ਬਠਿੰਡਾ 21 ਅਕਤੂਬਰ ( ਅਮ੍ਰਿਤਪਾਲ ਬਰਾੜ ) : ਸਥਾਨਕ ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਬਠਿੰਡਾ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਵੱਧ ਚੜ•ਕੇ ਹਿੱਸਾ ਲਿਆ ਜਿਸ ਵਿੱਚ ਐਮ.ਐਸ.ਸੀ. ਐਫ.ਡੀ.ਟੀ. ਭਾਗ ਪਹਿਲੇ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਗੁੱਡੀਆਂ ਪਟੋਲੇ ਬਨਾਉਣ ਵਿੱਚ ਦੂਜਾ ਸਥਾਨ ਅਤੇ ਐਮ.ਐਸ.ਸੀ. ਐਫ.ਡੀ.ਟੀ. ਭਾਗ ਦੂਜੇ ਦੀ ਵਿਦਿਆਰਥਣ ਤਾਜਵੀਰ ਕੌਰ ਨੇ ਕਰੋਸ਼ੀਏ ਦੀ ਬੁਣਤੀ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਨੇ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਕੀਤੀ ਤੇ ਨਾਲ ਹੀ ਫੈਸ਼ਨ ਵਿਭਾਗ ਦੇ ਮੈਡਮ ਲੈਕਚਰਾਰ ਰੀਤਿਕਾ, ਕਮਲਦੀਪ ਕੌਰ ਅਤੇ ਯੂਥ ਕੋਆਰਡੀਨੇਟਰ ਮੈਡਮ ਜਸਵਿੰਦਰ ਕੌਰ ਕਲੇਰ ਨੂੰ ਵਧਾਈ ਦਿੱਤੀ। ਇਸ ਮੌਕੇ ਲੈਕਚਰਾਰ ਜੀਤ ਕੌਰ, ਜਸਪਾਲ ਕੌਰ ਆਦਿ ਹਾਜਰ ਸਨ।