ਜਗਦੀਸ਼ ਥਿੰਦ
ਤਲਵੰਡੀ ਭਾਈ / ਫਿਰੋਜ਼ਪੁਰ 21 ਅਕਤੂਬਰ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਦੀ ਇਕੱਤਰਤਾ ਕਾਂਗਰਸ ਆਗੂ ਕੁਲਵੰਤ ਰਾਏ (ਕੁਕੂ ) ਕਟਾਰੀਆ ਦੇ ਦਫ਼ਤਰ ਵਿਖੇ ਹੋਈ । ਇਸ ਮੌਕੇ ਅੰਮ੍ਰਿਤਸਾਰ ਸਾਹਿਬ ਵਿਖੇ ਦੁਸਹਿਰਾ ਸਮਾਗਮ ਚ ਇੱਕ ਦੁਰਘਟਨਾ ਵਿੱਚ ਦਾ ਸਰਕਾਰ ਹੋ ਕੇ ਇਸ ਦੁਨੀਆਂ ਤੋਂ ਤੁਰ ਗਏ ਆਮ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਧਾਰਮਿਕ ਤੌਰ ਵੱਖ ਵੱਖ ਧਰਮਾਂ ਨਾਲ ਸਬੰਧਤ ਲੋਕਾਂ ਨੂੰ ਪ੍ਰਦਾਨ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪਾਲਣ ਪੋਸ਼ਣ ਅਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਜ਼ਖਮੀਆਂ ਦਾ ਇਲਾਜ ਕਰਨ ਦੀ ਅਪੀਲ ਕੀਤੀ ਗਈ । ਇਸ ਮੌਕੇ ਕੁੱਕੂ ਕਟਾਰੀਆਂ ਨੇ ਕਿਹਾ ਕਿ ਕਿੰਨਾ ਮੰਦਭਾਗਾ ਵਰਤਾਰਾ ਵਾਪਰ ਰਿਹਾ ਹੈ ਕਿ ਸਿਆਸੀ ਪਾਰਟੀਆਂ ਦੇ ਲੋਕ ਇਸ ਮੌਕੇ ਨੂੰ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਣ ਲਈ ਵਰਤੋਂ ਵਿਚ ਲਿਆ ਰਹੇ ਹਨ । ਉਨ੍ਹਾਂ ਕਿਹਾ ਕਿ ਚਾਹੀਦਾ ਇਹ ਸੀ ਕਿ ਉਹ ਖੁਦ ਆਪਣੇ ਨਿੱਜੀ ਖਾਤਿਆਂ ਵਿੱਚੋਂ ਅਤੇ ਉਨ੍ਹਾਂ ਦਿਨ ਵੱਡੀਆਂ ਸ਼ੰਸਥਾਵਾਂ ਕੋਲੋਂ ਮਿ੍ਰਤਕਾਂ ਦੇ ਵਾਰਸਾਂ ਦੀ ਆਰਥਿਕ ਸਹਾਇਤਾ ਅਤੇ ਜ਼ਖ਼ਮੀਆਂ ਦੇ ਇਲਾਜ ਲਈ ਪੈਸੇ ਦਾ ਪ੍ਰਬੰਧ ਕਰਦੇ । ਇਸ ਮੌਕੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਢੁਕਵੇਂ ਕਦਮ ਉਠਾ ਰਹੀ ਹੈ । ਇਸ ਮੌਕੇ ਕੁਲਵੰਤ ਸਿੰਘ ਲੁਹਾਮ , ਰਾਜੂ ਰਾਜਪੂਤ , ਮੰਗਲ ਸਿੰਘ ਐਮ ਸੀ , ਜੱਗਾ ਘਾਰੂ , ਜੰਟੂ , ਰੁਪਿੰਦਰ ਕੌਰ ਸਰਪੰਚ , ਸੋਮਾ ਪ੍ਰਜਾਪਤ , ਗੁਰਤੇਜ ਸਿੰਘ , ਕਿੱਕਰ ਸਿੰਘ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ ।