ਮੀਟਿੰਗ ਉਪੰਰਤ ਸ: ਨਿਰਮਲ ਸਿੰਘ ਠੇਕੇਦਾਰ, ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਦੀ ਮੌਜੂਦਗੀ 'ਚ ਮਜੀਠਾ-ਅਣਖੀ ਧੜੇ ਦੀ ਹਮਾਇਤ ਦਾ ਐਲਾਨ ਕਰਦੇ ਹੋਏ ਸ: ਧਨਰਾਜ ਸਿੰਘ ਤੇ ਹੋਰ।
ਅਮ੍ਰਿਤਸਰ 11 ਨਵੰਬਰ 2018: ਚੀਫ ਖਾਲਸਾ ਦੀਵਾਨ ਦੇ ਚੋਣ ਦੀ ਸਥਿਤੀ ਤੇ ਸਮੀਖਿਆ ਅਜ ਉਸ ਵੇਲੇ ਪੂਰੀਤਰਾਂ ਬਦਲ ਗਈ ਜਦ ਦੀਵਾਨ ਦੇ ਪ੍ਰਭਾਵਸ਼ਾਲੀ ਆਗੂ ਅਤੇ ਮੌਜੂਦਾ ਕਾਰਜਕਾਰੀ ਪ੍ਰਧਾਨ ਸ: ਧਨਰਾਜ ਸਿੰਘ ਨੇ ਚੱਢਾ ਧੜੇ ਨੂੰ ਗਹਿਰਾ ਝਟਕਾ ਦਿੰਦਿਆਂ ਦੀਵਾਨ ਦੀ ਚੋਣ ਲਈ ਮੈਦਾਨ 'ਚ ਉਤਰੇ ਮਜੀਠਾ-ਅਣਖੀ ਧੜੇ ਦੇ ਉਮੀਦਵਾਰਾਂ ਨੂੰ ਬਿਨਾ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤੀ। ਜਿਸ ਨਾਲ ਇਹ ਐਲਾਨ ਉਹਨਾਂ ਮਜੀਠਾ-ਅਣਖੀ ਧੜੇ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਸ: ਨਿਰਮਲ ਸਿੰਘ ਠੇਕੇਦਾਰ ਅਤੇ ਆਨਰੇਰੀ ਸਕਤਰ ਲਈ ਉਮੀਦਵਾਰ ਸ: ਸਵਿੰਦਰ ਸਿੰਘ ਰੁਮਾਲਿਆਂ ਵਾਲਾ ਨਾਲ ਇਕ ਮੀਟਿੰਗ ਉਪਰੰਤ ਕੀਤਾ। ਸ: ਧਨਰਾਜ ਸਿੰਘ ਨੇ ਕਿਹਾ ਕਿ ਦੀਵਾਨ 'ਚ ਪਿਛਲੇ ਸਮੇਂ ਦੌਰਾਨ ਜੋ ਕੁਝ ਵਾਪਰਿਆ ਉਸ ਨਾਲ ਉਸ ਦਾ ਮਨ ਵੀ ਦੁਖੀ ਹੈ, ਉੁਹ ਚਾਹੁੰਦੇ ਹਨ ਕਿ ਦੀਵਾਨ ਦਾ ਕਾਰਜਭਾਰ ਤੇ ਸੇਵਾਸੰਭਾਲ ਨਿਰਵਿਵਾਦ ਅਤੇ ਚੰਗੇ ਹੱਥਾਂ ਵਿਚ ਜਾਵੇ, ਜਿਸ ਕਾਰਨ ਉਹਨਾਂ ਪੂਰੀ ਸੋਚ ਵਿਚਾਰ ਕਰਦਿਆਂ ਸ: ਨਿਰਮਲ ਸਿੰਘ ਦੀ ਲੀਡਰਸ਼ਿਪ 'ਤੇ ਭਰੋਸਾ ਪ੍ਰਗਟ ਕਰਦਿਆਂ ਦੀਵਾਨ ਦੇ ਚੰਗੇਰੇ ਭਵਿਖ ਦੇ ਹੱਕ 'ਚ ਉਕਤ ਫੈਸਲਾ ਲਿਆ ਹੈ। ਉਹਨਾਂ ਉਮੀਦ ਜਤਾਉਦਿਆਂ ਕਿਹਾ ਕਿ ਸ: ਨਿਰਮਲ ਸਿੰਘ ਦੀ ਲੀਡਰਸ਼ਿਪ ਪੰਥ ਦਾ ਹਿਤ ਚਾਹੁੰਣ ਵਾਲੀ ਸਮੂਹ ਸੰਗਤ ਅਤੇ ਦੀਵਾਨ ਦੇ ਤਮਾਮ ਮੈਬਰਾਂ ਦੀਆਂ ਆਸਾਂ 'ਤੇ ਖਰਾ ਉਤਰੇਗੀ । ਇਸ ਮੌਕੇ ਸ: ਨਿਰਮਲ ਸਿੰਘ ਠੇਕੇਦਾਰ ਅਤੇ ਸ: ਸੁਰਿੰਦਰ ਸਿੰਘ ਰੁਮਾਲਿਆਂ ਨੇ ਕਿਹਾ ਕਿ ਸ: ਧਨਰਾਜ ਸਿੰਘ ਵਲੋਂ ਬਿਨਾ ਸ਼ਰਤ ਹਮਾਇਤ ਦੇਣ ਨਾਲ ਉਹਨਾਂ ਦੀ ਜਿਤ ਯਕੀਨੀ ਹੋਗਈ ਹੈ। ਉਹਨਾਂ ਕਿਹਾ ਕਿ ਇਸ ਵਕਤ ਪੰਥ ਦੀ ਇਸ ਸਿਰਮੌਰ ਸੰਸਥਾ ਚੀਫ ਖਾਲਸਾ ਦੀਵਾਨ ਪ੍ਰਤੀ ਸੰਗਤ ਦਾ ਭਰੋਸਾ ਮੁੜ ਕਾਇਮ ਕਰਦਿਆਂ ਇਸ ਨੂੰ ਬੁਲੰਦੀਆਂ 'ਚ ਲਿਜਾਣ ਲਈ ਦੀਵਾਨ ਦੇ ਪ੍ਰਬੰਧਕੀ ਕਾਰਜਾਂ 'ਚ ਸੁਧਾਰ ਲਿਆਉਣ, ਸਿਖੀ ਵਿਚਾਰਧਾਰਾ ਨੂੰ ਫੈਲਾਉਣ ਦੇ ਦੀਵਾਨ ਦੇ ਮੁਢਲੇ ਸੰਕਲਪ ਨੂੰ ਅਪਣਾਉਣ ਸਮੇਤ ਕਈ ਅਹਿਮ ਤੇ ਸਖਤ ਫੈਸਲੇ ਲੈਣ ਦੀ ਲੋੜ ਹੈ। ਸ: ਧਨਰਾਜ ਸਿੰਘ ਦੀ ਹਮਾਇਤ 'ਤੇ ਸ: ਰਾਜਮਹਿੰਦਰ ਸਿੰਘ ਮਜੀਠਾ, ਸ: ਭਾਗ ਸਿੰਘ ਅਣਖੀ, ਸ: ਨਿਰਮਲ ਸਿੰਘ ਠੇਕੇਦਾਰ, ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਸ: ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਲੁਧਿਆਣਾ, ਸ: ਸੁਖਦੇਵ ਸਿੰਘ ਮੱਤੇਵਾਲ, ਸ: ਸਵਿੰਦਰ ਸਿੰਘ ਕੱਥੂਨੰਗਲ, ਰਾਜਿੰਦਰ ਸਿੰਘ ਮਰਵਾਹਾ, ਅਜਾਇਬ ਸਿੰਘ ਅਭਿਆਸੀ, ਪ੍ਰਿੰਸ ਸੁਖਜਿੰਦਰ ਸਿੰਘ, ਸ੍ਰ ਜਸਪਾਲ ਸਿੰਘ ਢਿਲੋ, ਪ੍ਰੋ ਹਰੀ ਸਿੰਘ, ਅਵਤਾਰ ਸਿੰਘ, ਅੱਤਰ ਸਿੰਘ ਚਾਵਲਾ, ਸ: ਜਤਿੰਦਰ ਸਿੰਘ ਭਾਟੀਆ, ਮਨਮੋਹਨ ਸਿੰਘ, ਸ: ਵਰਿਆਮ ਸਿੰਘ, ਨਿਰੰਜਨ ਸਿੰਘ ਆਦਿ ਆਗੂਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ ਅਤੇ ਸਮੂਹ ਮੈਬਰਾਂ ਨੂੰ ਨਗਾਰੇ 'ਤੇ ਮੋਹਰ ਲਾ ਕੇ ਪੰਥਪ੍ਰਸਤ ਉਮੀਦਵਾਰਾਂ ਨੂੰ ਵਡੀ ਜਿਤ ਦਿਵਾਉਣ ਦੀ ਅਪੀਲ ਕੀਤੀ।