ਤਿਉਹਾਰਾਂ 'ਚ ਘੜੀ ਦੀ ਸੂਈ ਦੇਖ ਚਲਾਉਣੇ ਪੈਣਗੇ ਪਟਾਕੇ, ਜਾਰੀ ਹੋਇਆ ਫੁਰਮਾਨ
ਚੰਡੀਗੜ੍ਹ, 17 ਅਕਤੂਬਰ 2018 - ਪੰਜਾਬ ਹਰਿਆਣਾ ਹਾਈਕੋਰਟ ਨੇ ਤਿਉਹਾਰਾਂ ਦੇ ਦਿਨਾਂ 'ਚ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਹੈ। ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਹੈ।
ਪਟਾਕੇ ਚਲਾਉਣ ਦਾ ਸਮਾਂ : -
- ਦੁਸਹਿਰੇ ਵਾਲੇ ਦਿਨ ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ।
- ਦਿਵਾਲ਼ੀ ਨੂੰ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ।
- ਗੁਰਪੁਰਬ ਨੂੰ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਹੀ ਲੋਕ ਪਟਾਕੇ ਚਲਾ ਸਕਣਗੇ।
ਹਾਈਕੋਰਟ ਨੇ ਇਹ ਫੁਰਮਾਨ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਸੁਣਵਾਇਆ ਹੈ। ਇਸਦੇ ਤਹਿਤ ਹੁਣ ਕੇਵਲ ਤਿੰਨ ਘੰਟੇ ਹੀ ਪਟਾਕੇ ਚਲਾਏ ਜਾ ਸਕਣਗੇ ।
ਖਬਰ ਦੇ ਹੋਰ ਵੇਰਵਿਆਂ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-