ਹੁਣ ਸ਼ਾਹਰੁਖ ਦੀ 'ਜ਼ੀਰੋ' ਖਿਲਾਫ ਮੁੰਬਈ ਹਾਈਕੋਰਟ 'ਚ ਪਟੀਸ਼ਨ ਦਰਜ
ਮੁੰਬਈ, 12 ਨਵੰਬਰ 2018 - ਸ਼ਾਹਰੁਖ਼ ਖਾਨ ਦੀ ਫ਼ਿਲਮ ਜ਼ੀਰੋ ਖ਼ਿਲਾਫ਼ ਮੁੰਬਈ ਹਾਈਕੋਰਟ 'ਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਦੋਸ਼ ਲਾਇਆ ਕਿ ਫ਼ਿਲਮ 'ਚ ਸਿੱਖਾਂ ਦੇ ਧਾਰਮਿਕ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਖਾਲਸਾ ਵੱਲੋਂ ਫਿਲਮ ਦੇ ਇਸ ਸੀਨ ਨੂੰ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਆਖਦਿਆਂ ਸ਼ਾਹਰੁਖ ਅਤੇ ਫਿਲਮ ਡਾਇਰੈਕਟਰ ਨੂੰ ਚਿੱਠੀ ਲਿਖੀ ਗਈ ਸੀ ਤੇ ਉਨ੍ਹਾਂ ਦੀ ਦਿੱਲੀ ਦੇ ਥਾਣੇ 'ਚ ਸ਼ਿਕਾਇਤ ਵੀ ਕੀਤੀ ਸੀ। ਪਰ ਬਾਅਦ 'ਚ ਕੰਪਨੀ ਵੱਲੋਂ ਸਿਰਸਾ ਨੂੰ ਟਵੀਟ ਕਰ ਇਸ ਮੁੱਦੇ ਵਿਚਾਰ ਬਾਰੇ ਵੀ ਕਿਹਾ ਗਿਆ ਸੀ।