ਈ ਸਕੂਲ ਦੇ 30 ਹੋਰ ਵਿਦਿਆਰਥੀਆਂ ਨੇ 9 ਵਿੱਚੋਂ 9 ਬੈਂਡ ਹਾਸਿਲ ਕੀਤੇ: ਰੁਪਿੰਦਰ ਸਿੰਘ ਸਰਸੂਆ
ਬਠਿੰਡਾ, 19 ਅਗਸਤ (Amrit Brar) ਈ ਸਕੂਲ ਆਇਲੈਟਸ ਕੋਚਿੰਗ ਸੈਂਟਰ ਦਾ ਸਾਲ 2018 ਵਿੱਚ ਵੀ ਸ਼ਾਨਦਾਰ ਨਤੀਜਾ ਜਾਰੀ ਹੈ । ਈ ਸਕੂਲ ਦੇ ਸਾਲ 2013,2014,2015,2016 ਅਤੇ 2017 ਵਾਂਗ ਸਾਲ 2018 ਵਿੱਚ ਵੀ 9 ਵਿੱਚੋਂ 9 ਬੈਂਡ ਲੈਣ ਵਿੱਚ ਬਹੁਤ ਸਾਰੇ ਵਿਦਿਆਰਥੀ ਕਾਮਯਾਬ ਹੋ ਰਹੇ ਹਨ ।
ਪਿਛਲੇ ਪੰਜ ਸਾਲਾਂ ਤੋ ਮਾਲਵਾ ਖੇਤਰ ਦੇ ਵਿੱਚ ਈ ਸਕੂਲ ਦੇ ਹੀ ਸਭ ਤੋ ਵੱਧ ਵਿਦਿਆਰਥੀਆਂ ਨੇ 9 ਵਿੱਚੋਂ 9 ਬੈਂਡ ਹਾਸਿਲ ਕੀਤੇ ਹਨ ਕੁਝ ਸਮਾਂ ਪਹਿਲਾ ਹੀ ਈ ਸਕੂਲ 150 ਵਿਦਿਆਰਥੀਆਂ ਦੇ 9 ਵਿੱਚੋਂ 9 ਬੈਂਡ ਲਿਆਉਣ ਵਾਲਾ ਆਪਣੇ ਖੇਤਰ ਦਾ ਪਹਿਲਾ ਸੰਸਥਾਨ ਬਣਿਆ ਹੈ । ਉਸ ਤੋਂ ਬਾਅਦ 30 ਹੋਰ ਵਿਦਿਆਰਥੀ 9 ਵਿੱਚੋਂ 9 ਬੈਂਡ ਹਾਸਿਲ ਕਰ ਚੁੱਕੇ ਹਨ । ਇਹਨਾਂ ਸਾਰੇ ਵਿਦਿਆਰਥੀਆਂ ਨੇ ਇੱਕ ਜਾਂ ਦੋ ਵਿਭਾਗਾਂ ਵਿੱਚੋ 9 ਵਿੱਚੋਂ 9 ਬੈਂਡ ਹਾਸਿਲ ਕੀਤੇ ਹਨ । ਈ ਸਕੂਲ ਆਇਲੈਟਸ ਦੇ ਕੁੱਲ ਚਾਰ ਕੋਚਿੰਗ ਸੰਸਥਾਨ ਹਨ ।
ਈ ਸਕੂਲ ਬਠਿੰਡਾ , ਈ ਸਕੂਲ ਅਬੋਹਰ , ਈ ਸਕੂਲ ਸੰਗਰੂਰ ਅਤੇ ਈ ਸਕੂਲ ਬਰਨਾਲਾ । ਈ ਸਕੂਲ ਬਠਿੰਡਾ ਨੂੰ ਸਾਲ 2008 ਵਿੱਚ , ਈ ਬਰਨਾਲਾ ਨੂੰ ਸਾਲ 2016 ਵਿੱਚ , ਈ ਸਕੂਲ ਅਬੋਹਰ ਨੂੰ ਸਾਲ 2017 ਵਿੱਚ ਅਤੇ ਈ ਸਕੂਲ ਸੰਗਰੂਰ ਨੂੰ ਇਸ ਸਾਲ 2018 ਵਿੱਚ ਸ਼ੁਰੂ ਕੀਤਾ ਗਿਆ ਹੈ । ਪਹਿਲੇ ਮਹਿਨੇ ਤੋਂ ਹੀ ਈ ਸਕੂਲ ਸੰਗਰੂਰ ਵਿੱਚ ਬਹੁਤ ਸਾਰੇ ਵਿਦਿਆਰਥੀ ਦਾਖਲਾ ਲੈ ਰਹੇ ਹਨ ।ਈ ਸਕੂਲ ਨੂੰ ਆਇਲੈਟਸ ਬਿਜ਼ਿਨੈਸ ਵਿੱਚ ਬਹੁਤ ਵੱਡੇ ਅਵਾਰਡ ਹਾਸਿਲ ਹੋਏ ਹਨ ।
ਆਈ.ਡੀ.ਪੀ ਐਜੁਕੇਸ਼ਨ ਇੰਡਿਆ ਪ੍ਰਾਇਵੇਟ ਲਿਮਿਟੇਡ ਵੱਲੋਂ ਇਸ ਸਾਲ ਕਰਵਾਏ ਗਏ ਸਲਾਨਾ ਸਮਾਰੋਹ ਵਿੱਚ ਈ ਸਕੂਲ ਨੂੰ ਆਇਲੈਟਸ ਬਿਜ਼ਿਨੈਸ ਦੇ ਵਿੱਚ ਬੈਸਟ ਇੰਡਿਆ ਆਇਲੈਟਸ ਬਿਜ਼ਿਨੈਸ ਪਾਰਟਨਰ 2017-18 ਦਾ ਅਵਾਰਡ ਹਾਸਿਲ ਹੋਇਆ ਹੈ । ਬ੍ਰਿਟਿਸ ਕੋਸਿਲ ਵੱਲੋਂ ਵੀ ਈ ਸਕੂਲ ਨੂੰ ਪਲੇਟੀਨਮ ਪਲੱਸ ਮੈਂਬਰ 2017-18 ਅਤੇ ਪਾਰਟਨਰ ਆਂਫ ਦੀ ਇਅਰ 2017-18 ਬਠਿੰਡਾ ਦਾ ਅਵਾਰਡ ਹਾਸਿਲ ਹੋ ਚੁੱਕਾ ਹੈ । ਈ ਸਕੂਲ ਇੱਕ ਮਾਨਤਾ ਪ੍ਰਾਪਤ ਆਇਲੈਟਸ ਸੈਂਟਰ ਹੈ ਕੋਈ ਵੀ ਵਿਦਿਆਰਥੀ ਫਾਇਨੈਲ ਇਮਤਿਹਾਨ ਲਈ ਆਪਣਾ ਪੇਪਰ ਈ ਸਕੂਲ ਦੇ ਦਫਤਰ ਵਿੱਚੋ ਭਰ ਸਕਦਾ ਹੈ
ਈ ਸਕੂਲ ਦੇ ਚਾਰੋਂ ਸੰਸਥਾਨਾਂ ਵਿੱਚ ਵਿਦਿਆਰਥੀਆਂ ਨੂੰ ਆਇਲੈਟਸ ਦੀਆਂ ਆਧੁਨਿਕ ਸੁਵਿਧਾਵਾਂ ਦਿੱਤੀਆਂ ਜਾਦੀਆਂ ਹਨ ਅਤੇ ਤਜਰਬੇਕਾਰ ਅਧਿਆਪਕਾਂ ਵੱਲੋਂ ਸਿੱਖਿਆਂ ਮੁਹੱਇਆ ਕਰਵਾਈ ਜਾਦੀ ਹੈ ।ਆਇਲੈਟਸ ਦੇ ਨਾਲ ਨਾਲ ਬੈਸਿਕ ਇੰਗਲਿੰਸ ਅਤੇ ਸਪੋਕਨ ਇੰਗਲਿੰਸ ਦੇ ਕੋਰਸ ਵੀ ਕਰਵਾਏ ਜਾਦੇ ਹਨ ।
ਆਇਲੈਟਸ ਦੇ ਵਿਦਿਆਰਥੀਆਂ ਨੂੰ ਤਿੰਨ ਘੰਟੇ ਦੀ ਐਕਸਟਰਾ ਕਲਾਸ ਪ੍ਰਦਾਨ ਕੀਤੀ ਜਾਦੀ ਹੈ ਅਤੇ ਫਾਇਨੈਲ ਇਮਤਿਹਾਨ ਤੋਂ ਪਹਿਲਾਂ ਅਡਵਾਂਸ ਲਰਨਰ ਟੈਸਟ ਸਿਰਿਜ਼ ਵੱਖਰੇ ਤੌਰ ਤੇ ਕਰਵਾਈ ਜਾਦੀ ਹੈ ।
ਈ ਸਕੂਲ ਦੇ ਮਾਲਿਕ ਰੁਪਿੰਦਰ ਸਿੰਘ ਸਰਸੂਆ ਸਮਾਜਿਕ ਕੰਮਾਂ ਵਿੱਚ ਵੱਧ-ਚੜ ਕੇ ਹਿੱਸਾ ਲੈਦੇ ਹਨ ਅਤੇ ਕਈ ਸੰਸਥਵਾਂ ਦੇ ਮੈਂਬਰ ਵੀ ਹਨ । ਜਿਸ ਕਾਰਣ ਉਹਨਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ । ਇਸ ਮੋਕੇ ਤੇ ਈ ਸਕੂਲ ਦੇ ਮਾਲਿਕ ਰੁਪਿੰਦਰ ਸਿੰਘ ਸਰਸੂਆ ਨੇ ਈ ਸਕੂਲ ਦੇ ਨਾਲ ਜੁੜੇ ਹਰ ਸਖਸ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵਧਿਆ ਨਤੀਜੇ ਲਿਆਉਣ ਦਾ ਸੰਕਲਪ ਲਿਆ ।