ਅਮਰੀਕਾ ਦੇ ਰਾਜਨੀਤਕਾਂ ਵੱਲੋਂ ਸਿੱਖ ਨਸਲਕੁਸ਼ੀ ਕਨੂੰਨ ਦੀ ਹਮਾਇਤ ਤੇ ਸਿੱਖਾਂ ਦੇ ਹੱਕ 'ਚ ਖੜ੍ਹਨ ਦਾ ਫੈਸਲਾ
ਕੈਨੇਟਿਕਟ, 12 ਨਵੰਬਰ 2018 - 1984 ਸਿੱਖ ਕਤਲੇਆਮ ਦੀ 34 ਵੀਂ ਵਰ੍ਹੇਗੰਢ ਕੈਨੇਟਿਕਟ ਸਟੇਟ ਦੀ ਰਾਜਧਾਨੀ ਹਾਰਡਫੋਰਟ ਅਮਰੀਕਾ 'ਚ ਸਟੇਟ ਕੈਪੀਟਲ ਬਿਲਡਿੰਗ 'ਚ ਮਨਾਈ ਗਈ ਤੇ ਇਹ ਪ੍ਰੋਗਰਾਮ ਤਿੰਨ ਘੰਟੇ ਤੱਕ ਚੱਲਿਆ। ਸ਼ੁਰੂਆਤ 'ਚ ਅਰਦਾਸ ਅਤੇ ਪ੍ਰੋਗਰਾਮ ਦਾ ਅੰਤ ਦੇਹਿ ਸ਼ਿਵਾ ਨਾਲ ਕੀਤਾ ਗਿਆ। ਯਾਦ ਰਹੇ ਪਿਛਲੇ ਦਿਨੀਂ ਕੈਨੇਟਿਕਟ ਦੀ ਅਸੰਬਲੀ 'ਚ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਸਰਕਾਰੀ ਤੌਰ 'ਤੇ ਐਲਾਨਿਆ ਗਿਆ ਸੀ।
ਸਿੱਖ ਨਸਲਕੁਸ਼ੀ ਪੀੜਤ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਇੰਡੀਆ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਆਪਣੀ ਬੀਤੀ ਦਾਸਤਾਨ ਪ੍ਰਗਟ ਕਰਦਿਆਂ ਦੱਸਿਆ ਕਿ ਅਸੀਂ ਭਾਵੇਂ ਬਚ ਗਏ, ਪਰ ਸਾਡੇ ਕਾਰੋਬਾਰ ਤਬਾਹ ਕਰ ਦਿੱਤੇ ਗਏ।ਸਿੱਖਾਂ ਦੀ ਜਾਇਦਾਦ ਦੀ ਸਾੜਫੂਕ ਅਤੇ ਲੁੱਟਮਾਰ ਦੀਆਂ ਇਕੱਲੇ ਨਵੀਂ ਦਿੱਲੀ ਵੀ ਹੀ 10,897 ਘਟਨਾਵਾਂ ਵਾਪਰੀਆਂ ਪਰ ਇਹਨਾਂ ਘਟਨਾਵਾਂ ਬਦਲੇ ਜੇਕਰ ਤੁੱਛ ਗਿਣਤੀ ਦੋਸ਼ੀਆਂ ਨੂੰ ਮਾਮੂਲੀ ਸਜ਼ਾਵਾਂ ਵੀ ਹੋਈਆਂ ਤਾਂ ਉਹ ਤੁਰੰਤ ਜ਼ਮਾਨਤਾਂ 'ਤੇ ਰਿਹਾਅ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਹੁਣ ਅੰਰੀਕਾ ਦੇ ਕਨੈਕਟੀਕਟ ਸਟੇਟ
'ਚ ਹਰ ਸਾਲ ਰਹਿੰਦੀ ਦੁਨੀਆ ਤੱਕ 1 ਨਵੰਬਰ ਨੂੰ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ ਵਜੋਂ ਮਨਾਇਆ ਜਾਇਆ ਕਰੇਗਾ। ਇਹ ਬਿੱਲ ਕਨੈਕਟੀਕੱਟ ਸਟੇਟ ਦੀ ਜਨਰਲ ਅਸੰਬਲੀ 'ਚ ਪਾਸ ਹੋ ਚੁੱਕਾ ਹੈ। ਹੁਣ ਇਹ ਕਾਨੂੰਨ ਬਣ ਗਿਆ ਹੈ । ਇਹ ਵਿਲੱਖਣ ਤੇ ਚੁਣੌਤੀ ਭਰਪੂਰ ਕਾਰਜ ਖਾਲਸਾ ਪੰਥ ਦੇ ਝੰਡੇ ਹੇਠ ਸਵਰਨਜੀਤ ਸਿੰਘ ਖਾਲਸਾ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਹਿੰਮਤ ਸਿੰਘ, ਗੁਰਨਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਰਾਣਾ, ਮਨਮੋਹਨ ਸਿੰਘ ਭਰਾੜਾ, ਕੁਲਜੀਤ ਸਿੰਘ ਖਾਲਸਾ ਅਤੇ ਅਵਤਾਰ ਸਿੰਘ ਪੰਨੂ ਦੀਆਂ ਕੋਸ਼ਿਸ਼ਾਂ ਤੇ ਸਿੱਖ ਸਮਗਤ ਵੱਲੋਂ ਬਖਸ਼ੇ ਹੌਸਲੇ ਨਾਲ ਨੇਪਰੇ ਚੜ੍ਹਿਆ ਸੀ।
ਉਨ੍ਹਾਂ ਕਿਹਾ ਕਿ ਸਿੱਖ ਜੈਨੋਸਾਈਡ ਬਾਰੇ ਸਕੂਲਾਂ 'ਚ ਵੀ ਪੜ੍ਹਾਇਆ ਜਾਵੇਗਾ। ਸਟੇਟ ਕੌਪ ਟਰੋਲਰ, ਕੇਵਿਨ ਲੂਬੋ, ਯੂਐਸਏ ਸੈਨੇਟਰ ਰਿਚਰਡ ਬਲੰਬ ਐਨਬਲ, ਕੈਕਟੀਕਰ ਸਟੇਟ ਦੇ ਸੈਨੀਟਰ ਕੈਥੀ ਔਸਟਨਨੇ ਨਵੰਬਰ 84 ਨੂੰ ਮਾਨਤਾ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਨੇ ਸਾਨੰ ਸਮਾਗਮ ਰੁਕਵਾਉਣ ਲਈ ਲਿਖਤੀ ਪੱਤਰ ਦਿੱਤਾ ਸੀ। ਪਰ ਅਸੀਂ ਨਾਂਹ ਕਰ ਦਿੱਤੀ। ਕਿਉਂਕਿ ਅਸੀਂ ਇਹ ਪਰਖ ਆਪਣੇ ਵਸੀਲਿਆਂ ਰਾਹੀਂ ਕਰਵਾਈ ਹੈ ਕਿ ਉਥੇ ਦਿੱਲੀ ਤੇ ਹੋਰ ਖੇਤਰਾਂ 'ਚ ਨਵੰਬਰ 84 ਦੌਰਾਨ ਸਿੱਖਾਂ ਨੂੰ ਸਕਾਰੀ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਤੇ ਕਤਲੇਆਮ ਕੀਤਾ ਗਿਆ। ਵੀਆਈਪੀ ਦੋਸ਼ੀਆਂ ਨੂੰ ਬਚਾਉਣ ਲਈ ਇਨਸਾਫ ਵੀ ਨਹੀਂ ਦਿੱਤਾ ਗਿਆ। ਸਬੂਤ ਮਿਟਾਏ ਗਏ, ਗਵਾਹ ਧਮਕਾਏ ਗਏ। ਇਨਸਾਫ ਨਹੀਂ ਮਿਲਿਆ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਸਵਰਨਜੀ ਸਿੰਘ ਖਾਲਸਾ ਨੇ ਇਸ ਮੌਕੇ ਅਮਰੀਕਾ ਸਰਕਾਰ ਤੇ ਇਸ ਦੇ ਪ੍ਰਤੀਨਿਧੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਿੱਖ ਜੈਨੋਸਾਈ ਰਿਮੇਂਬਰੈਂਸ ਡੇਅ ਗਵਰਨਰ ਵੱਲੋਂ ਮਨਾਇਆ ਜਾਵੇਗਾ ਅਤੇ ਅੱਗੋਂ ਿੲਸ ਬਾਰੇ ਮੁਹਿੰਮ ਖੜ੍ਹੀ ਕਰ ਕੇ ਪੂਰੇ ਅਮਰੀਕਾ ਦੇ ਵਿਚ ਇਸ ਨੂੰ ਮਾਨਤਾ ਦੁਆਈ ਜਾਵੇਗੀ। ਇਸ ਤੋਂ ਪਹਿਲਾਂ ਵਿਸਾਖੀ ਨੈਸ਼ਨਲ ਸਿੱਖ ਡੇਅ ਵਜੋਂ ਮਾਨਤਾ ਹਾਸਲ ਕਰ ਚੁੱਕੀ ਹੈ। ਉਹਨਾਂ ਨੂੰ ਇਸ ਸਬੰਧ 'ਚ ਤਿੰਨ ਸਾਲ ਲੱਗ ਗਏ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਨਸਲਕੁਸ਼ੀ ਕਾਂਗਰਸ ਵੱਲੋੰ ਕੀਤੀ ਗਈ ਸੀ ਤੇ ਇਹ ਹਿੰਦੂ-ਸਿੱਖ ਦੰਗੇ ਨਹੀਂ ਸਨ। ਇਹ ਸਾਜਿਸ਼ੀ ਕਤਲੇਆਮ ਰਾਜਨੀਤਿਕ ਲੋਕਾਂ ਨੇ ਸਿਰੇ ਚਾੜ੍ਹਿਆ ਤੇ ਕਿਸੇ ਵੀ ਵੱਡੇ ਦੋਸ਼ੀ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ। 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 6 ਨਵੰਬਰ 1984 ਤੱਕ ਦਿੱਲੀ ਸਮੇਤ ਦੇਸ਼ ਦੇ 18 ਸੂਬਿਆਂ ਦੇ 110 ਦੇ ਲਗਭਗ ਸ਼ਹਿਰਾਂ ਚ ਉਪਲਬਧ ਅੰਕੜਿਆਂ ਅਨੁਸਾਰ 7 ਹਜ਼ਾਰ ਤੋਂ ਵਧੇਰੇ ਨਿਹੱਥੇ ਤੇ ਬੇਕਸੂਰ ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ।
ਇਸ ਮੌਕੇ ਕੇਵਿਨ ਰਿਆਨ ਅਸਟੇਟ ਪ੍ਰਤੀਨਿਧ, ਟੋਨੀ ਬਾਊਚਰ ਸਟੇਟ ਸੈਨੀਟਰ, ਪੀਟਰ ਨਾਈਟਸ ਮੇਅਰ ਸਿਟੀ ਆਫ ਨਾਰਵਿਚ ਅਤੇ ਸਿੱਖ ਸ਼ਖਸੀਅਤਾਂ ਮੌਜੂਦ ਸਨ।