ਨਾਰਵਿਚ ਅਮਰੀਕਾ, 23 ਸਤੰਬਰ, 2018: ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਅਤੇ ਨਾਰਵਿਚ 'ਚ ਸਿਟੀ ਪਲਾਨ ਦੇ ਮੈਂਬਰ ਕਮਿਸ਼ਨ ਸਵਰਨਜੀਤ ਸਿੰਘ ਖਾਲਸਾ ਵੱਲੋਂ 21 ਵੱਖ-ਵੱਖ ਭਾਸ਼ਾਵਾਂ ਵਿਚ ਵੈਲਕਮ ਸਾਈਨ ਬੋਰਡ ਤਿਆਰ ਕੀਤਾ ਗਿਆ। ਇਹ ਸਾਈਨ ਬੋਰਡ ਪੰਜਾਬੀ, ਅੰਗਰੇਜ਼ੀ, ਤੁਰਕੀ, ਅਰਬੀ, ਜਰਮਨ, ਤਮਿਲ, ਹਿੰਦੀ, ਪੋਲਿਸ਼, ਚੀਨੀ, ਸਪੈਨਿਸ਼ ਅਤੇ ਹੋਰ ਕਈ ਭਾਸ਼ਾਵਾਂ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ। ਇਹ ਸਾਈਨ ਬੋਰਡ ਨਾਰਵਿਚ ਸਿਟੀ ਦੇ ਮੇਅਰ "ਪੀਟਰ ਨਿਸਟ੍ਰੌਮ" ਨੂੰ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਯਕੀਨੀ ਬਣਾਇਆ ਕਿ ਸਿਟੀ ਹਾਲ ਵਿੱਚ ਸਾਈਨ ਬੋਰਡ ਲਗਾਇਆ ਜਾਵੇਗਾ ਜਿਸ ਨਾਲ ਇਸ ਨੂੰ ਵੱਧ ਤੋਂ ਵੱਧ ਮਸ਼ਹੂਰੀ ਪ੍ਰਾਪਤ ਹੋਵੇ।
ਖਾਲਸਾ ਨੇ ਕਿਹਾ ਕਿ "ਸਾਨੂੰ ਚੀਜ਼ਾਂ ਬਾਰੇ ਸ਼ਿਕਾਇਤ ਕਰਨ ਦੀ ਬਜਾਏ ਆਪਣੇ ਸ਼ਹਿਰ ਦੀਆਂ ਉਪਲਬਧੀਆਂ 'ਤੇ ਜਸ਼ਨ ਮਨਾਉਣਾ ਚਾਹੀਦਾ ਹੈ।'' ਖਾਲਸਾ ਨੇ ਕਿਹਾ ਕਿ ਸਿਟੀ 'ਚ ੩੦ ਤੋਂ ਵੱਧ ਭਾਸ਼ਾਵਾਂ ਨਾਲ ਇੱਥੋਂ ਦੇ ਲੋਕ ਜਾਣੂ ਹਨ ਅਤੇ ਉਨ੍ਹਾਂ ਦੀ ਸਿਟੀ 'ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਹਾਲਾਂਕਿ ਪਰਵਾਸੀਆਂ ਦੀ ਜਨਸੰਖਿਆ ਸਿਰਫ ੩੦ ਪ੍ਰਤੀਸ਼ਤ ਹੀ ਹੈ, ਪਰ ਉਨ੍ਹਾਂ ਕਿਹਾ ਕਿ ਇਥੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਸਭ ਨਾਲੋਂ ਜ਼ਿਆਦਾ ਪ੍ਰੌਗਰਾਮ ਕਰਾਏ ਜਾਂਦੇ ਹਨ।
ਖਾਲਸਾ ਨੇ 1984 ਦੇ ਸਿੱਖ ਕਤਲੇਆਮ ਨੂੰ ਕਨੈਕਟੀਕਟ ਵਿਚ ਨਸਲਕੁਸ਼ੀ ਵਜੋਂ ਘੋਸ਼ਿਤ ਕਰਨ ਲਈ ਰਾਜ ਸੈਨਟਰ "ਕੈਥੀ ਓਸਟਨ" ਦਾ ਵੀ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ''ਪੰਜਾਬੀ ਭਾਸ਼ਾ "ਸਰਬਤ ਦਾ ਭੱਲਾ" ਵਿੱਚ ਇਹ ਸ਼ਬਦ ਸਿੱਖ ਅਰਦਾਸ 'ਚੋਂ ਲਏ ਗਏ ਹਨ ਜਿਸਦਾ ਮਤਲਬ ਹੈ ਕਿ ਅਸੀਂ ਧਰਤੀ ਉੱਪਰ ਹਰ ਕਿਸੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਹੇ ਪ੍ਰਮਾਤਮਾ ਕ੍ਰਿਪਾ ਕਰਕੇ ਆਪਣੇ ਪਿਆਰ ਅਤੇ ਬਖਸ਼ਿਸ਼ ਨੂੰ ਹਰ ਕਿਸੇ 'ਤੇ ਬਰਸਾਉ।''
ਉਨ੍ਹਾਂ ਕਿਹਾ ਕਿ, '' ਇਸ ਲਈ ਜਦੋਂ ਕਰੋੜਾਂ ਸਿੱਖ ਹਰ ਰੋਜ਼ ਵਿਸ਼ਵ ਵਿਆਪੀ ਪ੍ਰਾਰਥਨਾ ਕਰਦੇ ਹਨ ਤਾਂ ਉਹ ਆਪਣੇ ਭਾਈਚਾਰੇ ਦੀ ਬਜਾਏ ਹਰ ਕਿਸੇ ਦੀ ਭਲਾਈ ਦੀ ਮੰਗ ਕਰਦੇ ਹਨ।
ਅੰਤ ਵਿੱਚ ਖਾਲਸਾ ਨੇ ਕਿਹਾ ਕਿ, ''ਸਾਨੂੰ ਸਹੀ ਅਗਵਾਈ ਅਤੇ ਲੋਕਾਂ ਦੀ ਹਿੰਮਤ ਅਤੇ ਸ਼ਕਤੀ ਦੀ ਲੋੜ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਕੋਲ ਇਹ ਦੋਵੇਂ ਚੀਜ਼ਾਂ ਸਾਡੇ ਰਾਜ ਵਿੱਚ ਮੌਜੂਦ ਹਨ।"
ਇਹ ਸਮਾਗਮ ਬਹੁਤ ਕਾਮਯਾਬ ਰਿਹਾ ਅਤੇ ਕਈ ਹੋਰ ਨਾਗਰਿਕ ਅਤੇ ਕਮਿਊਨਿਟੀ ਨੇਤਾਵਾਂ ਨੇ ਇਸ ਵਿਚ ਹਿੱਸਾ ਲਿਆ ਜਿਸ ਵਿਚ ਸ਼ਹਿਰ ਦੇ ਕੌਂਸਲ ਮੈਂਬਰ, ਸੈਨੇਟਰ ਅਤੇ ਰਾਜ ਪ੍ਰਤੀਨਿਧ ਸ਼ਾਮਲ ਸਨ।