← ਪਿਛੇ ਪਰਤੋ
ਪਟਿਆਲਾ, 12 ਨਵੰਬਰ 2018 (ਜੀ ਐੱਸ ਪੰਨੂ ): ਪੰਜਾਬ ਦੇ ਉਦਯੋਗਿਕ ਸਿਖਲਾਈ ਅਤੇ ਤਕਨੀਕੀ ਸਿੱਖਿਆ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ। ਸ. ਚੰਨੀ ਨੇ ਇਸ ਦੱਸਿਆ ਕਿ ਸੂਬੇ 'ਚ ਵੱਖ-ਵੱਖ ਥਾਵਾਂ 'ਤੇ 9 ਜਗ•ਾ 'ਤੇ ਅਜਿਹੇ ਰੋਜ਼ਗਾਰ ਮੇਲੇ ਲਾਏ ਜਾ ਰਹੇ ਹਨ ਜੋ 22 ਨਵੰਬਰ ਤੱਕ ਚੱਲਣਗੇ ਅਤੇ ਇਸ ਤੋਂ ਬਾਅਦ ਪਟਿਆਲਾ ਵਿਖੇ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ, ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੋਜ਼ਗਾਰ ਹਾਸਲ ਕਰਨ ਵਾਲੇ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਚੰਨੀ ਨੇ ਦੱਸਿਆ ਕਿ ਪੰਜਾਬ ਭਰ 'ਚ 40 ਥਾਵਾਂ 'ਤੇ ਰੋਜ਼ਗਾਰ ਮੇਲੇਆਂ ਦੌਰਾਨ 82 ਹਜ਼ਾਰ ਸਰਕਾਰੀ ਤੇ ਗ਼ੈਰ ਸਰਕਾਰੀ ਖੇਤਰਾਂ ਦੀਆਂ ਨੌਕਰੀਆਂ ਦੇ ਮੌਕੇ ਬੇਰੁਜ਼ਗਾਰਾਂ ਲਈ ਉਪਬਲਧ ਕਰਵਾਏ ਜਾਣਗੇ। ਪਟਿਆਲਾ ਵਿਖੇ ਲੱਗਣ ਵਾਲੇ ਮੈਗਾ ਜਾਬ ਮੇਲੇ ਦੌਰਾਨ ਪੰਜਾਬ ਭਰ ਦੇ 20 ਹਜ਼ਾਰ ਦੇ ਕਰੀਬ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਪਿਛਲੇ 6 ਮਹੀਨਿਆਂ ਦੌਰਾਨ ਸਰਕਾਰੀ ਤੇ ਗ਼ੈਰ ਸਰਕਾਰੀ ਖੇਤਰ 'ਚ ਦਿੱਤੀਆਂ ਗਈਆਂ ਨੌਕਰੀਆਂ ਤੇ ਸਵੈ ਰੋਜ਼ਗਾਰ ਲਈ ਪ੍ਰਦਾਨ ਕੀਤੇ ਗਏ ਕਰਜ਼ਿਆਂ ਦੇ ਪ੍ਰਮਾਣ ਪੱਤਰ ਲਾਭਪਾਤਰੀਆਂ ਨੂੰ ਵੰਡਣਗੇ। ਚੰਨੀ ਨੇ ਆਈ.ਟੀ.ਆਈ ਦਾ ਦੌਰਾ ਕਰਦਿਆਂ ਇੱਕ ਕਰੋੜ ਰੁਪਏ ਦੀ ਲਾਗਤ ਨਾਲ, ਮਾਰੂਤੀ ਸੁਜ਼ੂਕੀ ਦੇ ਸਹਿਯੋਗ ਸਦਕਾ ਤਿਆਰ ਕੀਤੀ ਆਟੋ ਬਾਡੀ ਰਿਪੇਅਰ ਅਤੇ ਆਟੋ ਬਾਡੀ ਪੇਂਟ ਵਰਕਸ਼ਾਪ ਦਾ ਵੀ ਜਾਇਜਾ ਲਿਆ ਤੇ ਹਾਸਪਿਟੈਲਿਟੀ ਸੈਂਟਰ ਦਾ ਦੌਰਾ ਕਰਦਿਆਂ ਸੰਸਥਾ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
Total Responses : 936