ਜੀ ਐੱਸ ਪੰਨੂ
ਪਟਿਆਲਾ 13 ਸਤਬਰ 2018 - ਪਾਵਰ ਮੈਨੇਜਮੈਂਟ ਮੁਲਾਜਮਾਂ ਦੀਆਂ ਪ੍ਰਮੁੱਖ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਟਾਲਮਟੋਲ ਕਰਨ ਅਤੇ ਬਿਜਲੀ ਮੰਤਰੀ ਪੰਜਾਬ ਨੇ ਵੀ ਮੁਲਾਜਮਾਂ ਦੀਆਂ ਮੰਗਾਂ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ, ਪਰ ਮੰਗਾ ਲਾਗੂ ਨਹੀਂ ਕੀਤੀਆਂ ਗਈਆਂ ਸੋ ਪੀ.ਐਸ.ਈ.ਬੀ. ਇੰਪਲਾਈਜ਼ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ 26 ਸਤੰਬਰ ਨੂੰ ਸੂਬਾ ਪੱਧਰ ਤੇ ਇੱਕ ਰੋਜ਼ਾ ਹੜਤਾਲ ਅਤੇ 21 ਸਤੰਬਰ ਨੂੰ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਪਿੰਡ ਕਾਂਗੜ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨਗੀਆਂ। ਇਹ ਐਲਾਨ ਜੁਆਇੰਟਫੋਰਮ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐਸ. ਸੇਖੋਂ, ਹਰਭਜਨ ਸਿੰਘ, ਜੈਲ ਸਿੰਘ, ਹਰਮੇਸ਼ ਧੀਮਾਨ, ਬ੍ਰਿਜ ਲਾਲ, ਗੁਰਸੇਵਕ ਸਿੰਘ, ਫਲਜੀਤ ਸਿੰਘ, ਵਿਜੇ ਕੁਮਾਰ, ਸੁਖਦੇਵ ਸਿੰਘ ਰੋਪੜ, ਰਣਬੀਰ ਪਾਤੜਾਂ, ਅਵਤਾਰ ਕੈਂਥ, ਕਮਲਜੀਤਸਿੰਘ, ਪ੍ਰਕਾਸ਼ ਸਿੰਘ ਮਾਨ, ਅਮਰੀਕ ਸਿੰਘ ਨੂਰਪੁਰ, ਕਰਮਚੰਦ ਖੰਨਾ ਅਤੇ ਸੁਰਿੰਦਰ ਪਾਲ ਸ਼ਰਮਾ ਆਦਿ ਨੇ ਪਾਵਰ ਮੈਨੇਜਮੈਂਟ ਨੂੰ ਕਾਨੂੰਨੀ ਨੋਟਿਸ ਦੇਣ ਤੋਂ ਬਾਅਦ ਕੀਤਾ।
ਪਾਵਰ ਮੁਲਾਜਮਾਂ ਦੀਆਂ ਮੁੱਖ ਮੰਗਾਂ ਜਿਵੇਂ ਮੁਲਾਜਮਾਂ ਨੂੰ ਮਿਤੀ 1-12 2011 ਤੋਂ ਪੇ ਬੈਂਡ ਦੇਣਾ, ਬਿਨਾਂ ਸ਼ਰਤ ਯੋਗ ਮੁਲਾਜਮਾਂ ਨੂੰ 23 ਸਾਲਾ ਦੀ ਸੇਵਾ ਬਾਅਦ ਤਰੱਕੀ ਵਾਧੇ, ਬਠਿੰਡਾ ਤੇ ਰੋਪੜ ਥਰਮਲ ਦੇ ਬੰਦ ਯੂਨਿਟ ਚਲਾਉਣਾ, ਵਰਕਚਾਰਜ ਤੇ ਕੰਟਰੈਕਟ ਕਾਮੇ ਪੱਕੇ ਕਰਨਾ,ਨਵੀਂ ਭਰਤੀ ਰਾਹੀਂ ਰਹਿੰਦੇ ਸ.ਲ.ਮ., ਐਲ.ਡੀ.ਸੀ., ਐਸ.ਐਸ.ਏ., ਜੇ.ਈ. ਆਦਿ ਨੂੰ ਨਿਯੁਕਤੀ ਪੱਤਰ ਦੇ ਕੇ ਘਰ ਦੇ ਨੇੜੇ ਤਾਇਨਾਤ ਕਰਨਾ, ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਅਗੇਤ ਆਧਾਰ ਤੇ ਨੌਕਰੀ, ਰਹਿੰਦੇ ਟੈਕਨੀਕਲ ਤੇ ਕਲੈਰੀਕਲ ਕਾਮਿਆਂ ਦੀਆਂ ਤਰੱਕੀਆਂ, ਛੇਵੇਂ ਪੇ ਕਮਿਸ਼ਨਦੀ ਰਿਪੋਰਟ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦੇ ਏਰੀਅਰ ਅਤੇ ਕੇਂਦਰ ਵਾਂਗ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨ ਆਦਿ ਮੰਗ ਪੱਤਰ ਅਨੁਸਾਰ ਮੰਗਾਂ ਦਾ ਨਿਪਟਾਰਾ ਜਲਦੀ ਨਾ ਕਰਨ ਕਾਰਨ ਗੇ। ਇਨਾਂ ਆਗੂਆਂ ਨੇ ਦੱਸਿਆ ਕਿ ਮੁਲਾਜਮਾਂ ਵੱਲੋਂ ਵਰਕ-ਟੂ-ਰੂਲਅਨੁਸਾਰ ਕੰਮ ਅਤੇ ਸੀ.ਐਮ.ਡੀ. ਅਤੇ ਡਾਇਰੈਕਟਰ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਵਿਖਾਵੇ ਜਾਰੀ ਰੱਖਣਗੇ। ਸਾਥੀ ਕਰਮਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਜੇਕਰ ਮੈਨੇਜਮੈਂਟ ਨੇ ਟਾਲਮਟੋਲ ਦੀ ਨੀਤੀ ਜਾਰੀ ਰੱਖੀ ਤਾਂ ਬਿਜਲੀ ਕਾਮੇ ਇਸ ਤੋਂਇਲਾਵਾ ਇੱਕ ਦਿਨ ਅਚਨਚੇਤ ਹੈੱਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ ਤੇ ਚੇਅਰਮੈਨ ਅਤੇ ਡਾਇਰੈਕਟਰ ਵਿਰੁੱਧ ਕਾਲੇ ਝੰਡਿਆ ਨਾਲ ਰੋਸ ਵਿਖਾਵਾ ਕਰਨਗੇ