ਸੈਪ ਪਾਰਟੀ ਵੱਲੋਂ ਪੰਜਾਬੀ ਯੂਨੀਵਰਸਟੀ ਦਾ ਮੇਨ ਗੇਟ ਕਰ ਦਿੱਤਾ ਗਿਆ ਬੰਦ
ਪਟਿਆਲਾ 11ਅਕਤੂਬਰ 2018 ਜੀ ਐੱਸ ਪੰਨੂ
ਪੰਜਾਬੀ ਯੂਨੀਵਿਸਿਟੀ ਦਾ ਮੇਨ ਗੇਟ ਅੱਜ ਉਸ ਵੇਲੇ ਸੈਪ ਪਾਰਟੀ ਵੱਲੋਂ ਬੰਦ ਕਰ ਦਿੱਤਾ ਗਿਆ ਜਦੋਂ ਕਿਸਾਨ ਯੂਨਿਅਨ ਦੇ ਮੁੱਠੀ ਭਰ ਲੋਕ ਯੂਨੀਵਰਸਿਟੀ ਵਿੱਚ ਆ ਕੇ ਯੂਨੀਵਸਿਟੀ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ਕਰਨ ਲੱਗੇ । ਇਸ ਦੇ ਖਿਲਾਫ ਯੂਨੀਵਰ ਸਿਟੀ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ। ਪਰ ਜਦੋਂ ਯੂਨੀਵਸਿਟੀ ਪ੍ਰਸ਼ਾਸਨ ਦੇ ਕਿਸਾਨ ਯੂਨੀਅਨ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਮਜ਼ਬੂਰਨ ਸੈਪ ਪਾਰਟੀ ਨੂੰ ਮੈਨ ਗੇਟਬੰਦ ਕਰਨਾ ਪਿਆ । ਸੈਪ ਨੇ ਮੰਗ ਕੀਤੀ ਕਿ DSO( ਡੇਮੋਕ੍ਰੇਟਿਕ ਸਟੂਡੈਂਟ ਓਰਗੇਨਾਈਜੇਸ਼ਨ ਪਾਰਟੀ ਵਲੋਂ ਜੋ ਸੈਪ ਪਾਰਟੀ ਦੇ ਖ਼ਿਲਾਫ਼ ਝੂਠੇ ਪਰਚੇ ਪਾਏ ਗਏ ਹਨ ਓਹੋ ਰੱਦ ਕੀਤੇ ਜਾਣ ।ਸੈਪ ਪਾਰਟੀ ਨੇ ਕਿਹਾ ਹਮੇਸ਼ਾਸਟੂਡੈਂਟਸ ਦੇ ਹੱਕਾਂ ਲਈ ਲੜਦੀ ਰਹੀ ਹੈ ਅਤੇ ਲੜਦੀ ਰਵੇਗੀ । DSO ਪਾਰਟੀ ਅਤੇ ਇਸ ਦੇ ਨਾਲ ਵਾਲੀਆਂ ਪਾਰਟੀਆਂ 1971 ਮੋਗਾ ਸਿਨੇਮਾ ਕਾਂਡ ਵਾਗੂ ਯੂਨੀਵਰਸਿਟੀ ਦਾ ਮਾਹੌਲ ਖ਼ਰਾਬ ਕਰਕੇ ਪੂਰੇ ਪੰਜਾਬ ਦਾ ਮਾਹੌਲਖ਼ਰਾਬ ਕਰ ਦੇਣਗੀਆਂ ਪਰ ਅਸੀਂ ਨਹੀਂ ਕਰਨ ਦੇਵਾਗੇ ।ਦੀ ਐੱਸ ਓ ਪਾਰਟੀ 24 ਘੰਟੇ ਕੁੜੀਆਂ ਹੋਸਟਲ ਖੋਲਣ ਦੀ ਜੋ ਮੰਗ ਕਰ ਰਹੀ ਹੈ ਉਸ ਦਾ ਵਿਰੋਧ ਸਮਾਜ ਦਾ ਹਰ ਇੱਕ ਵਰਗ ਕਰ ਰਿਹਾ ਹੈ । ਇਥੋਂ ਤੱਕ ਕਿਬਹੁਤ ਸਾਰੀਆਂ ਕੁੜੀਆਂ ਵੀ ਹੱਕ ਵਿੱਚ ਨਹੀਂ ਹਨ । ਇਥੇ ਇਹ ਦੱਸਣ ਯੋਗ ਹੈ ਯੂਨੀਵਰਸਿਟੀ ਬਾਹਰਲੀਆ ਜਥੇਬੰਦੀਆਂ ਦਖਲਅੰਦਾਜੀ ਕਰ ਰਹੀਆਂ ਹਨ ਇਸੇ ਲਈ ਯੂਨੀਵਰਸਿਟੀ
ਚ ਪਿਛਲੇ ਕੋਈ 20/22 ਦਿਨ ਤੋਂ ਡੀ ਐੱਸ ਓ ਯੂਨੀਵਰਸਿਟੀ ਵਿਚ ਮੰਗਾ ਨੂੰ ਲੈ ਕੇ ਹੰਗਾਮਾ ਕਰ ਰਹੀ ਹੈ ਇਸ ਪਿਛੇ ਯੂਨੀਵਰਸਟੀ ਵਿਚ ਦੋ ਗੁਟਾਂ ਵਿਚ ਲੜਾਈ ਵੀ ਹੋ ਚੁਕੀ ਅਤੇ ਕੁੱਝ ਤੇ ਕੇਸ ਵੀ ਦਰਜ ਹੋ ਚੁਕੇ ਪਰ ਮਸਲਾ ਡੀ ਐੱਸ ਓ ਸੁਲਝਣ ਨਹੀਂ ਦੇ ਰਹੀ ਜਦੋ ਕੋਈ ਅਥਾਰਟੀ ਮਸਲਾ ਹੱਲ ਕਾਰਨ ਤੇ ਆਓੰਦੀ ਹੈ ਤਾ ਇਹ ਕੋਈ ਨਾ ਕੋਈ ਨਵਾਂ ਸੋਸਾ ਕਰ ਦਿੰਦੇ ਹਨ ਇਨਾ ਨੇ ਯੂਨੀਵਰਸਟੀ ਦਾ ਮਾਹੌਲ ਖ਼ਰਾਬ ਕਰ ਰੱਖਿਆ ਹੈ ਵੀ ਸੀ ਦੇ ਦਫਤਰ ਅੰਦਰ ਬਿਸਤਰੇ ਲਗਾ ਰੱਖੇ ਹਨ ਤਾਲਾ ਜੋ ਪਹਿਲਾ ਵੀ ਸੀ ਦੇ ਦਫਤਰ ਨੂੰ ਇਨਾ ਨੇ ਲਗਾਇਆ ਸੀ ਜੋ ਲੜਾਈ ਸਮੇ ਟੁੱਟ ਗਿਆ ਸੀ । ਵੀ ਸੀ ਦੇ ਦਫਤਰ ਦੀ ਡਿਫੇਂਸਮੇਂਟ ਕੀਤੀ ਪਈ ਹੈ ।
ਗੇਟ ਬੰਦ ਕਰਨ ਸਮੇਂ ਸੈਪ ਪਾਰਟੀ ਦੇ ਸਰਪ੍ਰਸਤ ਮੰਨੂੰ ਭਲਵਾਨ, ਪ੍ਰਧਾਨ ਮਨਿੰਦਰ ਚੀਮਾਂ,ਇਸਟਪਾਲ ਸਿੰਘ ,ਯੁਵਰਾਜ , ਰਘੂ ਆਦਿ ਮਜੂਦ ਸਨ । ਯੂਨੀਵਸਿਟੀ ਪ੍ਰਸ਼ਾਸਨ ਨੇ ਜਦੋਂ ਕਿਸਾਨ ਯੂਨਿਅਨ ਦੇ ਵਰਕਰਾਂ ਨੂੰ ਬਾਹਰਕੱਢ ਦਿੱਤਾ ਤਾ ਯੂਨੀਵਸਿਟੀ ਦਾ ਗੇਟ ਖੋਲ੍ਹ ਦਿੱਤਾ ਗਿਆ ।