ਜਲੰਧਰ ਕਾਰ ਬੰਬ ਧਮਾਕਾ - ਸੀਬੀਆਈ ਨੇ ਥਾਈਲੈਂਡ 'ਚੋਂ ਨਾਮਧਾਰੀ ਕੀਤਾ ਕਾਬੂ
ਚੰਡੀਗੜ੍ਹ, 18 ਅਕਤੂਬਰ 2018 - ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਜਲੰਧਰ ਟਿਫਨ ਕਾਰ ਬੰਬ ਧਮਾਕਾ ਮਾਮਲੇ ਵਿਚ ਵਾਂਟੇਡ ਨੂੰ ਥਾਈਲੈਂਡ ਦੇ ਬੈਂਕਾਕ ਤੋਂ ਕਾਬੂ ਕਰ ਲਿਆ।
ਜ਼ਿਕਰਯੋਗ ਹੈ ਕਿ ਮੁਲਜ਼ਮ ਪਲਵਿੰਦਰ ਸਿੰਘ ਉਰਫ ਡਿੰਪਲ ਤੋਂ ਦਸੰਬਰ 2015 ਵਿਚ ਬੰਬ ਧਮਾਕੇ ਦੀ ਘਟਨਾ ਵਿਚ ਕਥਿਤ ਭੂਮਿਕਾ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਏਜੰਸੀ ਤੋਂ ਕੋਈ ਸਰਕਾਰੀ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਪਲਵਿੰਦਰ ਸਿੰਘ ਨੂੰ ਪਿਛਲੇ ਹਫਤੇ ਭਾਰਤ ਲਿਆਇਆ ਗਿਆ ਸੀ।
ਨਾਮਧਾਰੀ ਸੰਪਰਦਾ ਦਾ ਚੇਲਾ ਪਲਵਿੰਦਰ ਸਿੰਘ ਜਲੰਧਰ ਦੇ ਮਕਸੂਦਾ ਥਾਣੇ ਅਧੀਨ ਪਿੰਡ ਦੁੱਗਰੀ ਵਿਖੇ ਕਾਰ ਬੰਬ ਧਮਾਕੇ ਦੇ ਮੁਲਜ਼ਮਾਂ ਦੀ ਸੂਚੀ ਵਿਚ ਨਾਮਜ਼ਦ ਕਰਨ ਉਪਰੰਤ ਥਾਈਲੈਂਡ ਭੱਜ ਗਿਆ ਸੀ। ਜਲੰਧਰ ਰੂਰਲ ਪੁਲਿਸ ਵਲੋਂ ਪੇਸ਼ ਕੀਤੇ ਚਲਾਣ ਨੇ ਇਹ ਖੁਲਾਸਾ ਕੀਤਾ ਸੀ ਕਿ ਪਲਵਿੰਦਰ ਸਿੰਘ, 25 ਦਸੰਬਰ, 2015 ਨੂੰ ਜਲੰਧਰ ਵਿਚ ਨਾਮਧਾਰੀ ਸੰਪਰਦਾ ਦੇ ਸਤਿਗੁਰੂ ਉਦੈ ਸਿੰਘ ਦੇ ਮੁਖੀ 'ਤੇ ਹਮਲਾ ਕਰਨ ਦੀ ਯੋਜਨਾ ਘੜਨ ਵਾਲਿਆਂ 'ਚੋਂ ਇੱਕ ਸੀ।
ਖ਼ਬਰ ਦੇ ਹੋਰ ਵੇਰਵਿਆਂ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-