ਜੀ ਐੱਸ ਪੰਨੂ
ਪਟਿਆਲਾ, 12 ਨਵੰਬਰ 2018- 2019 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਬਾਰੇ ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਜਨਰਲਸੈਕਟਰੀ ਨਰੇਸ਼ ਵਰਮਾ ਨੇ ਸਪੱਸ਼ਟ ਆਖਿਆ ਕਿ ਜਿਸ ਤਰਾਂ ਕਾਂਗਰਸ ਪਾਰਟੀ ਅੰਦਰ ਵਰਕਰਾਂ ਦੀ ਲਗਾਤਾਰ ਅਣਦੇਖੀ ਕੀਤੀ ਜਾਂਦੀ ਹੈ ਦੇ ਚਲਦਿਆਂ2014 ਲੋਕ ਸਭਾ ਚੋਣਾਂ ਵਿਚ ਲੋਕ ਸਭਾ ਸੀਟ ਪਟਿਆਲਾ ਜੋ ਆਪ ਪਾਰਟੀ ਦੇ ਖੇਮੇ ਵਿਚ ਚਲੀ ਗਈ ਸੀ ਇਸ ਵਾਰ ਵੀ 2019 ਦੀਆਂ ਲੋਕ ਸਭਾ ਚੋਣਾਂ ਵਿਚਲੋਕ ਸਭਾ ਸੀਟ ਪਟਿਆਲਾ ਕਾਂਗਰਸ ਦੀ ਝੋਲੀ ਨਾ ਪੈ ਕੇ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਦੀ ਝੋਲੀ ਪੈਣ ਦੇ ਆਸਾਰ ਪ੍ਰਮੁੱਖ ਨਜਰ ਆ ਰਹੇ ਹਨ ਕਿਉਂਕਿਕਾਂਗਰਸ ਪਾਰਟੀ ਵਿਚ ਲਗਾਤਾਰ ਟਕਸਾਲੀ ਕਾਂਗਰਸੀ ਵਰਕਰਾਂ ਦੀ ਅਣਦੇਖੀ ਦਾ ਦੌਰ ਲਗਾਤਾਰ ਜਾਰੀ ਹੈ ਤੇ ਚਾਪਲੂਸ ਵਰਕਰਾਂ ਦੀ ਲਗਾਤਾਰ ਪੁੱਛ ਜਾਰੀਹੈ, ਜਿਸਦਾ ਨਤੀਜਾ ਪਹਿਲਾਂ ਵਾਂਗ ਹੀ ਕਾਂਗਰਸ ਨੂੰ ਇਸ ਵਾਰ ਲੋਕ ਸਭਾ ਚੋਣਾਂ ਵਿਚ ਖਾਸ ਤੌਰ 'ਤੇ ਪਟਿਆਲਾ ਸੀਟ 'ਤੇ ਹਾਰ ਦੇ ਰੂਪ ਵਿਚ ਮਿਲੇਗਾ।
ਟਕਸਾਲੀ ਕਾਂਗਰਸੀ ਨਰੇਸ਼ ਵਰਮਾ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਗਈਆਂ ਮੀਟਿੰਗਾਂ ਦੌਰਾਨ ਵੀ ਉਹਨਾਂ ਵਲੋਂਸ਼੍ਰੀਮਤੀ ਪ੍ਰਨੀਤ ਕੌਰ ਨੂੰ ਸਪੱਸ਼ਟ ਆਖਿਆ ਗਿਆ ਸੀ ਕਿ ਜਿਸ ਤਰਾਂ ਪਾਰਟੀ ਅੰਦਰ ਟਕਸਾਲੀ ਕਾਂਗਰਸੀ ਵਰਕਰਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਦੇ ਚਲਦਿਆਂਕੋਈ ਬਾਹਰੀ ਵੋਟਰ ਹੀ ਨਹੀਂ ਬਲਕਿ ਕਾਂਗਰਸ ਦੇ ਆਪਣੇ ਹੀ ਨਾਰਾਜ਼ ਵਰਕਰਾਂ ਵਲੋਂ ਆਪਣੇ ਰੋਸ ਨੂੰ ਆਪਣੇ ਮਨ ਵਿਚ ਰੱਖਦਿਆਂ ਲੋਕ ਸਭਾ ਸੀਟ ਪਟਿਆਲਾਤੋਂ ਹਾਰ ਦੁਆਉਣ ਵਿਚ ਅਹਿਮ ਰੋਲ ਅਦਾ ਕੀਤਾ ਜਾਵੇਗਾ, ਜਿਸਦੇ ਚਲਦਿਆਂ ਲੋਕ ਸਭਾ ਸੀਟ ਪਟਿਆਲਾ ਤੋਂ 2014 ਵਿਚ ਕਾਂਗਰਸ ਪਾਰਟੀ ਨੂੰ ਹਾਰ ਮਿਲੀਤੇ ਹੁਣ ਵੀ ਕਾਂਗਰਸ ਅੰਦਰ ਟਕਸਾਲੀ ਕਾਂਗਰਸੀ ਵਰਕਰਾਂ ਦੇ ਦੀ ਪੁੱਛ ਪ੍ਰਤੀਤ ਨਾ ਦੇ ਬਰਾਬਰ ਚਲਦਿਆਂ ਹੋਇਆਂ ਇਸ ਵਾਰ ਵੀ ਲੋਕ ਸਭਾ ਚੋਣਾਂ ਵਿਚ ਵਿਸ਼ੇਸ਼ਤੌਰ 'ਤੇ ਪਟਿਆਲਾ ਸੀਟ ਤੋਂ ਖੜਨ ਵਾਲੇ ਉਮੀਦਵਾਰ ਨੂੰ ਹਾਰ ਦੁਆਈ ਜਾਵੇਗੀ, ਜਿਸਦਾ ਨਤੀਜਾ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਹਰ ਹਾਲਵਿਚ ਭੁਗਤਣਾ ਪਵੇਗਾ।
ਵਰਮਾ ਨੇ ਕਿਹਾ ਕਿ ਮਹਿਲ ਵਿਚ ਟਕਸਾਲੀ ਕਾਂਗਰਸੀਆਂ ਦੀ ਕੋਈ ਪੁੱਛ ਨਹੀਂ ਹੈ ਮਿਲਣ ਲਈ ਜਾਈਏ ਤਾ ਮਿਲਣ ਨਹੀਂ ਦਿੱਤਾ ਜਾਂਦਾ ਹੈ ਓਥੇ ਬੈਠੇ ਬਰਖ਼ੁਰਦਾਰ ਕੋਈ ਪੁੱਛ ਪ੍ਰਤੀਤ ਨਹੀਂ ਕਰਦੇ ਓਹਨਾ ਸੁਝਾ ਦਿੱਤਾ ਕਿ ਮਹਿਲ ਚ ਬੈਠਣ ਵਾਲਾ ਰਾਜਨੀਤਕ ਪਰਸਨ ਹੋਣਾ ਚਾਹੀਦਾ ਹੈ ਜਿਸ ਨੂੰ ਵਰਕਰਾਂ ਦੀ ਪੀੜ ਦਾ ਪਤਾ ਹੋਵੇ।ਅਸੀਂ ਲੋਕਾਂ ਦੇ ਘਰਾਂ ਵਿਚ ਜਾ ਕੇ ਵੋਟਾਂ ਹਾਸਲ ਕੀਤੀਆਂ ਹਨ ਕੰਮ ਵੀ ਲੋਕਾਂ ਨੇ ਸਾਡੇ ਕੋਲੋਂ ਲੈਣਾ ਹੈ ਪਰ ਐੱਮ ਸੀ ਮਿਲਦੇ ਦੇ ਹੀ ਨਹੀਂ ?ਮੈ 2014 ਵਿਚ ਵੀ ਇਹ ਸਭ ਕੁਝ ਮਹਾਰਾਣੀ ਜੀ ਨੂੰ ਸੱਭ ਦੇ ਸਾਹਮਣੇ ਇਹ ਗੱਲਾਂ ਕਹਿ ਦਿੱਤੀਆਂ ਸਨ।ਓਹਨਾ ਕਿਹਾ ਕਿ ਸਕਿਉਰਿਟੀ ਵਾਲਾ ਹੀ ਸਾਨੂ ਅਗੇ ਨਹੀਂ ਜਾਣ ਦਿੰਦਾ ਹੈ ਕੋਈ ਨਹੀਂ ਹੈ ਕਹਿ ਮੋੜ ਦਿੰਦਾ ਹੈ ਤੇ ਇਸੇ ਕਰਕੇ ਹੀ ਲੋਕਾਂ ਵਿਚ ਰੋਸ ਪੈਦਾ ਹੋ ਗਿਆ ਹੈ।ਓਹਨਾ ਕਿਹਾ ਮੈ ਤਾ ਪੱਕਾ ਕਾਂਗਰਸੀ ਹਾਂ ਮੈ ਕੋਈ ਅਹੁਦਾ ਨਹੀਂ ਲੈਣਾ ਮੈ 26 ਜਨਵਰੀ 15 ਅਗਸਤ ਨੂੰ ਕਿਲਾ ਚੋਕ ਕਾਂਗਰਸ ਦਾ ਸਾਰਾ ਪ੍ਰਬੰਧ ਆਪ ਕਰਦਾ ਸਾਰਾ ਖਰਚ ਆਪ ਕਰਦਾ ਹਾਂ ਪਰ ਜੋ ਮਹਾਰਾਣੀ ਸਾਹਿਬ ਨੂੰ ਘੇਰਾ ਪਿਆ ਹੋਇਆ ਹੈ ਮੈ ਉਸ ਬਾਰੇ ਦਸਣਾ ਚਹੁੰਦਾ ਹਾਂ ਮਹਾਰਾਣੀ ਸਾਹਿਬ ਤੇ ਸੰਜੀਵ ਬਿੱਟੂ ਮੇਯਰ ਕੰਮ ਤਾ ਕਰਨਾ ਚਾਹੋੰਦੇ ਹਨ ਪਰ ਘੇਰਾ ਨਹੀਂ ਕਰਨ ਦਿੰਦਾ ਹੈ।ਓਹਨਾ ਕਿਹਾ ਕੇ ਜੇ ਅਸੀਂ 20000 ਹਜਾਰ ਬੰਦੇ ਲਾ ਦਈਏ ਤਾ ਇਕ ਲੱਖ ਵੋਟ ਬਣ ਜਾਵੇਗੀ ਪਰ ਨਹੀਂ ?ਓਹਨਾ ਮੰਨਿਆ ਕਿ ਏਹੁ ਜਹੇ ਕਈ ਕੁੱਝ ਗ਼ਲਤ ਕੰਮ ਕਰਦੇ ਹਨ ਪਰ ਇਹ ਸਾਰੀਆ ਗੱਲਾਂ ਸਾਡੇ ਵਰਗਾ ਵਰਕਰ ਹੀ ਦੱਸ ਸਕਦਾ ਹੈ ਸਾਡੀ ਤਾ ਸੁਣੀ ਨਹੀਂ ਜਾਂਦੀ ਹੈ। ਸਰਕਾਰੇ ਦਰਬਾਰੇ ਵੀ ਕੁੱਝ ਬੰਦਿਆ ਦਾ ਝਮੇਲਾ ਹੈ ਜਿਸ ਨੂੰ ਘੋਖਣ ਦੀ ਲੋੜ ਹੈ ਨਹੀਂ ਕਾਗਰਸ ਦਾ 2014 ਦਾ ਹਾਲ ਹੋ ਜਾਣੇ ਹੋ ਸਕੇ ਤਾ ਮੇਰੀ ਗੱਲ ਉੱਪਰ ਤੱਕ ਪੁਚਾ ਦੇਣਾ ਤਾ ਚੰਗਾ ਹੋਵੇਗਾ।