ਮਨੁੱਖ ਦੇ ਅੱਗੇ ਵੱਧਣ ਦੀ ਤੇਜ਼ੀ ਕਰਨ,ਗੱਡੀਆਂ,ਕਾਰਾਂ ਤੇ ਫੈਕਟਰੀਆਂ ਅਤੇ ਕਾਰਖਾਨਿਆਂ ਵਿੱਚੋਂ ਜੋ ਧੂੰਆਂ ਨਿਕਲਦਾ ਹੈ।ਇਹ ਸਾਡੇ ਆਲੇ-ਦੁਆਲੇ ਦੇ ਵਾਤਾਵਰਨ ਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।ਕਿਉਂਕਿ ਅਸੀ ਵਿਕਾਸ ਦੇ ਨਾਂਅ ਤੇ ਆਪਣੇ ਆਲੇ-ਦੁਆਲੇ ਦੇ ਦਰੱਖਤਾਂ ਨੂੰ ਕੱਟੀ ਜਾਂਦੇ ਹਾਂ।ਪਰ ਕਲਗੀਧਰ ਟ੍ਰਸਟ ਬੜੂ ਸਾਹਿਬ ਨੇ ਇਥੋਂ ਦੀ ਕੁਦਰਤ ਨੂੰ ਬਚਾਉਣ ਦੇ ਲਈ ਇੱਕ ਉਪਰਾਲਾ ਕਰ ਰਿਹਾ ਹੈ,ਕਿ ਕਰਗੀਧਰ ਟ੍ਰਸਟ ਵੱਲੋਂ ਚੱਲ ਰਹਿਆਂ ਅਕਾਲ ਅਕੈਡਮੀਆਂ ਵਿੱਚੋ ਇੱਕ ਅਕਾਲ ਅਕੈਡਮੀ ਚੱਕ ਮੰਡੇਰ ਵਿਚ ਰੁੱਖ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਮੀਲ ਕੇ 200 ਤੋਂ ਵੱਧ ਪੌਦੇ ਆਪਣੇ ਸਕੂਲ ਦੀ ਹਰਿਆਲੀ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਲਗਾਏ।ਅਕਾਲ ਅਕੈਡਮੀ ਚੱਕ ਮੰਡੇਰ ਵਿਖੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਸਜਾਵਟੀ ਫੁੱਲ ਅਤੇ ਫਲ ਵਰਗੇ ਕਈ ਕਿਸਮ ਦੇ ਪੌਦੇ ਲਗਾਏ ਗਏ ,ਪੌਦੇ ਲਗਾਉਣ ਦੀ ਮਹੱਤਤਾ ਨੂੰ ਸਮਝਣ ਲਈ ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ,ਕਿ ਵਰਤਮਾਨ ਸਮੇਂ ਵਿੱਚ ਵੱਧ ਰਹਿ ਹਵਾ ਪ੍ਰਦੂਸ਼ਣ ਦੀ ਰੋਕਧਾਮ ਲਈ ਰੁੱਖ ਲਗਾਕੇ ਬਚਿਆ ਜਾਂ ਸਕਦਾ ਹੈ।