ਚੰਡੀਗਡ਼੍ਹ, 11 ਅਕਤੂਬਰ, 2018
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵਿੱਚਅੱਜ ਭਾਰਤੀ ਜੰਗਲਾਤ ਸੇਵਾਵਾਂ (ਆਈਐੱਫਐੱਸ)ਅਧਿਕਾਰੀਆਂ ਲਈ ਸਥਾਈ ਗਤੀਸ਼ੀਲ ਸੰਗਠਨ ਦੀਸਿਰਜਣਾ ਲਈ ਰਾਸ਼ਟਰੀ ਸਿਖਲਾਈ ਵਰਕਸ਼ਾਪ ਸ਼ੁਰੂਹੋਈ। ਇਸ ਦੋ ਰੋਜ਼ਾ ਵਰਕਸ਼ਾਪ ਨੂੰ ਵਾਤਾਵਰਨ,ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲਾ, ਭਾਰਤਸਰਕਾਰ ਨੇ ਸਪਾਂਸਰ ਕੀਤਾ ਹੈ। ਇਸ ਵਿੱਚ ਮੱਧਪ੍ਰਦੇਸ਼, ਕਰਨਾਟਕ, ਝਾਰਖੰਡ, ਆਂਧਰ ਪ੍ਰਦੇਸ਼, ਉੱਤਰਪ੍ਰਦੇਸ਼, ਮੇਘਾਲਿਆ, ਕੇਰਲ, ਉਡ਼ੀਸਾ, ਹਿਮਾਚਲ ਪ੍ਰਦੇਸ਼ਅਤੇ ਪੰਜਾਬ ਦੇ ਪ੍ਰਮੁੱਖ ਮੁੱਖ ਵਣਪਾਲ ਰੈਂਕ ਦੇਸੀਨੀਅਰ ਆਈਐੱਫਐੱਸ ਅਧਿਕਾਰੀਆਂ ਨੇ ਹਿੱਸਾਲਿਆ।
ਉਦਘਾਟਨੀ ਸੰਬੋਧਨ ਵਿੱਚ ਵਿਸ਼ੇਸ਼ ਮੁੱਖ ਸਕੱਤਰ-ਕਮ-ਡਾਇਰੈਕਟਰ ਜਨਰਲ ਮਗਸੀਪਾ ਸ਼੍ਰੀ ਕੇ.ਬੀ.ਐੱਸ.ਸਿੱਧੂ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਖੇਤਰ ਵਿੱਚਕਿਸੇ ਸੰਗਠਨ ਦਾ ਵਿਕਾਸ ਅਤੇ ਸਥਿਰਤਾ ਪੂਰੀ ਤਰ੍ਹਾਂਨਾਲ ਕਰਮਚਾਰੀਆਂ ਦੇ ਪ੍ਰਦਰਸ਼ਨ ਅਤੇ ਯੋਗਦਾਨ ’ਤੇਆਧਾਰਿਤ ਹੁੰਦੀ ਹੈ ਅਤੇ ਇਹ ਲਾਜ਼ਮੀ ਹੈ ਕਿ ਚੰਗੇਨਤੀਜਿਆਂ ਲਈ ਉਨ੍ਹਾਂ ਦੀ ਸੁਯੋਗ ਅਗਵਾਈ ਹੋਣੀਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਨੇਤਾ ਦੇ ਰੂਪ ਵਿੱਚਸੰਗਠਨ ਦੇ ਮੁਖੀ ਨੂੰ ਨਵੇਂ ਵਿਚਾਰ ਅਪਣਾਉਣ ਅਤੇਉਸਦੇ ਮੈਂਬਰਾਂ ਵਿਚਕਾਰ ਟੀਮ ਦੀ ਭਾਵਨਾ ਪੈਦਾਕਰਨੀ ਚਾਹੀਦੀ ਹੈ ਜੋ ਨਿਸ਼ਚਤ ਰੂਪ ਨਾਲ ਪ੍ਰੋਗਰਾਮਾਂਨੂੰ ਨਵਾਂ ਹੁਲਾਰਾ ਦੇਣ ਤੋਂ ਇਲਾਵਾ ਸੰਗਠਨ ਦੀਭਲਾਈ ਕਰਨਗੇ। ਇਸੀ ਪ੍ਰਕਾਰ ਪ੍ਰੇਰਨਾਕਰਮਚਾਰੀਆਂ ਦੇ ਵਿਵਹਾਰ ਵਿੱਚ ਅਨੁਵੰਸ਼ਿਕਤਬਦੀਲੀ ਲਿਆਉਣ ਅਤੇ ਉਨ੍ਹਾਂ ਦੀ ਸਮਝ ਬਣਾਉਣਲਈ ਪ੍ਰੇਰਕ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਮੁਖੀਆਂ ਨੂੰਇੱਕ ਆਦਰਸ਼ ਮਾਡਲ ਅਤੇ ਕਰਮਚਾਰੀਆਂ ਲਈਇੱਕ ਪ੍ਰਮੁੱਖ ਪ੍ਰੇਰਕ ਬਣਨ ਲਈ ਵੀ ਅਧਿਕਾਰਤ ਕੀਤਾਜਾਂਦਾ ਹੈ। ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਨਾਲ ਉਨ੍ਹਾਂ ਨੂੰਸਮਾਜਿਕ ਅਤੇ ਸੰਗਠਨਾਤਮਕ ਟੀਚਿਆਂ ਦੀ ਪ੍ਰਾਪਤੀਵਿੱਚ ਮਦਦ ਮਿਲੇਗੀ। ਅਗਵਾਈ ਨਾਲ ਸਮਾਜਿਕਰਾਬਤਾ, ਮੀਡੀਆ ਅਤੇ ਹੋਰ ਹਿੱਤਧਾਰਕਾਂ ਦੀ ਨਿਰੰਤਰਗੱਲਬਾਤ ਅਤੇ ਭਾਈਵਾਲੀ ਦੀ ਲੋਡ਼ ’ਤੇ ਜ਼ੋਰ ਦਿੰਦੇ ਹੋਏਸ੍ਰੀ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਸੰਗਠਨਦੀ ਭੂਮਿਕਾ ਅਤੇ ਸਮਾਜ ਤੋਂ ਧਿਆਨ ਖਿੱਚਣ ਅਤੇਸ਼ਲਾਘਾ ਪ੍ਰਾਪਤ ਕਰਨ ਵਿੱਚ ਯੋਗਦਾਨ ਦੇਏਗੀ।
ਪੰਜਾਬ ਸਰਕਾਰ ਦੀ ਪ੍ਰਮੱਖ ਸਕੱਤਰ ਅਤੇ ਮਗਸੀਪਾਦੀ ਡਾਇਰੈਕਟਰ ਸ਼੍ਰੀਮਤੀ ਰਾਜੀ. ਪੀ. ਸ਼੍ਰੀਵਾਸਤਵਾ ਨੇਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਇਸ ਦੋ ਰੋਜ਼ਾਸਿਖਲਾਈ ਵਰਕਸ਼ਾਪ ਵਿੱਚ ਅਧਿਕਾਰੀਆਂ ਨੂੰਆਪਣਾ ਗਿਆਨ ਅਤੇ ਵਿਚਾਰ ਸਾਂਝੇ ਕਰਨ ਅਤੇਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਮੌਕਾਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹਮਜ਼ਬੂਤ ਟੀਮ ਦਾ ਨਿਰਮਾਣ ਕਰਨ ਵਿੱਚ ਵੀਮਦਦਗਾਰ ਹੋਏਗੀ।
ਪੰਜਾਬ ਦੇ ਪ੍ਰਮੁੱਖ ਵਣਪਾਲ ਸ਼੍ਰੀ ਜਤਿੰਦਰ ਸ਼ਰਮਾ,ਆਈਐੱਫਐੱਸ ਨੇ ਆਪਣੇ ਸੰਬੋਧਨ ਵਿੱਚ ਪੇਸ਼ੇਵਰਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾਕਿ ਜੰਗਲਾਤ ਅਸੀਮ ਸਮਾਜਿਕ ਆਰਥਿਕ ਕਦਰਾਂਕੀਮਤਾਂ ਨਾਲ ਭਰਪੂਰ ਰਾਸ਼ਟਰੀ ਵਿਕਾਸ ਦਾ ਮੁੱਖਖੇਤਰ ਹੈ। ਉਨ੍ਹਾਂ ਕਿਹਾ ਕਿ ਵਿਭਿੰਨ ਰੁਕਾਵਟਾਂ ਨਾਲਦੇਸ਼ ਦਾ ਜੰਗਲਾਤ ਅਧੀਨ ਰਕਬਾ ਵਧਿਆ ਹੈ। ਉਨ੍ਹਾਂਕਿਹਾ ਕਿ ਇਸ ਤਰ੍ਹਾਂ ਹੀ ਪੰਜਾਬ ਵਿੱਚ ਜੰਗਲਾਂ ਹੇਠਰਕਬਾ ਵਧਾਉਣ ਲਈ ਗੰਭੀਰ ਉਪਰਾਲਿਆਂ ਤਹਿਤਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਉੱਚਕੀਮਤੀ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾਹੈ। ਉਨ੍ਹਾਂ ਨੇ ਮਗਸੀਪਾ ਵੱਲੋਂ ਇਹ ਵਰਕਸ਼ਾਪਲਗਾਉਣ ਦੀ ਸ਼ਲਾਘਾ ਕੀਤੀ। ਮਗਸੀਪਾ ਦੇ ਪ੍ਰੋਫੈਸਰਅਤੇ ਪ੍ਰਬੰਧਨ ਵਿਕਾਸ ਸੈਂਟਰ ਦੇ ਮੁਖੀ ਅਤੇ ਪ੍ਰੋਫੈਸਰਡਾ. ਸੰਜੀਵ ਚੱਢਾ ਨੇ ਵੀ ਇਸ ਦੌਰਾਨ ਸੰਬੋਧਨ ਕੀਤਾ।