ਫਿਰ ਪਹੁੰਚੀਆਂ ਸੰਗਤਾਂ ਬਰਗਾੜੀ - ਸਿੱਖ ਆਗੂਆਂ ਸਮੇਤ 'ਆਪ' ਧੜੇ ਮੰਚ 'ਤੇ ਬਿਰਾਜਮਾਨ
ਬਰਗਾੜੀ, 14 ਅਕਤੂਬਰ 2018 - ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਦੀ ਤੀਜੀ ਬਰਸੀ ਦੇ ਸਮਾਗਮ ਮੌਕੇ ਸੰਗਤਾਂ ਦਾ ਅੱਜ ਵੀ ਭਾਰੀ ਇਕੱਠ ਬਰਗਾੜੀ ਵਿਖੇ ਪੁੱਜਿਆ। ਸਿੱਖ ਬੁੱਧੀਜੀਵੀਆਂ ਵੱਲੋਂ ਬਹਿਬਲ ਕਲਾਂ ਗੋਲੀਕਾਂਡ 'ਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਥੇ ਹੀ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਉਠਾਈ ਗਈ। ਉਥੇ ਹੀ ਸਟੇਜ 'ਤੇ ਭਾਈ ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ,ਸਿਮਰਜੀਤ ਸਿੰਘ ਮਾਨ, ਸਾਬਕਾ ਪੰਜਾਬ ਸਪੀਕਰ ਬੀਰਦਵਿੰਦਰ ਸਿੰਘ, ਆਪ ਨੇਤਾ ਸੁਖਪਾਲ ਖਹਿਰਾ, ਭਗਵੰਤ ਮਾਨ , ਸਿਮਰਜੀਤ ਸਿੰਘ ਬੈਂਸ, ਜਗਮੀਤ ਬਰਾੜ, ਹਰਪਾਲ ਚੀਮਾ, ਧਿਆਨ ਸਿੰਘ ਮੰਡ ਅਤੇ ਕਈ ਹੋਰ ਸਿੱਖ ਆਗੂ ਸਟੇਜ 'ਤੇ ਬਿਰਾਜਮਾਨ ਹਨ।
ਜ਼ਿਕਰਯੋਗ ਹੈ ਕਿ ਅੱਜ ਦੇ ਇਸ ਸਮਾਗਮ 'ਚ ਖਹਿਰਾ ਤੇ ਭਗਵੰਤ ਮਾਨ ਮੰਚ 'ਤੇ ਬਰਾਬਰ ਗੋਡੇ ਨਾਲ ਗੋਡਾ ਭੇੜ ਬੈਠੇ ਹਨ। ਪਿਛਲੇ ਇਕੱਠ ਦੌਰਾਨ ਭਗਵੰਤ ਮਾਨ ਖਹਿਰਾ ਧੜੇ ਦੇ ਆਉਣ ਤੋਂ ਪਹਿਲਾਂ ਹੀ ਭਾਸ਼ਣ ਦੇ ਕੇ ਚਲੇ ਗਏ ਸਨ।