ਚੰਡੀਗੜ੍ਹ, 10 ਅਗਸਤ 2018 - ਸੇਫ ਹੈਂਡ ਰਿਹੈਬਲੀਏਸ਼ਨ ਸੁਸਾਇਟੀ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਨਾਲ ਮਿਲ ਕੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੇ ਮਕਸਦ ਦੇ ਨਾਲ 24 ਅਗਸਤ, 2018 ਨੂੰ 11,111 ਦੀ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਇਕੱਠੇ ਹੋ ਕੇ ਭੰਗੜਾ ਪਾਇਆ ਜਾ ਰਿਹਾ ਹੈ,
ਜਿਸਦਾ ਟੀਚਾ ਸੱਭਿਆਚਾਰਕ ਗਤੀਵਿਧੀਆਂ ਅਤੇ ਟੂਰਿਜ਼ਮ ਦਾ ਪ੍ਰਚਾਰ ਕਰਨਾ, ਲਿੰਗ ਸਮਾਨਤਾ, ਸਿਹਤ ਅਤੇ ਦਿਵਯਾਂਗ ਲੋਕਾਂ ਦੀ ਸੇਵਾ ਸਬੰਧੀ ਚੇਤਨਾ ਲੈ ਕੇ ਆਉਣੀ ਹੈ । ਉਸੇ ਦੇ ਪ੍ਰਚਾਰ ਹਿੱਤ ਅੱਜ ਸ਼ਾਮੀਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਇੱਕ ਫਲੈਸ਼ ਮੌਬ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ੩੦੦ ਤੋਂ ਵਧੇਰੇ ਵਿਦਿਆਰਥੀਆਂ ਨੇ ਮਿਲ ਕੇ ਭੰਗੜਾ ਪਾਇਆ।