ਖਾਲਸਾ ਗਰਲਜ਼ ਕਾਲਜ ਦੇ ਐਨ.ਐਸ.ਐਸ. ਯੂਨਿਟ ਨੇ ਵਾਤਾਵਰਨ ਚੇਤਨਾ ਮੁਹਿੰਮ ਤਹਿਤ ਆਮ ਲੋਕਾਂ ਨੂੰ ਜਾਗਰੂਕ ਕੀਤਾ
ਬਠਿੰਡਾ 17 ਅਕਤੂਬਰ (ਅਮ੍ਰਿਤਪਾਲ ਬਰਾੜ) : ਸਥਾਨਕ ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਬਠਿੰਡਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਅੱਜ ''ਵਾਤਾਵਰਨ ਚੇਤਨਾ ਮੁਹਿੰਮ'' ਤਹਿਤ ਕਾਲਜ ਦੇ ਐਨਐਸਐਸ ਯੂਨਿਟ ਦੇ ਵਲੰਟੀਅਰਾਂ ਵੱਲੋਂ ਐਨ.ਐਸ.ਐਸ. ਕੋਆਰਡੀਨੇਟਰ ਮੈਡਮ ਜਸਵਿੰਦਰ ਕੌਰ ਕਲੇਰ ਅਤੇ ਮੈਡਮ ਰੀਤਿਕਾ ਗਰਗ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੈਲੀ ਕੱਢੀ ਗਈ ਜਿਸ ਵਿੱਚ ਵਲੰਟੀਅਰਜ਼ ਨੇ ਪਿੰਡ ਨਰੂਆਣਾ, ਜੋਧਪੁਰ ਰੋਮਾਣਾ, ਜੈ ਸਿੰਘ ਵਾਲਾ, ਸੈਣੇਵਾਲਾ ਅਤੇ ਬੀੜ ਤਲਾਬ ਵਿਖੇ ਜਾਕੇ ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਵੱਧ ਰਹੇ ਪ੍ਰਦੂਸ਼ਣ ਸਬੰਧੀ ਜਾਗਰੂਕ ਕਰਦਿਆਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਹਾ।
ਇਸ ਰੈਲੀ ਨੂੰ ਸਵੇਰੇ 10:30 ਵਜੇ ਕਾਲਜ ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ।
ਇਸ ਮੌਕੇ ਵਾਇਸ ਪ੍ਰਿੰਸੀਪਲ ਨੀਲਮ ਬਾਂਸਲ ਅਤੇ ਯੂਨੀਵਰਸਿਟੀ ਕਲਰਕ ਸੁਖਵਿੰਦਰ ਕੌਰ ਅਤੇ ਹੋਰ ਸਟਾਫ ਹਾਜਰ ਸੀ।