← ਪਿਛੇ ਪਰਤੋ
ਦੇਵਾ ਨੰਦ ਫਰੀਦਕੋਟ, 14 ਸਤੰਬਰ 2018 - ਫ਼ਰੀਦਕੋਟ ਵਿੱਚ 16 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ 'ਪੋਲ ਖੋਲ੍ਹ ਰੈਲੀ' 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕ ਲਾ ਦਿੱਤੀ ਹੈ। ਅਕਾਲੀ ਦਲ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਬੰਧੀ ਜਵਾਬ ਦੇਣ ਲਈ ਪੋਲ ਖੋਲ੍ਹ ਰੈਲੀ ਕਰਨੀ ਸੀ, ਪਰ ਇਸ ਰੈਲੀ ਸਬੰਧੀ ਮੀਟਿੰਗਾਂ ਕਾਰਨ ਫਰੀਦਕੋਟ 'ਚ ਪਹਿਲਾਂ ਹੀ ਅਕਾਲੀਆਂ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਟਕਰਾਅ ਹੋ ਚੁੱਕਾ ਹੈ। ਜਿਸ ਦੇ ਖਦਸ਼ੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਅਕਾਲੀਆਂ ਨੂੰ ਇਹ ਰੈਲੀ ਕਰਨ ਲਈ ਆਗਿਆ ਨਹੀਂ ਦਿੱਤੀ।
Total Responses : 936