ਹੁਣ ਹੋਰ ਚੋਣਾਂ ਨਹੀਂ ਲੜਾਂਗਾ - ਸ਼ਰਦ ਪਵਾਰ
ਪੁਣੇ, 12 ਨਵੰਬਰ2018 - ਮਹਾਰਾਸ਼ਟਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਗਲੀਆਂ ਲੋਕ ਸਭਾ ਚੋਣਾ ਨਹੀਂ ਲੜਨਗੇ। ਪਵਾਰ ਨੇ ਆਪਣੀ ਇੱਕ ਇੰਟਰਵਿਊ ਚ ਕਿਹਾ ਕਿ ‘ਸ਼ਾਇਦ ਕਾਲਜ ਚ ਲੜੀਆਂ ਅਤੇ ਜਿੱਤੀਆਂ ਚੋਣਾਂ ਸੰਸਦ ਤੇ ਵਿਧਾਨਸਭਾ ਚੋਣਾਂ ਚ ਮੇਰੀ 52 ਸਾਲ ਦੀ ਰਾਜਨੀਤੀ ਦੀ ਬੁਨਿਆਦ ਸਨ’।
ਜਾਣਕਾਰੀ ਲਈ ਦੱਸ ਦਈਏ ਕਿ 1999 ਚ ਨੈਸ਼ਨਲ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਸ਼ਰਦ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਬਣਾਈ ਸੀ।ਪਵਾਰ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਰਹੇ,ਭਾਰਤ ਸਰਕਾਰ ਵਿੱਚ ਰੱਖਿਆ ਮੰਤਰੀ ਅਤੇ ਖੇਤੀਬਾੜੀ ਮੰਤਰੀ ਵੀ ਰਹਿ ਚੁੱਕੇ ਹਨ।