"ਯੁਵਕ ਮੇਲੇ ਵਿਚ ਭਾਈ ਆਸਾ ਸਿੰਘ ਗਰਲ਼ਜ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ "
ਬਠਿੰਡਾ, 21 ਅਕਤੂਬਰ (ਅਮ੍ਰਿਤਪਾਲ ਬਰਾੜ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਫਤਿਹ ਗਰੱਪ ਆਫ ਕਾਲਜਿਜ਼ ਵਿਖੇ ਜ਼ੋਨਲ ਖੇਤਰੀ ਯੁਵਕ ਅਤੇ ਲੋਕ ਮੇਲਾ ਮਿਤੀ 11,12,13 ਅਤੇ 14 ਅਕਤੂਬਰ ਨੂੰ ਕਰਵਾਏ ਗਏ । ਜਿਸ ਵਿੱਚ ਭਾਈ ਆਸਾ ਸਿੰਘ ਗਰਲ਼ਜ ਕਾਲਜ ,ਗੋਨਿਆਣਾ ਮੰਡੀ ਜ਼ਿਲਾ ਬਠਿੰਡਾ ਦੇ ਵਿਦਿਆਰਥੀਆਂ ਨੇ ਲੋਕ ਸਾਜ਼ਾਂ ਦੀ ਪੇਸ਼ਕਾਰੀ ਦੀ ਆਈਟਮ ਵਿੱਚ ਦੂਜਾ ਸਥਾਨ , ਨੁੱਕੜ ਨਾਟਕ ਦੀ ਪੇਸ਼ਕਾਰੀ ਵਿੱਚ ਤੀਜਾ ਸਥਾਨ ਅਤੇ ਇਨੂੰ ਬਣਾਉਣ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ।
ਪ੍ਰਿੰਸੀਪਲ ਡਾਕਟਰ ਰਾਜਵਿੰਦਰ ਕੌਰ ਨੇ ਡੀਨ ਅਤੇ ਯੂਥ ਕੋਆਰਡੀਨੇਟਰ ਪ੍ਰੋ ਗੁਰਲੀਨ ਅਤੇ ਇੰਚਾਰਜ ਸਹਿਬਾਨ ਪ੍ਰੋ ਸੁਦੀਪ, ਪ੍ਰੋ ਪਰਵਿੰਦਰ ਕੌਰ , ਪ੍ਰੋ ਕਮਲਜੀਤ ਢਿਲੋਂ , ਪ੍ਰੋ ਕੁਲਵਿੰਦਰ ਕੌਰ ,ਪ੍ਰੋ ਯਾਦਵਿੰਦਰ ,ਪ੍ਰੋ ਹਰਪ੍ਰੀਤ ਕੌਰ ,ਪ੍ ਅੰਸ਼ਦੀਪ , ਪ੍ਰੋ ਸਿਮਰਜੀਤ ਕੌਰ, ਪ੍ਰੋ ਕਰਮਜੀਤ ਕੌਰ,ਪ੍ਰੋ ਲਖਵੀਰ ਕੌਰ ਅਤੇ ਰਵਿੰਦਰ ਕੌਰ ਨੂੰ ਅਤੇ ਪੋਜ਼ਿਸ਼ਨਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਦਿਤੀ।