ਭਾਈ ਆਸਾ ਸਿੰਘ ਗਰਲ਼ਜ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਸ਼ੇ ਦੇ ਖਿਲਾਫ ਮੁਹਿੰਮ
ਬਠਿੰਡਾ 10 ਅਕਤੂਬਰ (ਅਮ੍ਰਿਤਪਾਲ ਬਰਾੜ ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੈਪੋ ਪ੍ਰੋਜੈਕਟ ਦੇ ਤਹਿਤ 'ਬਡੀ ਪ੍ਰੋਗਰਾਮ' ਦੌਰਾਨ ਭਾਈ ਆਸਾ ਸਿੰਘ ਗਰਲ਼ਜ ਕਾਲਜ ,ਗੋਨਿਆਣਾ ਮੰਡੀ ਜ਼ਿਲਾ ਬਠਿੰਡਾ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਸ਼ੇ ਦੇ ਖਿਲਾਫ ਮੁਹਿੰਮ ਵਿਚ ਪਿੰਡ ਮਹਿਮਾ ਸਰਜਾ ,ਮਹਿਮਾ ਸਰਕਾਰੀ ,ਮਹਿਮਾ ਸਵਾਈ ,ਮਹਿਮਾ ਭਗਵਾਨਾ ,ਲੱਖੀ ਜੰਗਲ ਅਤੇ ਨੇਹਿਆਂ ਵਾਲਾ ਵਿਖੇ ਕਾਲਜ ਦੀਆਂ ਵਿਦਿਆਰਥੀਆਂ ਦੁਆਰਾ ਰੈਲੀ ਆਯੋਜਨ ਕੀਤਾ ਗਿਆ ਤਾਂ ਕਿ ਨੋਜਵਾਨ ਵਰਗ ਨਸ਼ਿਆਂ ਦੇ ਖਿਲ਼ਾਫ ਖੜਾ ਹੋਵੇ ਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ।
ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੋਡਲ ਅਫ਼ਸਰ ਪ੍ਰੋ ਗੁਰਲੀਨ ਅਤੇ ਬੱਡੀ ਇਨਚਾਰਜ ਪ੍ਰੋ ਪਰਮਜੀਤ ਢਿਲੋਂ ,ਪ੍ਰੋ ਪਰਵਿੰਦਰ ਕੌਰ ,ਪ੍ਰੋ ਰਿਚਾ ਰਾਣੀ , ਪ੍ਰੋ ਕਮਲਜੀਤ ਢਿਲੋਂ , ਪ੍ਰੋ ਕੁਲਵਿੰਦਰ ਕੌਰ ,ਪ੍ਰੋ ਰਿਤੂ ਗਰੋਵਰ ,ਪ੍ਰੋ ਯਾਦਵਿੰਦਰ ਕੌਰ ,ਪ੍ਰੋ ਕੁਲਜੀਤ ਕੌਰ ਅਤੇ ਪ੍ਰੋ ਵੀਰਪਾਲ ਕੌਰ ਅਤੇ ਵਿਦਿਆਰਥੀ ਬੱਡੀਜ਼ ਨੇ ਰੈਲੀ ਵਿੱਚ ਸ਼ਿਰਕਤ ਕੀਤੀ ।