ਫਿਰੋਜ਼ਪੁਰ 23 ਜੁਲਾਈ ( ਗੁਰਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਤੇ ਸੁਰੇਸ਼ ਕੁਮਾਰ ਅਰੋੜਾ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਹੇਠ ਫਿਰੋਜ਼ਪੁਰ ਰੇਂਜ ਅੰਦਰ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਪੁਲਿਸ ਲਾਈਨ ਵਿਖੇ ਗੁਰਿੰਦਰ ਸਿੰਘ ਢਿੱਲੋ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ ਵੱਲੋਂ ਪੌਦਾ ਲਗਾ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ.ਅਮਰਜੀਤ ਸਿੰਘ ਐਸ.ਪੀ.(ਐਚ).ਯਾਦਵਿੰਦਰ ਸਿੰਘ ਡੀ.ਐਸ.ਪੀ(ਸਿਟੀ), ਰਣਜੋਧ ਸਿੰਘ ਡੀ.ਐਸ.ਪੀ.(ਐਚ) ਸਮੇਤ ਪੁਲਿਸ ਵਿਭਾਗ ਦੇ ਵੱਖ ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਵੀ ਪੁਲੀਸ ਲਾਈਨ ਵਿਖੇ ਪੌਦੇ ਲਗਾਏ ਗਏ।
ਇਸ ਮੌਕੇ ਗੁਰਿੰਦਰ ਸਿੰਘ ਢਿੱਲੋਂ, ਇੰਸਪੈਕਟਰ ਜਨਰਲ ਪੁਲਿਸ ਨੇ ਦੱਸਿਆ ਕਿ ਫਿਰੋਜਪੁਰ ਰੇਂਜ ਦੇ ਚਾਰ ਜ਼ਿਲਿਆ ਵਿਚ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਹਰ ਜਿਲ੍ਹੇ ਵਿਚ 2-2 ਹਜਾਰ ਪੌਦੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਸਾਰੇ ਪੁਲਿਸ ਥਾਣਿਆਂ, ਚੌਂਕੀਆਂ ਅਤੇ ਹੋਰ ਪੁਲਿਸ ਦਫਤਰਾਂ ਦੇ ਬਾਹਰ ਫਲਦਾਰ, ਫੁੱਲਾਂ ਵਾਲੇ ਅਤੇ ਛਾਂ ਦਾਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਨੇ ਕਿਹਾ ਘਰ-ਘਰ ਹਰਿਆਲੀ ਮੁਹਿੰਮ ਨੂੰ ਹੋਰ ਮਜਬੂਤ ਕਰਨ ਲਈ ਆਪਣੇ ਘਰ ਅਤੇ ਆਲੇ-ਦੁਆਲੇ ਯੋਗ ਥਾਂਵਾ ਉੱਤੇ ਇੱਕ-ਇੱਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ।