← ਪਿਛੇ ਪਰਤੋ
ਚੰਡੀਗੜ੍ਹ, 23 ਜੁਲਾਈ 2018 - ਅੱਜ ਗੈਂਗਸਟਰ ਦਿਲਪ੍ਰੀਤ ਬਾਬੇ ਦਾ ਪੁਲਿਸ ਨੂੰ 7 ਦਿਨ ਦਾ ਹੋਰ ਰਿਮਾਂਡ ਮਿਲ ਗਿਆ ਹੈ। ਇੱਕ ਤੋਂ ਬਾਅਦ ਇੱਕ ਖੁਲਾਸਿਆਂ 'ਚ ਪੁਲਿਸ ਦੇ ਹੱਥ ਕਾਫੀ ਸੁਰਾਗ ਲਗਦੇ ਜਾ ਰਹੇ ਨੇ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗੈਂਗਸਟਰ ਦਿਲਪ੍ਰੀਤ ਢਾਹਾਂ ਅਤੇ ਉਸਦਾ ਸਾਥੀ ਹਰਵਿੰਦਰ ਰਿੰਦਾ ਏ.ਕੇ-47 ਰੱਖਦੇ ਸੀ। ਮੁਹਾਲੀ ਪੁਲਿਸ ਨੇ ਅਦਾਲਤ ਨੂੰ ਏ.ਕੇ-47 ਰਿਕਵਰ ਕਰਨ ਦੀ ਗੱਲ ਆਖੀ ਹੈ ਅਤੇ ਅਦਾਲਤ ਨੇ ਪੁਲਿਸ ਦੀ ਅਰਜ਼ੀ ਮਨਜੂਰ ਕਰਦਿਆਂ 7 ਦਿਨਾਂ ਦਾ ਰਿਮਾਂਡ ਹੋਰ ਦਿੱਤਾ ਹੈ। ਮਿਲੀ ਜਾਣਾਕਰੀ ਮੁਤਾਬਕ ਢਾਹਾਂ ਨੇ ਬਿਆਨ ਦਿੰਦਿਆਂ ਖੁਲਾਸੇ ਕੀਤੇ ਕਿ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਤੋਂ ਬਾਅਦ ਉਸਦਾ ਟਾਰਗੈਟ ਰੋਪੜ ਜੇਲ੍ਹ ਵਿਚ ਬੰਦ ਪਿੰਦਰੀ ਸੀ। ਕਿਸੇ ਪੁਰਾਣੀ ਰੰਜਿਸ਼ ਕਾਰਨ ਉਹ ਪਿੰਦਰੀ ਨੂੰ ਮਾਰਨਾ ਚਾਹੁੰਦਾ ਸੀ ਅਤੇ ਜਿਸ ਕਾਰਨ ਉਸਨੇ ਰਿੰਦੇ ਤੋਂ ਏ.ਕੇ- 47 ਮੰਗਵਾਈ ਸੀ। ਜਿਥੋਂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਤਾਰਾਂ ਰਿੰਦੇ ਤੋਂ ਹੁੰਦੀਆਂ ਹੋਈਆਂ ਅੱਗੇ ਪਾਕਿਸਤਾਨ ਤੱਕ ਵੀ ਜੁੜੀਆਂ ਹੋਈਆਂ ਹੋ ਸਕਦੀਆਂ ਹਨ। ਜਿਸ ਬਾਰੇ ਫਿਲਹਾਲ ਦਿਲਪ੍ਰੀਤ ਤੋਂ ਪੁਲਿਸ ਦੀ ਪੁੱਛਗਿੱਛ ਜਾਰੀ ਹੈ। ਉਥੇ ਵੀ ਇਹ ਵੀ ਖੁਲਾਸਾ ਹੋਇਆ ਕਿ ਦਿਲਪ੍ਰੀਤ ਨੇ ਗਾਇਕ ਪਰਮੀਸ਼ ਵਰਮਾ ਤੋਂ ਇਲਾਵਾ ਦੋ ਹੋਰਨਾਂ ਗਾਇਕਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ। ਪਰ ਇਸ ਬਾਰੇ ਹਾਲੇ ਤੀਕ ਕੋਈ ਵੀ ਨਾਂਅ ਸਾਹਮਣੇ ਨਹੀਂ ਆਇਆ।
Total Responses : 936