ਪਟਿਆਲਾ, 25 ਸਤੰਬਰ 2018 - ਪਟਿਆਲਾ ਨਾਭਾ ਰੋਡ 'ਤੇ ਪੈਂਦੀ ਭਾਖੜਾ ਨਹਿਰ 'ਚ ਅੱਜ ਇੱਕ 4 ਸਾਲਾ ਰੁੜ੍ਹੇ ਜਾ ਰਹੇ ਬੱਚੇ ਨੂੰ ਬਚਾ ਲਿਆ ਗਿਆ।
ਗੋਤਾਖੋਰਾਂ ਨੂੰ ਜਿਉਂ ਹੀ ਪਤਾ ਲੱਗਾ, ਉਨ੍ਹਾਂ ਤੁਰੰਤ ਨਹਿਰ 'ਚ ਛਾਲਾਂ ਮਾਰ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ।
ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਬੱਚੇ ਦੀ ਮਾਂ 'ਤੇ ਹੀ ਉਸਨੂੰ ਧੱਕਾ ਮਾਰ ਕੇ ਨਹਿਰ 'ਚ ਸੁੱਟ ਦੇਣ ਦੇ ਦੋਸ਼ ਲੱਗ ਰਹੇ ਹਨ। ਇਸ ਪੂਰੀ ਘਟਨਾ ਦਾ ਇੱਕ ਵੀਡੀੳ ਵੀ ਸਾਹਮਣੇ ਆਇਆ ਹੈ ਜਿਸਤੋਂ ਬਾਅਦ ਬੱਚੇ ਦੀ ਮਾਂ ਸ਼ੱਕ ਦੇ ਘੇਰੇ 'ਚ ਆਉਂਦੀ ਹੈ। ਕਿਉਂਕਿ ਜਿੰਨ੍ਹਾਂ ਲੋਕਾਂ ਦੀ ਮਦਦ ਨਾਲ ਬੱਚਾ ਨਹਿਰ 'ਚੋਂ ਬਾਹਰ ਆਇਆ। ਉਹਨਾਂ ਨੇ ਮੌਕੇ ਦੀ ਵੀਡੀੳ ਬਣਾ ਲਈ। ਜਦੋਂ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਤਾਂ ਬੱਚੇ ਦੀ ਮਾਂ ਭੱਜੀ ਆਈ ਤੇ ਬੱਚੇ ਨੂੰ ਕਲਾਵੇ 'ਚ ਲੈਣ ਦੀ ਬਜਾਏ ਵੀਡੀੳ ਬਣਾਉਣ ਵਾਲੇ ਨੂੰ ਸਵਾਲ ਕਰ ਦਿੱਤਾ ਕਿ ਉਹ ਵੀਡੀੳ ਕਿਉਂ ਬਣਾ ਰਹੇ ਨੇ। ਉਸ ਔਰਤ ਨੂੰ ਉਸ ਵਕਤ ਦੇਖ ਕੇ ਇੱਦਾਂ ਨਹੀਂ ਲੱਗਦਾ ਕਿ ਉਸਨੂੰ ਆਪਣਾ ਬੱਚਾ ਨਹਿਰ 'ਚ ਡਿਗੱਣ ਦਾ ਕੋਈ ਗਮ ਹੋਵੇ।
ਫਿਲਹਾਲ ਬੱਚਾ ਸਹੀ ਸਲਾਮਤ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।