵੀਜ਼ ਕੀਤੀ ਓ.ਟੀ.ਐਸ ਸਕੀਮ ਬਾਰੇ ਫੈਸਲੇ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸੁਕਤਾ ਸੀ। ਜੋ ਕਿ ਇਸ ਮੀਟਿੰਗ ਦੇ ਮੁਲਤਵੀ ਹੋਣ ਉਪਰੰਤ ਹੋਣ ਜ਼ਿਆਦਾ ਵਧ ਜਾਵੇਗੀ।