ਕੰਵਲਜੀਤ ਸਿੰਘ ਕੰਵਲ
ਟਰਾਂਟੋ - ਬੀਤੀ ਸ਼ਾਮ ੳਨਟਾਰੀਓ ਸੂਬੇ ਦੀ ਵਿਧਾਨ ਸਭਾ (ਕੂਈਨਜ਼ ਪਾਰਕ) ਵਿਖੇ ਇਸ ਸੂਬੇ ਦੇ ਨਵੇਂ ਬਣੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਨੇ ਇੱਥੋਂ ਦੇ ਐਥਿਨਕਿ ਮੀਡੀਆ ਨਾਲ ਆਪਣੀ ਪਹਿਲੀ ਗੋਲ ਮੇਜ਼ ਮਿਲਣੀ ਦੌਰਾਨ ਸੂਬੇ ਦੀ ਨਵੀਂ ਪੀ ਸੀ ਸਰਕਾਰ ਵੱਲੋਂ ਅਹਿਮ ਤਬਦੀਲੀਆਂ ਲਿਆਉਣ ਦੀ ਗੱਲ ਦੁਹਰਾਈ।
ਉਹਨਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਇੰਨ ਬਿੰਨ ਪੂਰਿਆਂ ਕਰਨ ਲਈ ਉਹਨਾਂ ਦੀ ਸਰਕਾਰ ਵਚਨ ਬੱਧ ਹੈ। ਓਨਟਾਰੀਓ ਸੂਬੇ ਚ ਬਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸੂਬਿਆਂ ਵਾਂਗ ਸਿੱਖਾਂ ਨੂੰ ਦਸਤਾਰ ਸਜਾ ਕਿ ਬਿਨਾਂ ਹੈਲਮਟ ਤੋਂ ਮੋਟਰ ਸਾਈਕਲ ਚਲਾਉਣ ਦੀ ਇਜ਼ਾਜਤ ਦਿੱਤੇ ਜਾਣ ਦੇ ਵਾਅਦੇ ਬਾਰੇ ਪੁੱਛੇ ਗਏ ਇਕ ਸਵਾਲ ਦਾ ਜੁਆਬ ਦਿੰਦਿਆਂ ਉਹਨਾਂ ਕਿਹਾ ਕਿ ਕ੍ਰਿਸਮਿਸ ਤੋਂ ਪਹਿਲਾਂ ਇਸ ਇਸ ਦੀ ਇਜ਼ਾਜਤ ਦੇ ਦਿੱਤੀ ਜਾਵੇਗੀ।
ਚੇਤੇ ਰਹੇ ਬੀਤੇ ਕਈ ਦਹਾਕਿਆ ਤੋਂ ਓਨਟਾਰੀਓ ਸੂਬੇ ਚ ਵੱਸਦੇ ਸਿੱਖਾਂ ਦੀ ਇਹ ਮੰਗ ਰਹੀ ਸੀ ਕਿ ਸਿੱਖਾਂ ਨੰੁ ਦਸਤਾਰ ਸਮੇਤ ਮੋਟਰ ਸਾਈਕਲ ਚਲਾਉਣ ਦੀ ਸੂਬੇ ਚ ਇਜ਼ਾਜਤ ਦਿੱਤੀ ਜਾਵੇ ਪਰ ਬੀਤੀਆਂ ਸਰਕਾਰਾਂ ਕਈ ਤਰਾਂ੍ਹ ਦੇ ਬਹਾਂਨੇ ਲਾ ਕੇ ਇਸ ਮੰਗ ਤੇ ਇਸ ਮੰਗ ਤੇ ਗੌਰ ਨਾਂ ਕਰਦੀਆਂ ਰਹੀਆਂ। ਮੀਟਿੰਗ ਦੌਰਾਨ ਪੋਸਟਲ ਕੋਡ ਦੇ ਆਧਾਰ ਤੇ ਇੰਸ਼ੋਰੈਨਸ ਦੀ ਹੁੰਦੀ ਲੁੱਟ ਨੂੰ ਖੱਤਮ ਕਰਨ ਲਈ ਉਹਨਾਂ ਇੰਸ਼ੋਰੈਂਸ ਕੰਪਣੀਆਂ ਨਾਲ ਗੱਲਬਾਤ ਕਰ ਰਹੇ ਹਨ ਅਗਰ ਇੰਸ਼ੋਰੈਂਸ ਕੰਪਣੀਆਂ ਨੇ ਇਹ ਵਿਤਕਰਾ ਖਤਮ ਨਾਂ ਕੀਤਾ ਤਾਂ ਉਹਨਾਂ ਦੀ ਸਰਕਾਰ ਸੱਖਤ ਐਕਸ਼ਨ ਲੈਣ ਤੋਂ ਗੁਰੇਜ਼ ਨਹੀਂ ਕਰੇਗੀ ਅਤੇ ਇਸ ਵਿਤਕਰੇ ਨੂੰ ਖਤਮ ਕਰਨ ਲਈ ਉਹ ਅਸੈਂਬਲੀ ਚ ਬਿੱਲ ਵੀ ਲਿਆ ਸਕਦੇ ਹਨ ਉਹਨਾਂ ਦੁਹਰਾਇਆ ਕਿ ਬਰੈਂਮਪਟਨ,ਮਿਸੀਸਾਗਾ ਅਤੇ ਟਰਾਂਟੋ ਦੇ ਕੁੱਝ ਹਿਸਿੱਆ ਚ ਇੰਸ਼ੋਰੈਸ ਦੀਆਂ ਕੀਮਤਾਂ ਲੱਕ ਤੋੜਵੀਆਂ ਹਨ ਇਹਨਾਂ ਨੂੰ ਨੱਥ ਪਾਉਣ ਲਈ ਉਹਨਾਂ ਵੱਲੋਂ ਚੋਣ ਦੌਰਾਨ ਕੀਤੇ ਵਾਅਦੇ ਉਹਨਾਂ ਨੂੰ ਯਾਦ ਹਨ।
ਉਹਨਾਂ ਨੇਂ ਟਰਕਿੰਗ ਇੰਡਸਟਰੀ ਦੀਆਂ ਮੁਸ਼ਕਲਾਂ ਜਿਵੇਂ ਸੀ ਵੀ ਓ ਆਰ ਦੇ ਰੱਦ ਕਤਿੇ ਜਾਣ ਤੋਂ ਬਾਅਦ ਮੁੜ ਨਵਿਆਉਣ ਦੇ ਮਸਲੇ ਅਤੇ ਇਸ ਇੰਡਸਟਰੀ ਨਾਲ ਸਬੰਧਤ ਹੋਰ ਮਸਲਿਆਂ ਨੂੰ ਨਜਿੱਠਣ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਅਫੋਰਡਏਬਲ ਘਰਾਂ ਨੂੰ ਮੁਹਈਆ ਕਰਾਉਣ ਲਈ ਸਰਕਾਰ ਇਕ ਵੱਡੇ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ ਜਿਸ ਨਾਲ ਆਉਂਦੇ ਸਮੇਂ ਚ ਬੇ ਘਰੇ ਲੋਕਾਂ ਨੂੰ ਸੱਸਤੇ ਘਰ ਮੁਹਈਆਂ ਕਰਾਏ ਜਾਣਗੇ। ਇਹਨੀਂ ਦਿਨੀ ਬਾਰਡਰ ਪਾਰ ਕੇ ਆਉਣ ਵਾਲੇ ਗੈਰ ਕਾਨੂੰਨੀ ਰਫਿਊਜੀਆਂ ਦੀ ਸਮੱਸਿਆ ਨੂੰ ਗੰਭੀਰ ਦਸਦਿਆਂ ਉਹਨਾਂ ਕਿਹਾ ਕਿ ਜਦੋਂ ਕਿ ਦਹਾਕਿਆਂ ਤੋਂ ਕਈ ਰਫਿਊਜੀ ਅਤੇ ਉਹਨਾਂ ਦੇ ਪਰਿਵਾਰ ਇੰਮੀਗਰੇਸ਼ਨ ਦੀ ਉਡੀਕ ਕਰ ਰਹੇ ਹਨ ਉਹਨਾਂ ਦੀ ਲਾਈਨ ਤੋੜ ਕਿ ਇਹ ਨਵੇਂ ਰਫਿਊਜੀਆਂ ਨੂੰ ਯੱਕਦਮ ਮਿਲਣ ਵਾਲੀਆਂ ਸਹੂਲਤਾਂ ਟੈਕਸ ਪੇਅਰ ਤੇ ਵੱਡਾ ਬੋਝ ਬਣਦੇ ਜਾ ਰਹੇ ਹਨ।
ਉਹਨਾਂ ਸਪੱਸ਼ਟ ਕੀਤਾ ਕਿ 413 ਹਾਈਵੇ ਦੀ ਉਸਾਰੀ ਨੂੰ ਜਰੂਰੀ ਦਸਦਿਆਂ ਉਹਨਾਂ ਕਿਹਾ ਕਿ ਢੋਆ ਢੁਆਈ ਲਈ ਇਸ ਦੀ ਉਸਾਰੀ ਜਰੂਰੀ ਹੈ। ਉਹਨਾਂ ਨੇ ਹਾਈਵੇ 407 ਨੂੰ ਵੇਚਣਾ ਪੀ ਸੀ ਸਰਕਾਰ ਦੀ ਵੱਡੀ ਗਲਤੀ ਸੀ ਜਿਸ ਨਾਲ ਇਸ ਨੂੰ ਵਰਤਣ ਵਾਲਿਆਂ ਨੂੰ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ। ਇਸ ਗੋਲਮੇਜ ਵਾਰਤਾ ਵਿੱਚ ਜਗਦੀਸ਼ ਗਰੇਵਾਲ ਪੰਜਾਬੀ ਪੋਸਟ, ਕੰਵਲਜੀਤ ਸਿੰਘ ਕੰਵਲ ਵਤਨੋਂ ਪਾਰ ਪੰਜਾਬੀ ਨਿਊਜ਼, ਸਾਂਝਾ ਪੰਜਾਬ ਤੋਂ ਬੌਬ ਦੋਸਾਂਝ, ਪੰਜ ਆਬ ਤੋਂ ਜੱਸੀ ਸਰਾਏ, ਨਿਊ ਕਾਮ ਤੋਂ ਮਨਨ ਗੁਪਤਾ ਆਦਿ ਨੇ ਭਾਗ ਲਿਆ।