ਜਿਲ੍ਹਾ ਪ੍ਰੀਸ਼ਦ ਫਾਜ਼ਿਲਕਾ ਦੇ ਜੇਤੂ ਅਹਿਮ ਉਮੀਦਵਾਰ
ਜਗਦੀਸ਼ ਥਿੰਦ
ਫਾਜ਼ਿਲਕਾ 22 ਸਤੰਬਰ
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫਸਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਆਦੇਸ਼ਾਂ ਅਨੁਸਾਰ 19 ਸਤੰਬਰ 2018 ਨੂੰ ਹੋਈਆਂ ਜ਼ਿਲਾ ਪਰਿਸ਼ਦ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ। ਜ਼ਿਲਾ ਪਰਿਸ਼ਦ ਦੇ 15 ਜੋਨਾਂ ਵਿੱਚੋਂ ਕਾਂਗਰਸ ਨੇ 11 ਸੀਟਾਂ ਜਿੱਤ ਕੇ ਮੋਹਰੀ ਰਹੀ ਜਦ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ 4 ਸੀਟਾਂ 'ਤੇ ਹੀ ਜਿੱਤ ਹਾਸਲ ਹੋਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪਰਿਸ਼ਦ ਦੇ ਜਲਾਲਾਬਾਦ ਰੂਰਲ ਤੋਂ ਬੋਹੜ ਸਿੰਘ (ਸ਼੍ਰੋਮਣੀ ਅਕਾਲੀ ਦਲ), ਚੱਕ ਸੋਤਰੀਆਂ ਤੋਂ ਕ੍ਰਿਸ਼ਣਾ ਰਾਣੀ (ਕਾਂਗਰਸ), ਲੱਧੂ ਵਾਲਾ ਉਤਾੜ ਤੋਂ ਸੁਖਮਨਦੀਪ ਕੌਰ(ਸ਼੍ਰੋਮਣੀ ਅਕਾਲੀ ਦਲ), ਹਸਤਾ ਕਲਾਂ ਤੋਂ ਕੋਸ਼ੱਲਿਆ ਬਾਈ (ਕਾਂਗਰਸ), ਰਾਣਾ ਤੋਂ ਕੋਸ਼ਲ ਕੁਮਾਰ(ਕਾਂਗਰਸ), ਜੋੜਕੀ ਅੰਧੇਵਾਲੀ ਤੋਂ ਮੰਗਤ ਸਿੰਘ(ਸ਼੍ਰੋਮਣੀ ਅਕਾਲੀ ਦਲ), ਸਜਰਾਣਾ ਤੋਂ ਰੂਪਦੀਪ ਕੌਰ(ਕਾਂਗਰਸ), ਬੇਗਾਂ ਵਾਲੀ ਤੋਂ ਸਿਧਾਰਥ (ਕਾਂਗਰਸ), ਘੱਲੂ ਤੋਂ ਸ਼ੰਕਰ ਲਾਲ(ਕਾਂਗਰਸ), ਕੁੰਡਲ ਤੋਂ ਮਮਤਾ ਰਾਣੀ (ਕਾਂਗਰਸ), ਬਹਾਵਵਾਲਾ ਤੋਂ ਪਰਮਜੀਤ ਕੌਰ(ਕਾਂਗਰਸ), ਸੀਤੋ ਗੁੰਨੋ ਤੋਂ ਹਵਾ ਸਿੰਘ(ਸ਼੍ਰੋਮਣੀ ਅਕਾਲੀ ਦਲ), ਪੰਜਕੋਸੀ ਤੋਂ ਬਾਲ ਕ੍ਰਿਸ਼ਨ(ਕਾਂਗਰਸ), ਜੰਡਵਾਲਾ ਹਨੁਵੰਤਾ ਤੋਂ ਰਾਮ ਕੁਮਾਰ (ਕਾਂਗਰਸ) ਤੇ ਵਰਿਆਮ ਖੇੜਾ ਤੋਂ ਮੱਖਣ ਲਾਲ(ਕਾਂਗਰਸ) ਜੇਤੂ ਰਹੇ।