ਅਧਿਆਪਕ ਮੋਰਚਾ ਅਤੇ ਮਰਨ ਵਰਤ ਪੰਜਵੇਂ ਦਿਨ ਵਿੱਚ ਦਾਖਲ-13 ਅਕਤੂਬਰ ਨੂੰ ਪਟਿਆਲਾ 'ਚ ਹੋਵੇਗੀ ਵੱਡੀ ਰੈਲੀ
ਜੋਰਦਾਰ ਨਾਅਰਿਆਂ ਦੀ ਗੂੰਜ 'ਚ ਸਾਬਕਾ ਮੰਤਰੀ ਲਾਲ ਸਿੰਘ ਦੀ ਕੋਠੀ ਵੱਲ ਕੱਢਿਆ ਮਸ਼ਾਲ ਮਾਰਚ
ਮੋਰਚੇ 'ਚ ਲਗਾਤਾਰ ਅਧਿਆਪਕਾਂ ਦੀ ਵਧ ਰਹੀ ਗਿਣਤੀ ਨੇ ਸਿੱਖਿਆ ਮੰਤਰੀ ਦੇ 94% ਸਹਿਮਤੀ ਦੇ ਦਾਅਵਿਆਂ ਦੀ ਕੱਢੀ ਫੂਕ
ਮਰਨ ਵਰਤ 'ਤੇ ਬੈਠੀ ਮਹਿਲਾ ਅਧਿਆਪਕ ਦੀ ਹਾਲਤ ਵਿਗੜੀ
ਸਿੱਖਿਆ ਮੰਤਰੀ ਓ.ਪੀ.ਸੋਨੀ ਵੱਲੋਂ ਅਧਿਆਪਕਾਂ ਦੇ ਜਮਹੂਰੀ ਸੰਘਰਸ਼ ਵਿਰੁਧ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਕੀਤੀ ਸਖਤ ਨਿਖੇਧੀ।
13 ਅਕਤੂਬਰ ਨੂੰ ਪਟਿਆਲਾ 'ਚ ਲਾਮਿਸਾਲ ਰੈਲੀ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ
ਪਟਿਆਲਾ11ਅਕਤੂਬਰ,2018 ( ): ਪੰਜਾਬ ਵਜ਼ਾਰਤ ਵੱਲੋਂ ਬੀਤੀ 03 ਅਕਤੂਬਰ ਨੂੰ 8886 ਐੱਸ.ਐੱਸ.ਏ ਰਮਸਾ, ਮਾਡਲ ਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਤਨਖ਼ਾਹਾਂ ਤੇ ਕਟੌਤੀ ਕਰਕੇ ਰੈਗੂਲਰ ਕਰਨ ਦੇ ਫੈਸਲੇ ਵਿਰੁੱਧ ਅਧਿਆਪਕਾਂ ਦਾ ਸੰਘਰਸ਼ਦਿਨੋ ਦਿਨ ਆਪਣਾ ਘੇਰਾ ਵਿਸ਼ਾਲ ਕਰ ਰਿਹਾ ਹੈ। ਇਸ ਘੋਲ਼ ਦੇ ਚਲਦਿਆਂ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਸਾਂਝੇ ਅਧਿਆਪਕ ਮੋਰਚੇ ਵਲੋਂ ਲੱੱਗੇ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਪੰਜਵੇਂ ਦਿਨ ਜਿੱਥੇ ਮਰਨ ਵਰਤ ਤੇ ਬੈਠੇ 17 ਅਧਿਆਪਕਾਂ ਦੇਹੌਸਲੇ ਬੁਲੰਦ ਹਨ, ਉੱਥੇ ਅੱਜ ਵੱਡੀ ਗਿਣਤੀ ਵਿੱਚ ਬਰਨਾਲਾ, ਜਲੰਧਰ,ਪਟਿਆਲਾ ਤੇ ਹੋਰ ਜ਼ਿਲਿਆਂ ਵਿੱਚੋਂ ਵੱਡੇ ਕਾਫਲਿਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਵੱਡੀ ਗਿਣਤੀ ਵਿੱਚ ਮਹਿਲਾ ਅਧਿਆਪਕ ਆਪਣੇ ਬੱਚਿਆਂ ਸਮੇਤ ਸ਼ਾਮਲ ਹੋਈਆਂ। ਵਿਭਾਗ ਵੱਲੋਂਜਾਰੀ ਕੀਤੇ ਤਨਖਾਹ ਕਟੌਤੀ ਦੇੇ ਨੋਟੀਫਿਕੇਸ਼ਨ ਦੇ ਵਿਰੋਧ ਵਜੋਂ ਲੱਗੇ ਪੱਕੇ ਮੋਰਚੇ ਦੇ ਪੰਜਵੇਂ ਦਿਨ ਇਸ ਸਮੇਂ ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਓ.ਪੀ.ਸੋਨੀ ਵੱਲੋਂ ਸੰਘਰਸ਼ੀ ਅਧਿਆਪਕਾਂ ਸੰਬੰਧੀ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਖਤ ਨਿਖੇਧੀਕਰਦਿਆਂ ਪੰਜਾਬ ਦੇ ਹਜਾਰਾਂ ਅਧਿਆਪਕਾਂ ਦੀ ਹੱਕੀ ਆਵਾਜ ਨੂੰ ਸੁਣ ਕੇ ਮੰਗਾਂ ਦਾ ਜਮਹੂਰੀ ਹੱਲ ਕਰਨ ਦੀ ਥਾਂ ਰੈਗੂਲਰ ਕਰਨ ਦੀ ਆੜ ਵਿੱਚ ਤਨਖਾਹ ਕਟੌਤੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਜਬਰੀ ਮੁਅੱਤਲੀਆਂ ਕਰਨ ਦੀਆਂ ਕਾਰਵਾਈਆਂ ਵਿਰੁੱਧਮਸ਼ਾਲ ਮਾਰਚ ਕਰਦਿਆਂ ਪੰਜਾਬ ਸਰਕਾਰ ਦੇ ਮਾਰੂ ਫੈਸਲਿਆ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਦੌਰਾਨ ਮਰਨ ਵਰਤ 'ਤੇ ਬੈਠੀ ਮਹਿਲਾ ਅਧਿਆਪਕਾ ਦੀ ਹਾਲਤ ਵੀ ਵਿਗੜ ਗਈ, ਜਿਸ 'ਤੇ ਅਧਿਆਪਕਾਂ ਨੇ ਸਰਕਾਰ ਦਾ ਪਿੱਟ ਸਿਆਪਾਵੀ ਕੀਤਾ।
ਇਸ ਸਮੇਂ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਸੁਖਵਿੰਦਰ ਚਾਹਲ, ਸੂਬਾ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ, ਡਾ.ਅੰਮ੍ਰਿਤਪਾਲ ਸਿੱਧੂ, ਗੁਰਜਿੰਦਰਪਾਲ ਸਿੰਘ, ਵਿਨੀਤ ਕੁਮਾਰ ਅਤੇ ਸੂਬਾ ਕਮੇਟੀ ਮੈਂਬਰ
ਕੁਲਦੀਪ ਦੌੜਕਾ ਤੇ ਵਿਕਰਮ ਦੇਵ ਸਿੰਘ ਨੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੇ ਸੰਘਰਸ਼ ਤੋਂ ਘਬਰਾ ਕੇ ਮੋਰਚੇ ਦੇ ਸੂਬਾ ਕਨਵੀਨਰ ਬਲਕਾਰ ਬਲਟੋਹਾ ਦੀ ਪ੍ਰਬੰਧਕੀ ਅਧਾਰ ਤੇ ਕੀਤੀ ਬਦਲੀ ਤੇ ਮੋਰਚੇ ਦੇ ਆਗੂਆਂ ਅਜੀਬ ਦਿਵੇਦੀ, ਪ੍ਰਿੰਸੀਪਲ ਅਮਨਦੀਪਸਿੰਘ ਤੇ ਰਮੇਸ਼ ਕੁਮਾਰ ਦੀ ਕੀਤੀ ਮੁਅੱਤਲੀ ਦੀ ਜੋਰਦਾਰ ਨਿਖੇਧੀ ਕੀਤੀ। ਉਹਨਾਂ ਸਿੱਖਿਆ ਮੰਤਰੀ ਵਲੋਂ ਆਪਣੇ ਅਹੁਦੇ ਦੀ ਗਰਿਮਾ ਨੂੰ ਛਿੱਕੇ ਟੰਗ ਕੇ ਵੱਡੀ ਗਿਣਤੀ ਅਧਿਆਪਕਾਂ ਦੇ ਤਨਖਾਹ ਕਟੌਤੀ ਦੇ ਫੈਸਲੇ ਨਾਲ ਰਜਾਮੰਦ ਹੋਣ ਦੇ ਦਿੱਤੇ ਜਾ ਰਹੇ ਬੇ-ਬੁਨਿਆਦ,ਤੱੱਥ ਰਹਿਤ,ਝੂਠੇ ਬਿਆਨਾਂ ਨੂੰ ਰੱਦ ਕਰਦਿਆਂ ਮੰਤਰੀ ਨੂੰ ਜਨਤਾ ਦੀ ਕਚਿਹਰੀ ਵਿਚ ਤੱਥ ਪੇਸ਼ ਕਰਨ ਦੀ ਚਣੌਤੀ ਦਿੱੱਤੀ। ਅਧਿਆਪਕਾਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਸਕੂਲ ਅਧਿਆਪਕਾਂ ਨੂੰ ਬਹੁਗਿਣਤੀਅਤੇ ਤੱਥਪੂਰਨ ਦਸਤਾਵੇਜਾਂ ਨੂੰ ਅਣਗੋਲਿਆ ਕਰ ਰੈਗੂਲਰ ਦੇ ਭਲਚਾਵੇ ਹੇਠ ਤਨਖ਼ਾਹਾਂ ਵਿੱਚ 65% ਤੋਂ 75 % ਕੱਟ ਲਗਾ ਕੇ ਨੋਟੀਫਿਕੇਸ਼ਨ ਜਾਰੀ ਕਰਨ, 5178 ਅਧਿਆਪਕਾਂ ਦਾ ਲੰਮੇ ਸਮੇਂ ਤੋਂ ਲਟਕਾਏ ਰੈਗੂਲਰ ਦੇ ਨੋਟੀਫਿਕੇਸ਼ਨ ਅਤੇ ਤਨਖਾਹਾਂ ਨੂੰ ਜਾਰੀਨਾ ਕਰਕੇ, ਸੰਘਰਸ਼ਸ਼ੀਲ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੀਆਂ ਜਿੰਦਗੀਆਂ ਨਾਲ ਖਿਲ਼ਵਾੜ ਕਰਨ ਵਾਲੇ ਸਿੱਖਿਆ ਮੰਤਰੀ ਦੇ ਗੈਰ ਜਮਹੂਰੀ, ਤਾਨਾਸ਼ਾਹ ਅਤੇ ਅਣਮਨੁੱਖੀ ਰਵੱਈਏ ਨੂੰ ਪ੍ਰਗਟ ਕਰਦਾ ਹੈ। ਆਗੂਆਂ ਨੇ ਆਖਿਆ ਕਿ ਹੱਕੀ ਮੰਗਾਂ ਦੀ ਪ੍ਰਾਪਤੀਅਤੇ ਮੁਅੱਤਲੀਆਂ ਵਿਰੁੱਧ ਅਧਿਆਪਕਾਂ ਦਾ ਪਰਿਵਾਰਾਂ ਸਮੇਤ ਸਾਂਝਾ ਅਧਿਆਪਕ ਮੋਰਚਾ ਦੇ ਅਗਵਾਈ ਵਿੱਚ ਚੱੱਲ ਰਹੇ ਧਰਨੇ ਵਿੱਚ ਦਿਨ ਰਾਤ ਸ਼ਮੂਲੀਅਤ ਕਰਨਾ ਉਹਨਾਂ ਦਾ ਮੋਰਚੇ ਦੀਆਂ ਮੰਗਾਂ ਅਤੇ ਸੰਘਰਸ਼ ਨਾਲ ਇੱਕਜੁਟਤਾ ਤੇ ਪੰਜਾਬ ਸਰਕਾਰ ਵਿਰੁੱਧਸਖਤ ਰੋਸ ਨੂੰ ਦਰਸਾਉਂਦਾ ਹੈ।
ਇਸ ਸਮੇਂ ਬੁਲਾਰਿਆਂ ਵੱਲੋਂ ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵੀ ਵਿਭਾਗ 'ਚ ਸਿਫਟ ਕਰਨ,ਆਈ.ਈ.ਆਰ.ਟੀ ਅਧਿਆਪਕਾਂ, ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰ ਅਧਿਆਪਕਾਂ ਸਮੇਤ ਸਿੱਖਿਆ ਪ੍ਰੋਵਾਈਡਰਾਂ ਨੂੰਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਠੋਸ ਨੀਤੀ ਬਣਾਉਣ, ਸਿੱਖਿਆ ਦਾ ਨਿੱਜੀਕਰਨ ਬੰਦ ਕਰਕੇ ਸਮਾਜ ਦੇ ਆਮ ਲੋਕਾਂ ਦੇ ਬੱਚਿਆਂ ਲਈ ਮਿਆਰੀ ਅਤੇ ਮੁਫਤ ਜਨਤਕ ਸਿੱਖਿਆ ਨੂੰ ਯਕੀਨਨ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਗਈ।2016 ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰੋਕਣ ਸਮੇਤ ਕਈ-ਕਈ ਮਹੀਨੇ ਤਨਖਾਹਾਂ ਜਾਮ ਕਰਕੇ ਹੁੰਦੇ ਅਧਿਆਪਕਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਨ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਮਰਨ ਵਰਤ 'ਤੇ ਬੈਠ ਅਧਿਆਪਕਾਂ ਹਰਜੀਤ ਜੀਦਾ, ਰਮੇਸ਼ ਮੱਕੜ, ਰਤਨਜੋਤ ਸ਼ਰਮਾ, ਸਤਨਾਮ ਸਿੰਘ, ਸ਼ਮਿੰਦਰ ਸਿੰਘ, ਬਚਿੱਤਰ ਸਿੰਘ, ਦਲਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ, ਜਸਵੰਤ ਸਿੰਘ ਡੋਹਕ, ਪਰਭਦੀਪ ਸਿੰਘ, ਬਲਵਿੰਦਰ ਸਿੰਘ ਅਤੇਮਹਿਲਾ ਅਧਿਆਪਕਾਵਾਂ ਰਜਿੰਦਰ ਕੌਰ, ਨਮਿਤਾ ਲੁਧਿਆਣਾ, ਜਸਪਰੀਤ ਕੌਰ, ਪਰਦੀਪ ਸਿੰਘ, ਰੀਤੂ ਬਾਲਾ, ਕੁਲਜੀਤ ਕੌਰ ਨੇ ਬੁਲੰਦ ਹੋਸਲਾ ਰੱਖਦਿਆਂ ਸਿੱਖਿਆ ਦਾ ਘਾਣ ਕਰਨ ਵਾਲੇ “ਪੜ੍ਹੋ ਪੰਜਾਬ ਪੜ੍ਹਾਓ ਪੰਜਾਬ” ਪ੍ਰਾਜੈਕਟ ਦੀ ਆੜ ਵਿੱਚ ਅਧਿਆਪਕਾਂਦੇ ਮਿਹਨਤਕਸ਼ ਕਿਰਦਾਰ ਨੂੰ ਢਾਹ ਲਾਉਣ ਵਾਲੇ ਅਤੇ ਬਦਸਲੂਕੀ ਭਰਿਆ ਵਿਵਹਾਰ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਜਿਹੇ ਅਹਿਮ ਵਿਭਾਗ ਤੋਂ ਲਾਂਭੇ ਕਰਨ ਦੀ ਮੰਗ ਤਿੱਖੇ ਰੂਪ ਵਿਚ ਕੀਤੀ।ਮੋਰਚੇ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਹੋਇਆਦੱਸਿਆ ਕੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਦੇ ਦਾਅਵਿਆਂ ਦੀ ਫੂਕ ਤਾਂ ਅਧਿਆਪਕਾਂ ਦੀ ਮੋਰਚੇ ਚ ਲਗਾਤਾਰ ਵਧ ਰਹੀ ਸ਼ਮੂਲੀਅਤ ਨਾਲ ਹੀ ਨਿਕਲ ਚੁੱਕੀ ਹੈ 13 ਅਕਤੂਬਰ ਨੂੰ ਪੰਜਾਬ ਦੀਆਂ ਫੈਡਰੇਸ਼ਨਾਂ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੇਸਹਿਯੋਗ ਨਾਲ
ਲਾਮਿਸਾਲ ਰੈਲੀ ਕਰਕੇ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
ਸਿੱਖਿਆ ਵਿਭਾਗ ਅਤੇ ਸਮੂਹ ਕੱਚੇ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ 'ਤੇ ਰੈਗੂਲਰਾਇਜੇਸ਼ਨ ਕਰਵਾਉਣ ਦੀ ਮੰਗ ਸਮੇਤ ਸਿੱਖਿਆ ਤੇ ਅਧਿਆਪਕ ਵਿਰੋਧੀ ਰੈਸ਼ਨਲਾਈਜੇਸ਼ਨ ਨੀਤੀ ਵਾਪਿਸ ਕਰਵਾਉਣ ਅਤੇ ਅੰਮ੍ਰਿਤਸਰ,ਸੰਗਰੂਰ ਸਮੇਤ ਪੰਜਾਬ ਭਰ ਦੇਅਧਿਆਪਕ ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਅਤੇ ਆਦਰਸ਼ ਸਕੂਲ (ਪੀ.ਪੀ.ਪੀ) ਦੇ ਅਧਿਆਪਕਾਂ ਦੀਆਂ ਬਰਖਾਸਤੀਆਂ ਦੇ ਵਿਰੋਧ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਚੱਲ ਰਹੇ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਪੰਜਵੇੰ ਦਿਨ ਦੌਰਾਨਵੱਡੀ ਗਿਣਤੀ ਵਿੱਚ ਪਹੁੰਚੀਆਂ ਜਨਤਕ ਜਥੇਬੰਦੀਆਂ ਨੇ ਅਧਿਆਪਕਾਂ ਦੇ ਇਸ ਹੱਕੀ ਘੋਲ ਦਾ ਪੁਰਜੋਰ ਸਮਰਥਨ ਕਰਦਿਆਂ ਭਵਿੱਖ ਵਿੱਚ ਵੀ ਡਟਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪੰਜਵੇਂ ਦਿਨ ਵੀ ਮਰਨ ਵਰਤ 'ਤੇ ਡਟ ਕੇ ਬੈਠੇ 17 ਅਧਿਆਪਕਾਂ ਨੇਅਧਿਆਪਕਾਂ ਨੂੰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਚੱਲ ਰਹੇ ਘੋਲ਼ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਜਲੰਧਰ ਅਤੇ ਬਰਨਾਲਾ ਜਿਲੵਿਆ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਿਲ ਰਹੇ।
ਇਸ ਮੌਕੇ ਰਾਜੀਵ ਬਰਨਾਲਾ, ਕਰਨੈਲ ਫਿਲੋਰ, ਕਮਲਜੀਤ ਸੰਘੋਵਾਲ, ਤੀਰਥ ਬਸੀ, ਰਣਜੀਤ ਸਿੰਘ ਮਾਨ, ਕੁਲਵਿੰਦਰ ਜੋਸ਼ਨ, ਰਾਹੁਲ ਕੁਮਾਰ, ਨਿਰਮਲ ਚੁਹਾਣਕੇ, ਅਤਿੰਦਰਪਾਲ ਘੱਗਾ, ਲਖਵੀਰ ਬਰਨਾਲਾ, ਪਰਮਵੀਰ ਸਿੰਘ ਆਦਿ ਤੋਂ ਇਲਾਵਾ ਵੱਡੀ,ਹਰੀ ਸਿੰਘ ਟੋਹੜਾ, ਗੁਰਪਰੀਤ ਅੰਮੀਵਾਲ, ਰਾਜਵੀਰ ਸਮਰਾਲਾ, ਗੁਰਮੇਲ ਭੁਟਾਲ ਅਤੇ ਕਰਮਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਰਹੇ।