← ਪਿਛੇ ਪਰਤੋ
ਲੋਕਾਂ ਨੂੰ ਰਾਹਤ - ਪੈਟ੍ਰੋਲ ਡੀਜ਼ਲ ਦੀਆਂ ਫਿਰ ਘਟੀਆਂ ਕੀਮਤਾਂ
ਨਵੀਂ ਦਿੱਲੀ, 12 ਨਵੰਬਰ 2018 - ਦਿੱਲੀ 'ਚ ਅੱਜ ਪੈਟ੍ਰੋਲ ਸੋਮਵਾਰ ਨੂੰ 17 ਪੈਸੇ ਸਸਤਾ ਹੋਇਆ। ਜਿਸ ਦੇ ਨਾਲ ਹੁਣ ਦਿੱਲੀ 'ਚ ਪੈਟ੍ਰੋਲ ਦੀ ਕੀਮਤ 77.56 ਰੁਪਏ ਪ੍ਰਤੀ ਲੀਟਰ ਹੋ ਗਈ। ਮੁੰਬਈ 'ਚ ਵੀ ਤੇਲ ਦੀਆਂ ਕੀਮਤਾਂ 'ਚ 17 ਪੈਸੇ ਦੀ ਕਟੌਤੀ ਹੋਣ ਨਾਲ 83.07 ਪ੍ਰਤੀ ਲੀਟਰ ਹੋ ਗਿਆ। ਡੀਜ਼ਲ 15 ਤੋਂ 16 ਪੈਸੇ ਘੱਟ ਹੋਇਆ। ਦਿੱਲੀ 'ਚ ਪਿਛਲੇ 26 ਦਿਨਾਂ 'ਚ ਪੈਟ੍ਰੋਲ ਦਾ ਰੇਟ 5.11 ਰੁਪਏ ਘੱਟ ਹੋਇਆ। ਕੱਚੇ ਤੇਲ ਦੇ ਰੇਟ ਘਟਣ ਕਾਰਨ ਅਤੇ ਰੁਪਏ ਦੀ ਮਜਬੂਤੀ ਕਾਰਨ ਤੇਲ ਕੰਪਨੀਆਂ ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕਰ ਰਹੀਆਂ ਹਨ।
Total Responses : 264