ਅੰਮ੍ਰਿਤਸਰ 11 ਨਵੰਬਰ 2018: ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਵਿਚ ਜਗਤ ਜਯੋਤੀ ਸਕੂਲ ਰਾਣੀ ਕਾ ਬਾਗ ਵਿਖੇ ਸਲਾਨਾ ਸਭਿਆਚਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋ ਸ਼੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਸ਼ਾਮਲ ਹੋਏ ਪੰਡਿਤ ਨਹਿਰੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਯੋਗਦਾਨ ਪਾਇਆ ਅਤੇ ਦੇਸ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਸਾਨੂੰ ਆਪਣੀ ਨਵੀ ਪੀੜੀ ਨੂੰ ਨੂੰ ਦੇਸ ਭਗਤਾਂ ਦੀਆ ਕੁਰਬਾਨੀਆਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਹੀ ਸਿੱਖਿਆ ਦਾ ਫਾਇਦਾ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਪੰਡਿਤ ਨਹਿਰੂ ਨੇ ਦੇਸ਼ ਨੂੰ ਇਕ ਨਵੀ ਰਾਹ ਅਤੇ ਸੇਧ ਦਿਖਾਈ ਹੈ, ਸਾਨੂੰ ਉਨਾਂ• ਵਲੋ ਦਰਸਾਏ ਗਏ ਰਸਤੇ ਤੇ ਚੱਲਣਾ ਚਾਹੀਦਾ ਹੈ।
ਸਿਖਿਆ ਮੰਤਰੀ ਨੇ ਸਿਖਿਆ ਬਾਰੇ ਬੋਲਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਵੀ ਸਿਖਿਆ ਵਜੋ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲਿਆਂਦਾ ਜਾਵੇਗਾ। ਉਨਾਂ• ਕਿਹਾ ਕਿ ਸਰਕਾਰ ਸਿੱਖਿਆ ਪ੍ਰਤੀ ਬਹੁਤ ਗੰਭੀਰ ਹੈ ਅਤੇ ਸਰਕਾਰ ਵਲੋ ਸਿੱਖਿਆ ਦੇ ਖੇਤਰ ਵਿਚ 1 ਹਜਾਰ ਕਰੋੜ ਰੁਪਏ ਖਰਚ ਕਰ ਰਹੀ ਹੈ। ਸਿਖਿਆ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਵੀ ਆਦਰਸ਼ ਅਧਿਆਪਕ ਬਣਨ ਦੀ ਲੋੜ ਹੈ, ਕਿਓਕਿ ਦੇਸ ਦਾ ਭਵਿੱਖ ਅਧਿਆਪਕਾਂ ਦੇ ਹੱਥ ਵਿਚ ਹੁੰਦਾ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਸਰਕਾਰ ਵਲੋ ਬਾਰਡਰ ਏਰੀਏ ਵਿਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਉਨਾਂ• ਨੂੰ ਪੂਰੀ ਆਸ ਹੈ ਕਿ ਇਸ ਵਾਰ ਨਤੀਜੇ ਵਧੀਆ ਆਉਣਗੇ। ਉਨਾਂ• ਦੱਸਿਆ ਕਿ ਹਰੇਕ ਸਰਕਾਰੀ ਸਕੂਲ ਨੂੰ ਕੰਪਿਊਟਰਾਂ ਨਾਲ ਜੋੜਿਆ ਜਾਵੇਗਾ ਅਤੇ ਸਰਕਾਰੀ ਸਕੂਲਾਂ ਵਿਚ ਸਮਾਟ ਕਲਾਸ ਰੂਮ ਬਣਾਏ ਜਾ ਰਹੇ ਹਨ।
ਸ਼੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵਲੋ ਤੰਦਰੁਸਤ ਪੰਜਾਬ ਮਿਸ਼ਨ ਦਾ ਉਦੇਸ਼ ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ ਹੈ। ਉਨਾਂ• ਕਿਹਾ ਜੇਕਰ ਬੱਚਿਆਂ ਦੀ ਸਿਹਤ ਠੀਕ ਹੋਵੇਗੀ ਤਾਂ ਹੀ ਉਹ ਚੰਗੀ ਸਿੱਖਿਆ ਪ੍ਰਾਪਤ ਕਰ ਸਕਣਗੇ। ਸ਼੍ਰੀ ਸੋਨੀ ਨੇ ਵਾਤਾਵਰਣ ਬਾਰੇ ਕਿਹਾ ਕਿ ਸਾਡਾ ਸਭ ਦਾ ਫਰਜ ਬਣਾ ਹੈ ਕਿ ਅਸੀ ਵਾਤਾਵਰਣ ਨੂੰ ਬਚਾਈਏ। ਉਨਾਂ• ਕਿਹਾ ਕਿ ਇਸ ਵਾਰ ਸਾਡੇ ਕਿਸਾਨ ਭਰਾਵਾਂ ਵਲੋ ਪਰਾਲੀ ਨੂੰ ਬਹੁਤ ਘੱਟ ਅੱਗ ਲਗਾਈ ਗਈ ਹੈ, ਜਿਸ ਨਾਲ ਇਸ ਵਾਰ ਹਵਾ ਦੇ ਇੰਡੈਕਸ ਵਿਚ ਬਹੁਤ ਸੁਧਾਰ ਹੋਇਆ ਹੈ।
ਇਸ ਮੌਕੇ ਸਕੂਲੀ ਬੱਚਿਆਂ ਵਲੋ ਸਭਿਆਚਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ। ਸ਼੍ਰੀ ਸੋਨੀ ਵਲੋ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਸਕੂਲ ਕਮੇਟੀ ਵਲੋ ਯਾਦਗਾਰੀ ਚਿੰਨ ਦੇ ਕੇ ਸ਼੍ਰੀ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੀ ਵਿਕਾਸ ਸੋਨੀ ਕੋਸਲਰ,ਸ਼੍ਰੀ ਬਲਦੇਵ ਸਚਦੇਵਾ ਵਾਈਸ ਪ੍ਰਧਾਨ ਪੰਜਾਬ ਸਕੂਲ ਸਿੱਖਿਆ ਬੋਰਡ, ਸਕੂਲ ਦੇ ਡਾਇਰੈਕਟਰ ਸ਼੍ਰੀ ਮੁਕੇਸ਼ ਪੁਰੀ, ਪ੍ਰੋ: ਐਚ ਐਸ ਵਾਲੀਆ, ਸ਼੍ਰੀ ਹੇਮੰਤ ਪੁਰੀ, ਸ਼੍ਰੀ ਅਸੋਕ ਧਵਨ, ਸ਼੍ਰੀ ਰਾਜ਼ੇਸ ਪ੍ਰਭਾਕਰ,ਮੈਡਮ ਰਮਾ ਪੁਰੀ ਤੋ ਇਲਾਵਾ ਸਕੂਲੀ ਬੱਚੇ ਅਤੇ ਉਨਾਂ• ਦੇ ਮਾਤਾ-ਪਿਤਾ ਵੀ ਹਾਜਰ ਸਨ।
ਕੈਪਸ਼ਨ ਸ਼੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਬੱਚਿਆਂ ਨੂੰ ਇਨਾਮ ਦਿੰਦੇ ਹੋਏ।
ਸਕੂਲ ਕਮੇਟੀ ਸ਼੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਨੂੰ ਸਨਮਾਨਤ ਕਰਦੀ ਹੋਈ।