ਗੋਰੀ ਰੈਸਲਰ ਨੇ ਰਾਖੀ ਸਾਵੰਤ ਨੂੰ ਮਾਰਿਆ ਧੋਬੀ ਪਟਕਾ ! ਵੀਡੀਓ ਵੀ ਦੇਖੋ
ਪੰਚਕੂਲਾ,12 ਨਵੰਬਰ 2018 - ਬਾਲਵੁੱਡ ਅਭੀਨੇਤਰੀ ਰਾਖੀ ਸਾਵੰਤ ਆਪਣੇ ਕਾਰਨਾਮਿਆਂ ਕਾਰਨ ਹਮੇਸ਼ਾ ਹੀ ਚਰਚਾ 'ਚ ਰਹੀ ਹੈ। ਫਿਰ ਭਾਵੇਂ ਰਾਖੀ ਨੂੰ ਪੁੱਠੀਆਂ ਸਿੱਧੀਆਂ ਹਰਕਤਾਂ ਹੀ ਕਿਉਂ ਨਾ ਕਰਨੀਆਂ ਪੈਣ। ਪਰ ਇਸ ਵਾਰ ਰਾਖੀ ਕੁੱਟ ਖਾਣ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ।
ਦਰਅਸਲ ਪੰਚਕੂਲਾ ਦੇ ਸੈਕਟਰ 3 ਚ ਤਾਊ ਦੇਵੀ ਲਾਲ ਖੇਡ ਸਟੇਡੀਅਮ ਵਿੱਚ ਕੌਂਟੀਨੈਂਟਲ ਰੈਸਲਿੰਗ ਇੰਟਰਟੇਨਮੈਂਟ ਹੇਠ 'ਦ ਗ੍ਰੇਟ ਖਲੀ' ਵੱਲੋਂ ਰੈਸਲਿੰਗ ਦੇ ਬਿੱਗ ਫਾਇਟ ਮੁਕਾਬਲੇ ਰੱਖੇ ਗਏ ਸਨ। ਜਿਸ 'ਚ ਵਿਦੇਸ਼ਾਂ ਤੋਂ ਮਹਿਲਾ ਰੈਸਲਰਾਂ ਵੀ ਪਹੁੰਚੀਆਂ ਹਨ। ਇਹਨਾਂ ਮੁਕਾਬਲਿਆਂ ਚ ਵਿਦੇਸ਼ੀ ਮਹਿਲਾ ਰੈਸਲਰਾਂ ਦੇ ਮੁਕਾਬਲੇ ਤੋਂ ਬਾਅਦ ਇੱਕ ਰੈਵਲ ਨਾਂ ਦੀ ਵਿਦੇਸ਼ੀ ਰੈਸਲਰ ਨੇ ਚੈਲੰਜ ਕਰ ਦਿੱਤਾ, ਕਿ ਜੇਕਰ ਕੋਈ ਭਾਰਤੀ ਮਹਿਲਾ ਘੁਲਣਾ ਚਾਹੁੰਦੀ ਹੈ ਤਾਂ ਘੁਲ ਸਕਦੀ ਹੈ।
ਹੁਣ ਰਾਖੀ ਸਾਵੰਤ ਅਜਿਹਾ ਮੌਕਾ ਆਪਣੇ ਹੱਥੋਂ ਕਦੇ ਵੀ ਗੁਆਉਣਾ ਨਹੀਂ ਸੀ ਚਾਹੁੰਦੀ। ਉਸਨੇ ਵਿਰੋਧੀ ਮਹਿਲਾ ਰੈਸਲਰ ਰੈਵਲ ਦੇ ਚੈਲੰਜ ਨੂੰ ਕਬੂਲਦੇ ਹੋਏ ਕਿਹਾ ਕਿ 'ਜੇਕਰ ਤੇਰੇ 'ਚ ਦਮ ਹੈ ਤਾਂ ਮੇਰੇ ਬਰਾਬਰ ਡਾਂਸ ਕਰਕੇ ਵਿਖਾ।' ਉਸਤੋਂ ਬਾਅਦ ਦੋਵਾਂ ਨੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਰੈਵਲ ਨੇ ਕੁਝ ਦੇਰ ਡਾਂਸ ਕੀਤਾ ਪਰ ਫੇਰ ਅਚਾਨਕ ਰੈਵਲ ਨੇ ਰਾਖੀ ਨੂੰ ਲੱਤਾਂ ਤੋਂ ਚੁੱਕ ਕੇ ਸਿਰ ਧਰਤੀ ਵੱਲ੍ਹ ਕਰ ਦਿੱਤਾ ਤੇ ਪਟਕਾ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਰਿੰਗ ਦੇ ਬਾਹਰ ਖੜੇ ਬਾਉਂਸਰਾਂ ਨੇ ਰਾਖੀ ਨੂੰ ਛੁਡਵਾਇਆ। ਰਾਖੀ ਸਾਵੰਤ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਸਦੀ ਪਿੱਠ ਅਤੇ ਪੇਟ ਚ ਦਰਦ ਹੋ ਰਿਹਾ ਹੈ, ਇਸ ਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਖੀ ਦੀ ਰੀੜ੍ਹ ਦੀ ਹੱਡੀ 'ਚ ਵੀ ਫਰੈਕਚਰ ਆਈ ਹੈ
ਦੱਸ ਦੇਈਏ ਕਿ ਰਾਖੀ ਇਸਤੋਂ ਪਹਿਲਾਂ ਮਨਾਲੀ 'ਚ ਖਲੀ ਵੱਲੋਂ ਕਰਾਏ ਰੈਸਲਿੰਗ ਮੁਕਾਬਲਿਆਂ 'ਚ ਵੀ ਗੋਰੇ ਰੈਸਲਰਾਂ ਦੇ ਨਾਲ ਹੀ ਰਹੀ ਸੀ। ਉਸ ਨੇ ਗੋਰੀਆਂ ਰੈਸਲਰਾਂ ਨੂੰ ਆਪਣੇ ਨਾਲ ਆਈਟਮ ਸੌਂਗ 'ਤੇ ਖੂਬ ਨਚਾਇਆ ਵੀ ਸੀ। ਪਰ ਇਸ ਵਾਰ ਸ਼ਾਇਦ ਗੋਰੀ ਰੈਸਲਰ ਨੂੰ ਰਾਖੀ ਪਸੰਦ ਨਹੀਂ ਆਈ ਤੇ ਉਸਨੇ ਨੱਚਦਿਆਂ ਨੱਚਦਿਆਂ ਰਾਖੀ ਨੂੰ ਭੱਬੂ ਤਾਰੇ ਦਿਖਾ ਦਿੱਤੇ।
ਵੀਡੀਓ ਵੀ ਦੇਖੋ :-
https://youtu.be/RxWjcdlLIqM
https://youtu.be/BZdoGy8w0kc