ਏਅਰਹੋਸਟੈਸ ਨੇ ਯਾਤਰੀ ਦੇ ਰੋਂਦੇ ਬੱਚੇ ਨੂੰ ਕਦੋ ਤੇ ਕਿਉਂ ਪਿਲਾਇਆ ਆਪਣਾ ਦੁੱਧ ? ਪੜ੍ਹੋ
ਮਨੀਲਾ, 12 ਨਵੰਬਰ 2018 - ਫਿਲਪੀਨੋ ਫਲਾਈਟ 'ਚ ਸਫਰ ਦੌਰਾਨ ਇੱਕ ਰੋਂਦੇ ਹੋਏ ਨਵਜੰਮੇ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਵਾਲੀ ਏਅਰ ਹੋਸਟੈਸ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਸਫਰ ਦੌਰਾਨ ਬੱਚੇ ਦੀ ਮਾਂ ਕੋਲ ਪਾਊਡਰ ਵਾਲਾ ਦੁੱਧ ਖਤਮ ਹੋ ਗਿਆ ਸੀ ਜਿਸ ਕਾਰਨ ਉਸਦਾ ਬੱਚਾ ਭੁੱਖ ਨਾਲ ਰੋਣ ਲੱਗ ਗਿਆ ਅਤੇ ਰੋਂਦੇ ਬੱਚੇ ਨੂੰ 24 ਸਾਲਾ ਏਅਰਹੋਸਟੈਸ ਨੇ ਆਪਣਾ ਦੁੱਧ ਪਿਲਾਇਆ ਤੇ ਬੱਚਾ ਚੁੱਪ ਕਰ ਗਿਆ। ਇਹ ਪਲ ਲੋਕਾਂ ਨੇ ਆਪਣੇ ਕੈਮਰਿਆਂ 'ਚ ਕੈਦ ਕਰ ਲਏ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੇ।
ਜ਼ਿਕਰਯੋਗ ਹੈ ਕਿ ਏਅਰਹੋਸਟੈਸ ਖੁਦ ਵੀ 9 ਮਹੀਨਿਆਂ ਦੇ ਬੱਚੇ ਦੀ ਮਾਂ ਹੈ। ਉਸਨੇ ਦੱਸਿਆ ਕਿ ਏਅਰਲਾਈਨ ਕੋਲ ਬੱਚਿਆਂ ਦੇ ਦੁੱਧ ਦੀ ਕੋਈ ਸੁਵਿਧਾ ਨਹੀਂ ਸੀ ਜਿਸ ਕਾਰਕੇ ਉਸਨੇ ਆਪਣਾ ਦੁੱਧ ਰੋਂਦੇ ਬੱਚੇ ਨੂੰ ਪਿਲਾਇਆ। ਏਅਰਲਾਈਨ ਨੇ ਏਅਰਹੋਸਟੈਸ ਦੇ ਕਾਰਨਾਮੇ ਤੋਂ ਬਾਅਦ ਉਸਨੂੰ ਪ੍ਰਮੋਸ਼ਨ ਦੇ ਦਿੱਤੀ।