ਰੂਪਨਗਰ, 25 ਸਤੰਬਰ 2018 - ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ 'ਤੇ ਜੇਲ੍ਹ ਵਿਚ ਹਮਲਾ ਹੋ ਗਿਆ ਜਿਸਤੋਂ ਬਾਅਦ ਉਸਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਨਿਸ਼ਾਂਤ ਸ਼ਰਮਾ ਨੂੰ ਬੀਤੇ ਦਿਨੀਂ ਅਦਾਲਤ ਨੇ ਠੱਗੀ ਦੇ ਮਾਮਲੇ ਵਿਚ 4 ਸਾਲ ਦੀ ਸਜ਼ਾ ਸੁਣਾਈ ਸੀ ਤੇ ਅੱਜ ਜੇਲ੍ਹ 'ਚ ਨਿਸ਼ਾਂਤ ਸ਼ਰਮਾ 'ਤੇ ਹਮਲੇ ਦੀ ਖਬਰ ਮਿਲੀ।
ਦੱਸ ਦੇਈਏ ਕਿ ਇਹ ਉਹੀ ਨਿਸ਼ਾਂਤ ਸ਼ਰਮਾ ਹੈ ਜੋ ਕੁਝ ਸਾਲ ਪਹਿਲਾਂ ਜਗਤਾਰ ਸਿੰਘ ਹਵਾਰਾ ਨਾਲ ਅਦਾਲਤ 'ਚ ਸੁਣਵਾਈ ਦੌਰਾਨ ਹੱਥੋਪਾਈ ਕਰ ਬੈਠਾ ਸੀ। ਫਿਲਹਾਲ ਇਸ ਹਮਲੇ ਪਿੱਛੇ ਕਾਰਨ ਕੀ ਰਹੇ, ਉਸ ਬਾਰੇ ਅਜੇ ਕੁਝ ਨਿਕਲ ਕੇ ਸਾਹਮਣੇ ਨਹੀਂ ਆ ਸਕਿਆ।
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ :-
https://www.facebook.com/BabushahiDotCom/videos/512232585910506/