ਅੰਤਿਮ ਸਸਕਾਰ ਲੁਧਿਆਣੇ 'ਚ
ਗੁਰਭਜਨ ਗਿੱਲ ਨੂੰ ਸਦਮਾ , ਸਹੁਰਾ ਸਾਹਿਬ ਬਾਪੂ ਗੁਰਬਚਨ ਸਿੰਘ ਨੱਤ ਸੁਰਗਵਾਸ
ਲੁਧਿਆਣਾ , 11 ਨਵੰਬਰ, 2018 : ਨਾਮਵਰ ਪੰਜਾਬੀ ਹਸਤੀ ਅਤੇ ਬਾਬੂਸ਼ਾਹੀ ਡਾਟ ਕਾਮ ਦੇ ਸਾਹਿਤਕ ਸੰਪਾਦਕ ਗੁਰਭਜਨ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਸਦਮਾ ਪੁੱਜਾ ਜਦੋਂ ਗੁਰਭਜਨ ਗਿੱਲ ਦੇ ਸਹੁਰਾ ਸਾਹਿਬ ਬਾਪੂ ਸ: ਗੁਰਬਚਨ ਸਿੰਘ ਨੱਤ (ਨੱਤ ਫਾਰਮ ਹਾਊਸ, ਗਹਿਲੇਵਾਲ ਨੇੜੇ ਕੈਲਾਸ਼ ਨਗਰ ਲੁਧਿਆਣਾ ) 11 ਨਵੰਬਰ ਤੜਕਸਾਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਉਮਰ 95 ਸਾਲ ਦੇ ਕਰੀਬ ਸੀ .
ਉਹ ਆਪਣੇ ਪਿੱਛੇ ਜੀਵਨ ਸਾਥਣ ਬੀਬੀ ਹਰਬੰਸ ਕੌਰ,ਸਪੁੱਤਰ ਜਸਜੀਤ ਸਿੰਘ ਨੱਤ,ਗੁਰਿੰਦਰ ਜੀਤ ਸਿੰਘ ਨੱਤ,ਬੇਟੀਆਂ ਜਸਵਿੰਦਰ ਕੌਰ(ਸੁਪਤਨੀ ਗੁਰਭਜਨ ਗਿੱਲ)ਤੇ ਜਸਦੀਪ ਕੌਰ ਸਮੇਤ ਵੱਡਾ ਪਰਿਵਾਰ ਪਿੱਛੇ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 11 ਨਵੰਬਰ ਐਤਵਾਰ ਨੂੰ ਬਾਅਦ ਦੁਪਹਿਰ 3.30 ਵਜੇ ਕਾਕੋਵਾਲ ਸ਼ਮਸ਼ਾਨ ਘਰ , ਲੁਧਿਆਣਾ ਵਿਖੇ ਹੋਵੇਗਾ। ਤਿਰਛੀ ਨਜ਼ਰ ਮੀਡੀਆ ਅਤੇ ਬਾਬੂਸ਼ਾਹੀ ਦੀ ਸਮੁੱਚੀ ਟੀਮ ਨੇ ਸ ਨੱਤ ਦੇ ਦਿਹਾਂਤ ਤੇ ਗਹਿਰਾ ਸ਼ੋਕ ਜ਼ਹਿਰ ਕੀਤਾ ਹੈ . ਪੰਜਾਬ ਭਵਨ ਕੈਨੇਡਾ ਦੇ ਬਾਨੀ ਸੁੱਖੀ ਬਾਠ ਨੇ ਬਾਪੂ ਨੱਤ ਦੇ ਅਕਾਲ ਚਲਾਣੇ ਤੇ ਸ਼ੌਕ ਜ਼ਹਿਰ ਕਰਦੇ ਹੋਏ ਗਿੱਲ ਅਤੇ ਨੱਤ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ .
ਅੰਤਿਮ ਯਾਤਰਾ ਨੱਤ ਫਾਰਮ ਹਾਊਸ ਤੋਂ 3 ਵਜੇ ਕਾਕੋਵਾਲ ਲਈ ਸ਼ੁਰੂ ਹੋਵੇਗੀ।
ਸੋਗੀ ਪਰਿਵਾਰ ਦੇ ਸੰਪਰਕ ਨੰਬਰ :
ਗੁਰਭਜਨ ਗਿੱਲ (ਦਾਮਾਦ) 98726 31199 ਜਸਜੀਤ ਸਿੰਘ ਨੱਤ(ਸਪੁੱਤਰ) 98787 82069 ਗੁਰਿੰਦਰਜੀਤ ਸਿੰਘ ਨੱਤ 98726 48320