ਚੰਡੀਗੜ੍ਹ, 21 ਜੁਲਾਈ 2018 - ਕਾਂਗਰਸੀ ਐਮ.ਪੀ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਸ਼ੇੜੀ ਕਹੇ ਜਾਣ ਦਾ ਤਿੱਖਾ ਵਿਰੋਧ ਕਰਦਿਆਂ ਬੀਬੀ ਬਾਦਲ ਨੂੰ ਟਵੀਟ ਕਰਦਿਆਂ ਸਵਾਲ ਪਾਇਆ ਹੈ ਕਿ ''ਜਿਸਦਾ ਖੁਦ ਦਾ ਭਰਾ ਬਿਕਰਮ ਮਜੀਠੀਆ 6 ਹਜ਼ਾਰ ਕਰੋੜ ਦੇ ਡਰੱਗ ਸਕੈਮ ਵਿਚ ਫਸਿਆ ਹੈ, ਉਹ ਕਾਂਗਰਸ ਪਾਰਟੀ 'ਤੇ ਨਸ਼ੇ ਦੇ ਇਲਜ਼ਾਮ ਲਗਾ ਰਹੀ ਹੈ।'' ਬਾਜਵਾ ਨੇ ਕਿਹਾ ਕਿ ''ਪੰਜਾਬ ਵਿਚ ਕਿਸੇ ਨੂੰ ਵੀ ਪੁੱਛ ਲਉ ਕਿ ਨਸ਼ੇ ਦਾ ਵਪਾਰੀ ਕੌਣ ਹੈ, ਤੁਹਾਨੂੰ ਜਵਾਬ ਮਿਲ ਜਾਵੇਗਾ।''
ਬੀਤੇ ਦਿਨੀਂ ਹਰਸਿਮਰਤ ਕੌਰ ਬਾਦਲ ਵੱਲੋਂ ਸੋਨੀਆ ਗਾਂਧੀ ਵੱਲ੍ਹ ਇਸ਼ਾਰਾ ਕਰਕੇ ਪੁੱਛਿਆ ਗਿਆ ਸੀ ਕਿ ਅੱਜ ਰਾਹੁਲ ਕਿਹੜਾ ਨਸ਼ਾ ਕਰਕੇ ਆਏ ਹਨ? ਜਿਸ ਨੂੰ ਮੀਡਆ ਸਾਹਮਣੇ ਵੀ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਖਿਲਾਫ ਬਿਆਨ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਵੱਲੋਂ ਹੱਸ ਕੇ ਇਹ ਪੁੱਛੀਆ ਗਿਆ ਸੀ ਕਿ ਅੱਜ ਕਿਹੜਾ ਨਸ਼ਾ ਕਰਕੇ ਆਏ ਹੋ?'' ਜਿਸਦੇ ਜਵਾਬ ਬਦਲੇ ਅੱਜ ਕਾਂਗਰਸੀ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਨਹਿਲੇ ਤੇ ਦਹਿਲਾ ਮਾਰਿਆ ਅਤੇ ਬੀਬੀ ਬਾਦਲ ਨੂੰ ਆਪਣੇ 'ਤੇ ਲੱਗੇ ਨਸ਼ੇ ਦੇ ਕਾਰੋਬਾਰ ਦੇ ਇਲਜ਼ਾਮਾਂ ਨੂੰ ਯਾਦ ਕਰਾਇਆ।