ਕੋਚੀ, 19ਅਗਸਤ 2018 - ਕੇਰਲਾ 'ਚ ਆਏ ਹੜ੍ਹਾਂ ਕਾਰਨ ਸੈਂਕੜੇ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਉਨ੍ਹਾਂ ਦੀ ਮਦਦ ਲਈ ਸਮੁੱਚੇ ਭਾਰਤ 'ਚੋਂ ਮਦਦ ਭੇਜੀ ਜਾ ਰਹੀ ਹੈ, ਜਿਸ ਵਿਚ ਖਾਣ ਲਈ ਭੋਜਨ, ਕੱਪੜੇ, ਤੇ ਹੋਰ ਵਸਤਾਂ ਜਿੰਨ੍ਹਾਂ ਨਾਲ ਕੇਰਲਾ ਦੇ ਹੜ੍ਹ ਪੀੜਤਾਂ ਨੂੰ ਮਦਦ ਮਿਲ ਸਕੇ।
ਪਰ ਇਸ ਸਭ ਦੇ ਵਿਚਕਾਰ ਇਕ ਕੇਰਲਾ ਵਸਨੀਕ ਦਾ ਵਟਸਐਪ ਸੰਦੇਸ਼ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਹੜ੍ਹ ਪੀੜਤਾਂ ਨੂੰ ਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਅਪੀਲ ਕਰ ਰਿਹਾ ਹੈ ਕਿ ਕੇਰਲਾ ਪਹਿਲਾਂ ਹੀ ਬਹੁਤ ਅਮੀਰ ਸੂਬਾ ਹੇ, ਉਸਨੂੰ ਰੋਟੀ ਤੇ ਕੱਪੜੇ ਨਾ ਭੇਜੇ ਜਾਣ, ਜੇ ਕੁਝ ਭੇਜਣਾ ਹੀ ਹੈ ਤਾਂ ਲੇਬਰ ਭੇਜੀ ਜਾਵੇ ਤੇ ਉਨ੍ਹਾਂ ਬੰਦਿਆਂ ਨੂੰ ਭੇਜੋ ਜਿੰਨ੍ਹਾਂ ਨੂੰ ਪਲ੍ਹੰਬਰ, ਕਾਰਪੇਂਟਰ ਆਦਿ ਵਗੈਰਾ ਦੇ ਕੰਮ ਆਉਂਦੇ ਹਨ। ਕਿਉਂਕਿ ਉਨ੍ਹਾਂ ਕੋਲ ਲੇਬਰ ਦੀ ਘਾਟ ਪੈ ਰਹੀ ਹੈ।
ਕੇਰਲਾ ਵਸਨੀਕ ਨੇ ਹੋਰ ਕੀ ਕਿਹਾ ਇਸ ਸੰਦੇਸ਼ 'ਚ, ਹੇਠਲੇ ਵੀਡੀੳ ਲਿੰਕ 'ਤੇ ਕਲਿੱਕ ਕਰਕੇ ਸੁਣੋ :-