ਚੰਡੀਗੜ 11 ਅਕਤੂਬਰ 2018: ਚੰਡੀਗੜ ਸ਼ਹਿਰ ਦਾ ਖਾਕਾ ਤਿਆਰ ਕਰਨ ਵਾਲੇ ਵਿਸ਼ਵ ਪ੍ਰਸਿੱਧ ਫਰਾਂਸੀਸੀ ਆਰਕੀਟੈਕਟ ਲੀ ਕਾਰਬੂਜ਼ੀਅਰ ਨੂੰ ਸਮਰਪਿਤ ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਆਰਕੀਟੈਕਟ ਵਿਭਾਗ ਵੱਲੋਂ ਦੋ ਦਿਨਾ 'ਲੀ ਕਾਰਬੂਜ਼ੇ' ਫੈਸਟੀਵਲ ਕਰਵਾਇਆ ਗਿਆ। ਜਿਸ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਵਿਚਲੇ ਹੁਨਰ 'ਤੇ ਸਮਰੱਥਾ ਨੂੰ ਬਾਹਰ ਲੈ ਕੇ ਆਉਣ ਦੇ ਲਈ ਵੱਖ-ਵੱਖ ਵੰਨਗੀਆਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਪ੍ਰਿੰਸੀਪਲ ਕਰਨਲ (ਰਿਟਾ.) ਜੀਐਸ ਤੂਰ ਨੇ ਦੱਸਿਆਂ ਕਿ ਇਸ ਦੋ ਦਿਨਾਂ ਫੈਸਟੀਵਲ ਦੌਰਾਨ ਵਿਭਾਗ ਵਿੱਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਵਿੱਚ ਉਹਨਾਂ ਦੇ ਕਿੱਤੇ ਪ੍ਰਤੀ ਲਗਨ ਨੂੰ ਉਤਸ਼ਾਹਿਤ ਕਰਨ ਲਈ, ਹੁਨਰ ਨੂੰ ਨਵੀਆਂ ਉਚਾਈਆਂ ਤੱਕ ਲੈਕੇ ਜਾਣ ਲਈ ਅਤੇ ਉਹਨਾਂ ਅੰਦਰ ਵੱਧ ਤੋਂ ਵੱਧ ਮੁਕਾਬਲੇ ਦੀ ਭਾਵਨਾ ਉਜਾਗਰ ਕਰਨ ਦੇ ਮਕਸਦ ਦੇ ਨਾਲ ਵੱਖ-ਵੱਖ ਵੰਨਗੀਆਂ ਜਿਵੇਂ ਕਿ ਸਕੱਲਪਚਰ ਡਿਜ਼ਾਇਨ, ਮਿਊਰਲ ਡਿਜ਼ਾਇਨ, ਫੇਸ ਪੇਟਿੰਗ, ਬਲਾਈਂਡ ਪੇਟਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ।ਇਸਦੇ ਨਾਲ ਹੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਅੰਤਰ ਰਾਸ਼ਟਰੀ ਆਰਕੀਟੈਕਟ ਦੀ ਜ਼ਿੰਦਗੀ ਨੂੰ ਬਿਆਨ ਕਰਦਾ ਇੱਕ ਸੰਖੇਪ ਨਾਟਕ ਖੇਡ ਕੇ ਸ਼ਰਧਾਂਜਲੀ ਦਿੱਤੀ ਗਈ।ਪ੍ਰਿੰਸੀਪਲ ਨੇ ਜਾਣਕਾਰੀ ਦਿੱਤੀ ਕਿ ਇਸ ਦੋ ਰੋਜ਼ਾ ਮੇਲੇ ਦੇ ਪਹਿਲੇ ਦਿਨ ਚੰਡੀਗੜ• ਸ਼ਹਿਰ ਦੇ ਚੀਫ ਆਰਕੀਟੈਕਟ ਸ਼੍ਰੀ ਕਪਿਲ ਸੇਤੀਆ ਮੁੱਖ ਮਹਿਮਾਨ ਵਜੋ ਪਹੁੰਚੇ ਜਦਕਿ ਦੂਸਰੇ ਦਿਨ ਜੰਮੂ ਕਸ਼ਮੀਰ ਰਾਜ ਦੇ ਇੰਫਰਾਸਟਰੱਕਚਰ ਸਲਾਹਕਾਰ 'ਤੇ ਸਾਬਕਾ ਆਈਏਐਸ ਸ਼੍ਰੀ ਪਰਦੀਪ ਸਿੰਘ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਆਪਣੀ ਕੀਮਤੀ ਵਿਚਾਰਕ ਸਾਂਝ ਵੀ ਪਾਈ।
ਇਸ ਦੌਰਾਨ ਪਹੁੰਚੇ ਚੀਫ ਆਰਕੀਟੈਕਟ ਸ਼੍ਰੀ ਕਪਿਲ ਸੇਤੀਆ ਨੇ ਕਿਹਾ ਕਿ ਇਹ 'ਵਰਸਿਟੀ ਦੇ ਵਿਭਾਗ ਵੱਲੋਂ ਕਰਵਾਇਆ ਗਿਆ ਇਹ ਫੈਸਟੀਵਲ ਆਪਣਾ ਨਿਵੇਕਲਾ ਪ੍ਰਭਾਵ ਛੱਡਦਾ ਹੈ। ਚੰਡੀਗੜ• ਸ਼ਹਿਰ ਵਿਸ਼ਵ ਦੇ ਵਿੱਚ ਆਪਣੇ ਆਰਕੀਟੈਕਚਰ ਲਈ ਮੰਨਿਆ ਜਾਂਦਾ ਹੈ ਅਤੇ ਇਹੋ ਜੇ ਸਮਾਗਮ ਸਾਡੇ ਸਮਾਜ ਨੂੰ ਹੋਰ ਵੀ ਚੰਗੇ ਕਾਰਜਸ਼ੀਲ ਆਰਕੀਟੈਕਟ ਪੈਦਾ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ।ਸਾਬਕਾ ਆਈਏਐਸ ਸ਼੍ਰੀ ਪਰਦੀਪ ਸਿੰਘ ਨੇ ਕਿਹਾ ਕਿ ਇੱਕ ਆਰਕੀਟੈਕਟ ਵਿੱਚ ਇੱਕੋ ਜਗਹ ਨੂੰ ਵੱਖਰਾ ਵਿਖਾਉਣ 'ਤੇ ਬਿਹਤਰ ਬਣਾਉਣ ਦੀ ਕਲਾ ਹੁੰਦੀ ਹੈ, ਪ੍ਰੰਤੂ ਹਾਲੇ ਵੀ ਸਾਡਾ ਸਮਾਜ ਆਰਕੀਟੈਕਚਰ ਦੇ ਪੇਸ਼ੇ ਨੂੰ ਇੰਜੀਨਿਅਰਿੰਗ ਤੋਂ ਵੱਖਰਾ ਨਹੀ ਵੇਖ ਪਾ ਰਿਹਾ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਆਰਕੀਟੈਕਟ ਵਿਭਾਗ ਵੱਲੋਂ ਮਨਾਏ ਗਏ ਇਸ ਲੀ ਕਾਰਬੂਜੇ ਫੈਸਟ ਵਿੱਚ ਹੋਏ ਵੱਖ ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ:
ਲਾਈਬ੍ਰੇਰੀ ਰੀਡਿਜ਼ਾਇਨ: ਪਹਿਲਾ ਇਨਾਮ ਨਿਸ਼ੂ ਪਾਂਡੇ ਅਤੇ ਸ਼ਿਵਮ ਹਿੰਦੂਜਾ ਜਦਕਿ ਦੂਜਾ ਇਨਾਮ ਗਗਨ ਸਿੰਘ ਸਚਦੇਵਾ ਅਤੇ ਪੁਨੀਤ।
ਸਕੱਲਪਚਰ ਡਿਜ਼ਾਇਨ: ਪਹਿਲਾ ਇਨਾਮ ਸ਼ਿਵਮ ਹਿੰਦੂਜਾ ਅਤੇ ਅਰਸ਼ਦੀਪ ਸਿੰਘ ਜਦਕਿ ਦੂਸਰਾ ਇਨਾਮ ਕੁਲਵਿੰਦਰ ਸਿੰਘ ਅਤੇ ਆਰਿਆਨ ਮਹਾਜਨ।
ਮਿਊਰਲ ਡਿਜ਼ਾਇਨ: ਪਹਿਲਾ ਇਨਾਮ ਸ਼੍ਰੇਯਾਸ ਅਤੇ ਮਹਿਕ ਜਦਕਿ ਦੂਜਾ ਇਨਾਮ ਅਮਨਦੀਪ ਸਿੰਘ ਅਤੇ ਲਕਸ਼ਿਤ ਚਾਵਲਾ।
ਮਾੱਡਲ ਮੇਕਿੰਗ: ਪਹਿਲਾ ਇਨਾਮ ਜਗਰੀਤ ਅਤੇ ਅਦਿੱਤੀ ਜਦਕਿ ਦੂਸਰਾ ਇਨਾਮ ਸਿਧਾਂਸ਼ੂ ਬਜਾਜ ਅਤੇ ਹੇਮੰਤ।
ਆਰਕੀਟੈਕਟ ਬੈਗ: ਪਹਿਲਾ ਇਨਾਮ ਅਵਨੀਤ, ਪਰੀਸ਼ਮਿਤਾ, ਪਰਮੀਤ ਅਤੇ ਮੋਹੀਤਾ ਜਦਕਿ ਦੂਜਾ ਇਨਾਮ ਕੁਲਵਿੰਦਰ ਸਿੰਘ, ਗੌਰਾਂਗੀ, ਕੈਨਡਿਡਾ ਅਤੇ ਵੈਭਵ।
ਮਾਡਲ ਆੱਫ ਟੈਨਸਾਈਲ ਸਟਰੱਕਚਰ: ਪਹਿਲਾ ਇਨਾਮ ਅੰਕੁਰ, ਵੈਭਵ ਅਤੇ ਲਕਸ਼ੈ ਜਦਕਿ ਦੂਜਾ ਇਨਾਮ ਅਨੁਰੱਗ, ਅਮਰਿਂਦਰ ਸਿੰਘ ਅਤੇ ਕੁਨਾਲ।
ਲਾਈਵ ਸਕੈਚਿੰਗ: ਪਹਿਲਾ ਇਨਾਮ ਅਜੈ ਇੰਦਰਾਨੀ ਜਦਕਿ ਦੂਜਾ ਇਨਾਮ ਹਿਮਾਂਸ਼ੂ ਕੁਮਾਰ।
ਬਲਾਈਂਡ ਸਕੈਚਿੰਗ: ਪਹਿਲਾ ਇਨਾਮ ਐਮਡੀ ਸਾਲਾਰ 'ਤੇ ਪਵਨ ਜਦਕਿ ਦੂਜਾ ਇਨਾਮ ਬਿਸਵਾ ਬਿਜਾਈ ਅਤੇ ਵਿਕਾਸ ਯਾਦਵ।
ਬੈਨਰ ਫਰਲਿੰਗ: ਪਹਿਲਾ ਇਨਾਮ ਪਿਊਸ਼ ਬਾਂਸਲ ਅਤੇ ਨਿਸ਼ੂ ਪੰਡਿਤ ਜਦਕਿ ਦੂਸਰਾ ਇਨਾਮ ਦਿਲੇਸ਼ ਚੰਦਰਾ ਅਤੇ ਮੰਜੁਲ ਗੰਭੀਰ।