ਪੰਜਾਬ ਦੇ ਜੇਲਾਂ ਅਤੇ ਸਹਿਕਾਰਤਾ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਪਟਿਆਲਾ ਕੇਂਦਰੀ ਸੁਧਾਰ ਘਰ ਦੇ ਮੁੱਖ ਗੇਟ ਨੇੜੇ ਮਾਰਕਫੈਡ ਅਤੇ ਵੇਰਕਾ ਦੇ ਬੂਥਾਂ ਦਾ ਮਹੂਰਤ ਕਰਵਾਉਣ ਮੌਕੇ। ਉਨਾਂ ਦੇ ਨਾਲ ਏ.ਡੀ.ਜੀ.ਪੀ. ਸ.ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਹੋਰ ਨਜ਼ਰ ਆ ਰਹੇ ਹਨ।
ਆਮ ਲੋਕ ਵੀ ਖਾ ਸਕਣਗੇ ਪਟਿਆਲਾ ਕੇਂਦਰੀ ਸੁਧਾਰ ਘਰ ਦਾ ਖਾਣਾ
ਜੇਲਾ ਦੇ ਬੰਦੀਆਂ ਦੀ ਭਲਾਈ ਲਈ ਬਣੇਗਾ ਭਲਾਈ ਬੋਰਡ- ਸੁਖਜਿੰਦਰ ਸਿੰਘ ਰੰਧਾਵਾ
ਜੀ ਐੱਸ ਪੰਨੂ
ਪਟਿਆਲਾ, 10 ਅਗਸਤ 2018
ਪੰਜਾਬ ਦੇ ਜੇਲ ਵਿਭਾਗ ਨੇ ਇੱਕ ਨਿਵੇਕਲੀ ਪਹਿਲ ਕਰਦਿਆਂ ਜਿੱਥੇ ਪਟਿਆਲਾ ਕੇਂਦਰੀ ਸੁਧਾਰ ਘਰ ਦਾ ਬਣਿਆ ਖਾਣਾ ਆਮ ਲੋਕਾਂ ਲਈ ਬਹੁਤ ਹੀ ਕਿਫ਼ਾਇਤੀ ਭਾਅ 'ਤੇ ਮੁਹੱਈਆ ਕਰਵਾਉਣਾ ਅਰੰਭ ਕਰ ਦਿੱਤਾ ਹੈ ਉਥੇ ਹੀ ਜੇਲਾਂ ਦੇ ਕੈਦੀਆਂ ਦੇਸੁਨਹਿਰੀ ਭਵਿੱਖ ਲਈ ਕਿੱਤਾ ਮੁਖੀ ਕੇਂਦਰ ਵੀ ਖੋਲਿਆ ਗਿਆ ਹੈ। ਪੰਜਾਬ ਦੀਆਂ ਜੇਲਾਂ ਦੇ ਪਲੇਠੇ ਉਦਮ ਦੀ ਸ਼ੁਰੂਆਤ ਅੱਜ ਇਥੇ ਪੁੱਜੇ ਪੰਜਾਬ ਦੇ ਜੇਲਾਂ ਅਤੇ ਸਹਿਕਾਰਤਾ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੀ ਸੁਧਾਰ ਘਰ ਦੇਮੁੱਖ ਗੇਟ ਨੇੜੇ ਮਾਰਕਫੈਡ ਅਤੇ ਵੇਰਕਾ ਦੇ ਬੂਥਾਂ ਦੀ ਅਰੰਭਤਾ ਕਰਵਾਉਣ ਨਾਲ ਹੋਈ। ਇਸ ਮੌਕੇ ਉਨਾਂ ਦੇ ਨਾਲ ਏ.ਡੀ.ਜੀ.ਪੀ. ਜੇਲਾਂ ਸ. ਇਕਬਾਲਪ੍ਰੀਤ ਸਿੰਘ ਸਹੋਤਾ ਵੀ ਮੌਜੂਦ ਸਨ।
ਜੇਲ ਮੰਤਰੀ ਸ. ਰੰਧਾਵਾ ਨੇ ਇਸ ਮੌਕੇ ਦੱਸਿਆ ਕਿ ਪਟਿਆਲਾ ਕੇਂਦਰੀ ਸੁਧਾਰ ਘਰ ਦੇ ਮੁੱਖ ਦੁਆਰ 'ਤੇ ਖੋਲੇ ਗਏ ਮਾਰਕਫੈਡ ਅਤੇ ਵੇਰਕਾ ਬੂਥਾਂ ਦੀ ਸੰਭਾਲ ਤੇ ਸਮਾਨ ਦੀ ਵੇਚ-ਵੱਟਤ ਜੇਲ ਦੇ ਚੰਗੇ ਆਚਰਣ ਤੇ ਵਿਵਹਾਰ ਵਾਲੇ ਕੈਦੀ ਹੀਕਰਨਗੇ। ਇਨਾਂ ਬੂਥਾਂ ਵਿਖੇ ਹੀ ਜੇਲ ਦੇ ਕਿੱਤਾ ਮੁਖੀ ਕੇਂਦਰ ਰਾਹੀਂ ਜੇਲ ਅੰਦਰ ਬਣੇ ਖਾਣੇ ਦੀ ਥਾਲੀ ਕੇਵਲ 90 ਰੁਪਏ ਦੀ ਕੀਮਤ 'ਤੇ ਆਮ ਲੋਕਾਂ ਤੇ ਬੰਦੀਆਂ ਦੇ ਮੁਲਾਕਾਤੀਆਂ ਲਈ ਮੁਹੱਈਆ ਕਰਵਾਈ ਜਾਵੇਗੀ, ਉਥੇ ਹੀ ਜੇਲ ਅੰਦਰ ਕੈਦੀਆਂ ਵੱਲੋਂਬਣਾਏ ਗਏ ਖੇਸ, ਦਰੀਆਂ, ਚਾਦਰਾਂ, ਪੱਖੀਆਂ, ਫ਼ੁਲਕਾਰੀਆਂ, ਫਾਇਲ ਕਵਰ, ਲਿਫ਼ਾਫਿਆਂ ਸਮੇਤ ਹੋਰ ਸਾਜੋ-ਸਮਾਨ ਨੂੰ ਵੀ ਵੇਚਿਆ ਜਾਵੇਗਾ ਅਤੇ ਇਹ ਉਤਪਾਦ ਹੋਰਨਾਂ ਸਰਕਾਰੀ ਵਿਭਾਗਾਂ ਨੂੰ ਵੀ ਦਿੱਤੇ ਜਾਣਗੇ।
ਸ. ਰੰਧਾਵਾ ਨੇ ਦੱਸਿਆ ਕਿ ਅਜਿਹਾ ਲੋਕਾਂ ਦੀ ਮੰਗ 'ਤੇ ਨਹੀਂ ਕੀਤਾ ਗਿਆ ਬਲਕਿ ਇਹ ਸਭ ਕੈਦੀਆਂ ਦੀ ਭਲਾਈ ਲਈ ਕੀਤਾ ਗਿਆ ਹੈ ਕਿਉਂਕਿ ਇਥੋਂ ਹੋਣ ਵਾਲਾ ਮੁਨਾਫ਼ਾ ਕੈਦੀਆਂ ਦੀ ਭਲਾਈ ਅਤੇ ਜੇਲਾਂ 'ਚ ਬੰਦ ਔਰਤਾਂ ਅਤੇ ਉਨਾਂ ਦੇ ਨਾਲਰਹਿਣ ਵਾਲੇ ਛੋਟੇ ਬੱਚਿਆਂ ਦੀ ਬਿਹਤਰੀ ਲਈ ਖ਼ਰਚਿਆ ਜਾਵੇਗਾ। ਉਨਾਂ ਕਿਹਾ ਕਿ ਦੇਸ਼ ਦੇ ਹੋਰਨਾਂ ਰਾਜਾਂ ਦੀ ਤਰਾਂ ਹੀ ਪੰਜਾਬ ਦੀਆਂ ਜੇਲਾਂ ਦੇ ਬੰਦੀਆਂ ਦੀ ਭਲਾਈ ਲਈ ਵੀ 'ਭਲਾਈ ਬੋਰਡ' ਬਨਾਉਣ ਲਈ ਤਜਵੀਜ ਬਣਾਈ ਗਈ ਹੈ ਤਾਂ ਕਿਜੇਲਾਂ ਆਪਣੀ ਮਦਦ ਖ਼ੁਦ ਕਰ ਸਕਣ। ਉਨਾਂ ਕਿਹਾ ਕਿ ਅਜਿਹੇ ਬੂਥ ਪੰਜਾਬ ਦੀਆਂ ਹੋਰਨਾਂ ਜੇਲਾਂ 'ਚ ਵੀ ਖੋਲੇ ਜਾਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਉਨਾਂ ਵੱਲੋਂ ਮਿੱਥੇ ਗਏ ਟੀਚੇ ਮੁਤਾਬਕ ਸਰਕਾਰ ਨੇ ਜੇਲਾਂ ਦੇ ਸੁਧਾਰ ਦੀ ਕਰਾਂਤੀ ਲਿਆਂਦੀ ਹੋਈ ਹੈ ਅਤੇ ਜੇਲਾਂ ਅੰਦਰ ਬਣੇ ਗੁੰਡਾਗਰਦੀ ਵਾਲੇ ਮਾਹੌਲ ਨੂੰ ਨੱਥ ਪਾਈਗਈ ਹੈ ਅਤੇ ਹੁਣ ਇਨਾਂ 'ਚ 60 ਫ਼ੀਸਦੀ ਤੱਕ ਸੁਧਾਰ ਲਿਆਂਦਾ ਗਿਆ ਹੈ। ਉਨਾਂ ਦੱਸਿਆ ਕਿ ਜੇਲਾਂ 'ਚ ਬੰਦ ਗੈਂਗਸਟਰਾਂ ਦੀ ਨਹੀਂ ਚੱਲਣ ਦਿੱਤੀ ਜਾਂਦੀ ਤੇ ਉਨਾਂ ਨੂੰ ਜੇਲਾਂ 'ਚ ਹੋਣ ਦਾ ਅਹਿਸਾਸ ਕਰਵਾ ਦਿੱਤਾ ਗਿਆ ਹੈ, ਇਸੇ ਲਈ ਉਨਾਂਦੀ ਸੁਣਵਾਈ ਜੇਲਾਂ 'ਚ ਕਰਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਪਟਿਆਲਾ ਵਿਖੇ ਵਿਸ਼ੇਸ਼ ਅਦਾਲਤੀ ਕਮਰਾ ਤਿਆਰ ਹੋ ਚੁੱਕਾ ਹੈ।
ਸ. ਰੰਧਾਵਾ ਨੇ ਪੱਤਰਕਾਰਾਂ ਵੱਲੋਂ ਕੈਦੀਆਂ ਨੂੰ ਪਾਕਿਸਤਾਨ 'ਚ ਫੋਨ ਕਰਵਾਉਣ ਸਬੰਧੀਂ ਪੁੱਛੇ ਸਵਾਲ ਦੇ ਜੁਆਬ 'ਚ ਦੱਸਿਆ ਕਿ 14 ਮੁਲਾਜਮਾਂ ਵਿਰੁਧ ਜਾਂਚ ਰਿਪੋਰਟ ਉਨਾਂ ਕੋਲ ਪੁੱਜ ਗਈ ਹੈ ਅਤੇ ਇਸ ਦੇ ਆਧਾਰ 'ਤੇ ਨਿਯਮਾਂ ਮੁਤਾਬਕ ਸਖ਼ਤਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਨੇ ਬੰਦੀਆਂ ਦੀਆਂ ਬਿਮਾਰੀਆਂ ਕਾਰਨ ਹੋ ਰਹੀਆਂ ਮੌਤਾਂ ਦੇ ਸਵਾਲ ਦੇ ਜੁਆਬ 'ਚ ਦੱਸਿਆ ਕਿ ਸਾਰੀਆਂ ਜੇਲਾਂ ਦੇ ਬੰਦੀਆਂ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ ਅਤੇ ਬਿਮਾਰਾਂ ਦੇ ਬਿਹਤਰ ਇਲਾਜ ਲਈਯੋਗ ਪ੍ਰਬੰਧ ਕੀਤੇ ਗਏ ਹਨ।
ਰਿਫਰੈਂਡਮ-2020 ਬਾਰੇ ਸ. ਰੰਧਾਵਾ ਨੇ ਕਿਹਾ ਕਿ ਇਹ ਪਾਕਿ ਏਜੰਸੀ ਆਈ.ਐਸ.ਆਈ. ਦੀ ਸਾਜਿਸ਼ ਹੈ ਜਦੋਂਕਿ ਸਿੱਖ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਦੇ ਉਲਟ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦ ਦੀ ਖਾਤਰ ਕੁਰਬਾਨੀ ਕੀਤੀਜਦੋਂਕਿ ਅਜਿਹੀ ਮੰਗ ਕਰਨ ਵਾਲੇ ਖ਼ੁਦ ਸਿੱਖ ਨਹੀਂ ਹਨ ਤੇ ਅਜੇ ਤੱਕ ਸਿੱਖੀ ਸਰੂਪ ਧਾਰਨ ਨਹੀਂ ਕਰ ਸਕੇ। ਉਨਾਂ ਕਿਹਾ ਕਿ ਜੇਕਰ ਉਹ ਖ਼ਾਲਿਸਤਾਨ ਚਾਹੁੰਦੇ ਹੀ ਹਨ ਤਾਂ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਲਾਹੌਰ ਦੇਕਿਲੇ 'ਤੇ ਇਸ ਦਾ ਝੰਡਾ ਲਹਿਰਾਉਣ ਤੇ ਪੇਸ਼ਾਵਰ ਤੋਂ ਲੈਕੇ ਇੱਧਰ ਨੂੰ ਤੁਰੇ ਆਉਣ।
ਸ. ਰੰਧਾਵਾ ਨੇ ਆਮ ਆਦਮੀ ਬਾਰੇ ਕਿਹਾ ਕਿ ਆਪ ਹੁਣ ਪੰਜਾਬ 'ਚ ਤੀਲਾ-ਤੀਲਾ ਹੋ ਗਈ ਹੈ ਤੇ ਆਮ ਲੋਕਾਂ ਨੂੰ ਇਸ ਦੀ ਸਚਾਈ ਦਾ ਪਤਾ ਲੱਗ ਗਿਆ ਹੈ। ਉਨਾਂ ਕੇਜਰੀਵਾਲ ਵੱਲੋਂ ਐਸ.ਵਾਈ.ਐਲ. ਦੇ ਮੁੱਦੇ 'ਤੇ ਸੁਪਰੀਮ ਕੋਰਟ ਦੇ ਆਦੇਸ਼ ਦੀਪਾਲਣਾ ਕਰਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂ ਹੈ ਇਸ ਲਈ ਐਸ.ਵਾਈ.ਐਲ. ਦਾ ਮਾਮਲਾ ਹੁਣ ਬੰਦ ਕਰ ਦੇਣਾ ਚਾਹੀਦਾ ਹੈ।
ਇਸ ਮੌਕੇ ਸ. ਰੰਧਾਵਾ ਨੇ ਜੇਲ ਦੇ ਬਣੇ ਖਾਣੇ ਦਾ ਜਾਇਕਾ ਵੀ ਲਿਆ ਅਤੇ ਖਾਣੇ ਦੀ ਪਹਿਲੀ ਥਾਲੀ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਨੂੰ ਸੌਂਪੀ। ਉਨਾਂ ਨੇ ਇਸ ਮਗਰੋਂ ਜੇਲ ਦੇ ਪ੍ਰਬੰਧਾਂ ਨੂੰ ਹੋਰ ਸੁਧਾਰਨ ਹਿਤ ਇਕ ਮੀਟਿੰਗ ਵੀ ਕੀਤੀ ਅਤੇਜੇਲ ਅੰਦਰ ਬੰਦੀਆਂ ਨੂੰ ਮਿਲਦੀਆਂ ਸਹੂਲਤਾਂ ਦਾ ਜਾਇਜਾ ਲਿਆ।
ਇਸ ਮੌਕੇ ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਆਈ.ਜੀ. ਪੰਜਾਬ ਜੇਲਾਂ ਸ੍ਰੀ ਆਰ.ਕੇ. ਅਰੋੜਾ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਪਟਿਆਲਾ ਜੇਲ ਦੇਸੀਨੀਅਰ ਸੁਪਰਡੈਂਟ ਸ੍ਰੀ ਰਾਜਨ ਕਪੂਰ, ਵਧੀਕ ਸੁਪਰਡੈਂਟ ਸ. ਗੁਰਚਰਨ ਸਿੰਘ ਧਾਲੀਵਾਲ, ਐਸ.ਪੀ. ਸਿਟੀ ਸ. ਕੇਸਰ ਸਿੰਘ, ਸਹਿਕਾਰਤਾ ਵਿਭਾਗ ਦੇ ਡੀ.ਆਰ. ਸ. ਬਲਜਿੰਦਰ ਸਿੰਘ, ਸਹਿਕਾਰੀ ਬੈਂਕ ਪਟਿਆਲਾ ਦੇ ਐਮ.ਡੀ. ਸ. ਰਣਜੀਤਸਿੰਘ, ਡੀ.ਐਮ. ਬੈਂਕ ਸ੍ਰੀ ਭਾਸਕਰ ਕਟਾਰੀਆ, ਵੇਰਕਾ ਦੇ ਜੀ.ਐਮ. ਸ. ਗੁਰਮੇਲ ਸਿੰਘ ਅਤੇ ਹੋਰ ਅਧਿਕਾਰੀ ਵੱਡੀ ਗਿਣਤੀ 'ਚ ਮੌਜੂਦ ਸਨ।