ਫਰੀਦਕੋਟ 12 ਨਵੰਬਰ 2018: ਪੰਜਾਬ ਰਾਜ ਵਿੱਚ ਸਵੱਛ ਪ੍ਰਸ਼ਾਸਨ, ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸੂਚਨਾ ਅਧਿਕਾਰ ਐਕਟ 2005 ਤਹਿਤ ਮਹਾਤਮਾਂ ਗਾਂਧੀ ਸਟੇਟ ਇੰਸਟੀਚਿਊਟ ਆਫ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਦੇ ਖੇਤਰੀ ਕੇਦਰ ਬਠਿੰਡਾ ਵੱਲੋ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਦੇ ਸਹਿਯੋਗ ਨਾਲ ਜ਼ਿਲਾ ਫਰੀਦਕੋਟ ਦੇ ਅਧਿਕਾਰੀਆਂ/ਕ੍ਰਮਚਾਰੀਆਂ ਦਾ 2 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਫਰੀਦਕੋਟ ਵਿਖੇ ਸ਼ੁਰੂ ਕੀਤਾ ਗਿਆ। ਇਸ ਮਹੱਤਵਪੂਰਨ ਲੋਕ ਪੱਖੀ ਪ੍ਰੋਗਰਾਮ ਦੀ ਰੂਪ ਰੇਖਾ ਪੰਜਾਬ ਦੇ ਵਿਸੇਸ਼ ਮੁੱਖ ਸਕੱਤਰ-ਕਮ-ਡਾਇਰੈਕਟਰ ਜਨਰਲ ਮਗਸੀਪਾ ਸ੍ਰੀ ਕੇ.ਬੀ.ਐਸ. ਸਿੱਧੂ ਅਤੇ ਡਾਇਰੈਕਟਰ ਸ੍ਰੀਮਤੀ ਜਸਪ੍ਰੀਤ ਤਲਵਾੜ ਵੱਲੋ ਤਿਆਰ ਕੀਤੀ ਗਈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਜ਼ਿਲਾਂ ਫਰੀਦਕੋਟ ਦੇ ਵੱਖ-ਵੱਖ ਵਿਭਾਗਾਂ ਦੇ 29 ਅਧਿਕਾਰੀ ਅਤੇ ਕਰਮਚਾਰੀ ਭਾਗ ਲੈ ਰਹੇ ਹਨ।
ਇਸ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਰਿਜ਼ਨਲ ਪ੍ਰੋੋਜੈਕਟ ਡਾਇਰੈਕਟਰ ਬਠਿੰਡਾ ਅਤੇ ਕੋਆਰਡੀਨੇਟਰ ਆਰ.ਟੀ.ਆਈ. ਪ੍ਰੋਗਰਾਮ ਸ੍ਰੀ ਜਰਨੈਲ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਉਨਾਂ ਕਿਹਾ ਕਿ ਸੂਚਨਾ ਅਧਿਕਾਰ ਐਕਟ ਇੱਕ ਲੋਕ-ਪੱਖੀ ਅਤੇ ਲੋਕ ਹਿਤੂ ਡਾਕੂਮੈਂਟ ਹੈ, ਜਿਸ ਨਾਲ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਆਈ ਹੈ ਅਤੇ ਜਵਾਬਦੇਹੀ ਵਿੱਚ ਵੀ ਵਾਧਾ ਹੋਇਆ ਹੈ।ਸੂਚਨਾ ਅਧਿਕਾਰ ਐਕਟ ਦੇ ਲਾਗੂ ਹੋਣ ਨਾਲ ਜਿੱਥੇ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਵਧੀ ਹੈ, ਉਥੇ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਵਿੱਚ ਵੀ ਵਾਧਾ ਹੋਇਆ ਹੈ। ਅਜਿਹੇ ਸਿਖਲਾਈ ਪ੍ਰੋਗਰਾਮ ਉਨਾਂ ਲਈ ਕਾਫੀ ਸਹਾਈ ਸਿੱਧ ਹੋਣਗੇ ਅਤੇ ਉਨਾਂ ਨੂੰ ਇਸ ਸਿਖਲਾਈ ਉਪਰੰਤ ਸੂਚਨਾ ਅਧਿਕਾਰ ਐਕਟ 2005 ਸਬੰਧੀ ਕੇਸਾਂ ਨਾਲ ਨਜਿੱਠਣ ਵਿੱਚ ਕਿਸੇ ਕਿਸਮ ਦੀ ਕਠਿਨਾਈ ਦਾ ਸਾਹਮਣਾ ਨਹੀ ਕਰਨਾ ਪਵੇਗਾ। ਉਨਾਂ ਕਿਹਾ ਇਸ ਐਕਟ ਸਬੰਧੀ ਜੋ ਕੁਝ ਉਨਾਂ ਨੂੰ ਪਤਾ ਨਹੀ, ਉਸ ਬਾਰੇ ਜਰੂਰ ਜਾਣੂੰ ਹੋਣ ਅਤੇ ਸੂਚਨਾ ਦੇਣ ਸਬੰਧੀ ਦਰਪੇਸ਼ ਮੁਸ਼ਕਲਾਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਾਣ ਅਤੇ ਸੂਚਨਾ ਅਧਿਕਾਰ ਐਕਟ 2005 ਸਬੰਧੀ ਕਿਸੇ ਕਿਸਮ ਦੀ ਆਉਦੀ ਸਮੱਸਿਆਵਾਂ ਬਾਰੇ ਵਿਸ਼ਾ-ਮਾਹਿਰਾਂ ਤੋ ਬੇ-ਝਿਜਕ ਹੋ ਕੇ ਪੁੱਛਿਆ ਜਾਵੇ, ਤਾਂ ਜੋ ਬਾਅਦ ਵਿੱਚ ਆਪਣੇ ਸਾਥੀਆਂ ਦੀ ਸਹਾਇਤਾ ਕੀਤੀ ਜਾਵੇ। ਉਨਾਂ ਦੱਸਿਆ ਕਿ ਮਗਸੀਪਾ ਵੱਲੋ ਪਿਛਲੇ ਸਾਲ ਦੀ ਤਰਾਂ ਹੀ ਇਸ ਸਾਲ ਵੀ ਆਰ.ਟੀ.ਆਈ., ਸੇਵਾ ਉੱਤਮ, ਦਫ਼ਤਰੀ ਪ੍ਰੋਸੀਜਰ, ਵਿੱਤੀ ਮਾਮਲੇ, ਸਿਵਲ ਸਰਵਿਸ ਰੂਲਜ ਅਤੇ ਹੋਰ ਕਈ ਮਹੱਤਵਪੂਰਨ ਵਿਸ਼ਿਆਂ ਤੇ 200 ਤੋ ਵੱਧ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਇਸ ਮੌਕੇ ਤੇ ਪਹਿਲੇ ਦਿਨ ਵਿਸ਼ਾ ਮਾਹਿਰ ਡਾ. ਏਵਨ ਵੈਦ ਸਹਾਇਕ ਪ੍ਰੋਫੈਸਰ ਕਾਨੂੰਨ ਵਿਭਾਗ ਬਾਬਾ ਫਰੀਦ ਲਾਅ ਕਾਲਜ ਨੇ ਸੂਚਨਾ ਅਧਿਕਾਰ ਐਕਟ ਦੀਆਂ ਗਾਇਡਲਾਇਨਜ਼ ਅਤੇ ਤੀਜੀ ਧਿਰ ਅਤੇ ਸੂਚਨਾ ਅਧਿਕਾਰ ਦੇ ਸੰਵਿਧਾਨ ਬਾਰੇ ਚਾਨਣਾ ਪਾਇਆ ਅਤੇ ਸ੍ਰੀ ਹਰਮੰਦਰ ਸਿੰਘ ਨੇ ਸੂਚਨਾ ਅਧਿਕਾਰ ਐਕਟ, 2005 ਦੇ ਪਿਛੋਕੜ ਅਤੇ ਇਸਦੀਆਂ ਵਿਸੇਸ਼ਤਾਵਾਂ, ਪੀ.ਆਈ.ਓ. ਅਤੇ ਏ.ਪੀ.ਆਈ.ਓ. ਦੀ ਨਿਯੁਕਤੀ, ਅਤੇ ਹੋਰ ਵੱਖ ਵੱਖ ਪਹਿਲੂਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਸ੍ਰੀ ਮਨਦੀਪ ਸਿੰਘ ਪ੍ਰੋਜੈਕਟ ਕੋਆਰਡੀਨੇਟਰ ਬਠਿੰਡਾ ਵੱਲੋ ਆਰ.ਟੀ.ਆਈ. ਪ੍ਰੋਗਰਾਮ ਦੇ ਮੰਤਵ ਬਾਰੇ ਦੱਸਿਆ ਗਿਆ।
ਇਸ ਸਿਖਲਾਈ ਪ੍ਰੋਗਰਾਮ ਦੇ ਦੂਜੇ ਦਿਨ ਡਾ. ਨਿੰਮੀ ਜਿੰਦਲ, ਵਿਭਾਗ ਮੁਖੀ, ਲਾਅ ਵਿਭਾਗ, ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਟਰ, ਬਠਿੰਡਾ ਵੱਲੋ ਆਰ.ਟੀ.ਆਈ., ਕਾਨੂੰਨ ਦੀ ਉਲੰਘਣਾ ਦੇ ਪ੍ਰਭਾਵ, ਅਦਾਲਤਾਂ ਦਾ ਅਧਿਕਾਰ ਖੇਤਰ, ਆਰ.ਟੀ.ਆਈ. ਐਕਟ ਤੋ ਛੋਟ ਵਾਲੀਆਂ ਸੰਸਥਾਵਾਂ ਅਤੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋ ਬਾਅਦ ਸ੍ਰੀ ਕਸ਼ਮੀਰੀ ਲਾਲ ਐਕਡਵੋਕੇਟ, ਆਰ.ਟੀ. ਨਿਯਮ, 2017 ਅਤੇ ਪ੍ਰਸ਼ਨਾਂ ਉੱਤਰਾਂ ਨਾਲ ਭਾਗੀਦਾਰਾਂ ਨਾਲ ਸੂਚਨਾ ਅਧਿਕਾਰ ਐਕਟ 2005 ਸਬੰਧੀ ਵਿਚਾਰ ਸਾਂਝੇ ਕਰਨਗੇ।