ਸੰਜੀਵ ਸੂਦ
ਲੁਧਿਆਣਾ, 24 ਅਗਸਤ 2018 - ਬਰਗਾੜੀ ਵਿੱਚ ਹੋਈਆਂ ਬੇਅਦਬੀਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਲੁਧਿਆਣਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਰਣਬੀਰ ਸਿੰਘ ਖਟੜਾ ਦੁਆਰਾ ਲੁਧਿਆਣਾ 'ਚ ਅੱਜ ਪ੍ਰੈੱਸ ਕਾਨਫਰੰਸ ਕਰਕੇ ਸਾਲ 2015 'ਚ ਬੇਅਦਬੀ ਘਟਨਾ, ਬਰਗਾੜੀ ਸਿੱਖ ਸੰਗਤਾਂ ਵੱਲੋਂ ਲਾਏ ਗਏ ਮੋਰਚੇ ਅਤੇ ਬਾਅਦ 'ਚ ਉਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਚੋਰੀ ਚੋਰੀ ਹੁਣ ਅਤੇ ਕੋਟਕਪੂਰਾ 'ਚ ਪ੍ਰਦਰਸ਼ਨ ਨਾਲ ਜੁੜੇ ਹਲਾਤਾਂ 'ਤੇ ਸਪਸ਼ਟੀਕਰਨ ਦਿੰਦਿਆਂ ਮਾਮਲੇ ਵਿਚ ਕਾਫੀ ਹੱਦ ਤੱਕ ਡੇਰਾ ਪ੍ਰੇਮੀਆਂ ਦੇ ਹੱਥ ਦੀ ਗੱਲ ਆਖੀ। ਉਥੇ ਹੀ ਉਨ੍ਹਾਂ ਨੇ ਪਾਕਿਸਤਾਨੀ ਨੰਬਰ ਅਤੇ ਹੋਰ ਵਿਦੇਸ਼ੀ ਤਾਕਤਾਂ ਦੇ ਸਬੰਧ ਦੀ ਵੀ ਗੱਲ ਆਖੀ।
ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਬੇਅਦਬੀ ਹੋਣ ਤੋਂ ਬਾਅਦ ਬਰਗਾੜੀ ਤੋਂ ਦੂਸਰੀ ਜਗ੍ਹਾ ਕੋਟਕਪੂਰਾ ਲਿਜਾਇਆ ਜਾਣਾ ਇਕ ਪਲਾਨ ਮੁਤਾਬਿਕ ਸੀ ਕਿ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ। ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਲੋਕਾਂ 'ਤੇ ਜਾਂਚ ਕੀਤੀ ਗਈ ਉਨ੍ਹਾਂ ਦਾ ਸਬੰਧ ਪਾਕਿਸਤਾਨ ਅਤੇ ਵਿਦੇਸ਼ਾਂ 'ਚ ਬੈਠੀਆਂ ਕਈ ਜਥੇਬੰਦੀਆਂ ਨਾਲ ਸਨ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਉਨਾਂ 'ਤੇ ਦੋਸ਼ੀਆਂ ਨੂੰ ਫੜਨ ਦਾ ਦਬਾਅ ਸੀ ਤੇ ਮੌਜੂਦਾ ਸਰਕਾਰ ਵੀ ਇਸੀ ਚੀਜ਼ ਨੂੰ ਲੈ ਕੇ ਉਨ੍ਹਾਂ ਤੋਂ ਸਮੇਂ-ਸਮੇਂ 'ਤੇ ਰਿਪੋਰਟ ਮੰਗਦੀ ਰਹੀ ਹੈ। ਹਾਲਾਂਕਿ ਮੌੜ ਬੰਬ ਕਾਂਡ ਉਨ੍ਹਾਂ ਦੀ ਜਾਂਚ ਨੂੰ ਅਹਿਮ ਰਸਤਾ ਦਿਖਾਉਣ ਵਾਲਾ ਸੀ। ਜਿਸਦੇ ਚਲਦਿਆਂ ਉਸ 'ਚ ਕਾਮਯਾਬੀ ਮਿਲੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਰਾਜੀਨੀਤਿਕ ਪਾਰਟੀ ਵੱਲੋਂ ਗਲਤ ਕੰਮ ਕਰਨ ਦਾ ਕੋਈ ਵੀ ਦਬਾਅ ਨਹੀਂ ਸੀ। ਬਹਿਰਾਲ ਉਨ੍ਹਾਂ ਆਪਣੀ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੌਂਪ ਦਿੱਤੀ ਹੈ।
ਵੀਡੀੳ ਵੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/474916279681213/